ਟੋਲ ਪਲਾਜ਼ਾ ਵਾਲਿਆਂ ਨਾਲ ਸਿੱਧਾ ਹੋਇਆ ਖ਼ਾਨ ਸਾਬ, ਸੀ. ਐੱਮ. ਭਗਵੰਤ ਮਾਨ ਨੂੰ ਕੀਤੀ ਖ਼ਾਸ ਅਪੀਲ (ਵੀਡੀਓ)
Sunday, Jan 15, 2023 - 01:59 PM (IST)
ਚੰਡੀਗੜ੍ਹ (ਬਿਊਰੋ)– ਇੰਸਟਾਗ੍ਰਾਮ ’ਤੇ ਖ਼ਾਨ ਸਾਬ ਨੇ ਪੋਸਟ ਤੇ ਸਟੋਰੀ ’ਤੇ ਇਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਨ੍ਹਾਂ ’ਚ ਉਹ ਟੋਲ ਪਲਾਜ਼ਾ ਵਾਲਿਆਂ ਨਾਲ ਸਿੱਧੇ ਹੁੰਦੇ ਨਜ਼ਰ ਆ ਰਹੇ ਹਨ।
ਖ਼ਾਨ ਸਾਬ ਨੇ ਪਹਿਲਾਂ ਇਕ ਲਾਈਵ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਸ ਵੀਡੀਓ ’ਚ ਖ਼ਾਨ ਸਾਬ ਟੋਲ ਪਲਾਜ਼ਾ ’ਤੇ ਹੋਇਆ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ। ਖ਼ਾਨ ਸਾਬ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਵਲੋਂ ਇਹ ਸਾਫ-ਸਾਫ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਟੋਲ ਪਲਾਜ਼ਾ ’ਤੇ 10 ਸੈਕਿੰਡ ਤੋਂ ਵੱਧ ਦਾ ਸਮਾਂ ਲੱਗਦਾ ਹੈ ਤਾਂ ਤੁਹਾਨੂੰ ਟੋਲ ਦੀ ਫੀਸ ਨਹੀਂ ਦੇਣੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦੀ ਆਰ. ਬੌਨੀ ਦੇ ਸਿਰ ਸਜਿਆ ਮਿਸ ਯੂਨੀਵਰਸ 2022 ਦਾ ਤਾਜ, ਟਾਪ 5 ’ਚ ਨਹੀਂ ਪਹੁੰਚੀ ਭਾਰਤ ਦੀ ਦਿਵਿਤਾ
ਖ਼ਾਨ ਸਾਬ ਨੇ ਇਸ ਵੀਡੀਓ ’ਚ ਸੀ. ਐੱਮ. ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਟੈਗ ਕੀਤਾ ਹੈ। ਖ਼ਾਨ ਸਾਬ ਨੇ ਕਿਹਾ ਕਿ ਇਸ ਕਾਰਨ ਆਮ ਵਿਅਕਤੀ ਦੇ ਸਮੇਂ ਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਤੇ ਟੋਲ ਪਲਾਜ਼ਾ ਵਾਲੇ ਨਿਯਮਾਂ ਦੀ ਪਾਲਣਾ ਵੀ ਨਹੀਂ ਕਰ ਰਹੇ।
ਇਸ ਤੋਂ ਬਾਅਦ ਖ਼ਾਨ ਸਾਬ ਨੇ ਇੰਸਟਾਗ੍ਰਾਮ ਸਟੋਰੀ ’ਚ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਹ ਟੋਲ ਪਲਾਜ਼ਾ ’ਤੇ ਹੋਈ ਬਹਿਸ ਨੂੰ ਦਿਖਾ ਰਹੇ ਹਨ।
ਬਾਅਦ ’ਚ ਖ਼ਾਨ ਸਾਬ ਨੇ NHAI ਦਾ ਪ੍ਰੈੱਸ ਰਿਲੀਜ਼ ਸਾਂਝਾ ਕੀਤਾ ਹੈ। ਇਸ ’ਚ 10 ਸੈਕਿੰਡ ਵਾਲੇ ਨਿਯਮ ਨੂੰ ਸਾਫ-ਸਾਫ ਹਾਈਲਾਈਟ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।