‘ਕੇ. ਜੀ. ਐੱਫ.’ ਸਟਾਰ ਯਸ਼ ਦੀ ਵਿਆਹ ’ਚ ਢੋਲ ਵਜਾਉਂਦਿਆਂ ਦੀ ਵੀਡੀਓ ਵਾਇਰਲ, ਲੋਕ ਬੋਲੇ- ‘ਇਹ ਕਿਸ ਲਾਈਨ ’ਚ...’

07/30/2022 1:23:06 PM

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਆਏ ਦਿਨ ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਵਾਇਰਲ ਹੁੰਦੇ ਹਨ। ਇਸ ਵਾਰ ਲੋਕਾਂ ਨੇ ਸਾਊਥ ਸੁਪਰਸਟਾਰ ਯਸ਼ ਦਾ ਹਮਸ਼ਕਲ ਲੱਭ ਲਿਆ ਹੈ। ਯਸ਼ ਦੇ ਹਮਸ਼ਕਲ ਦੀ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

‘ਕੇ. ਜੀ. ਐੱਫ. 2’ ਦੀ ਸਫਲਤਾ ਤੋਂ ਬਾਅਦ ਯਸ਼ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਯਸ਼ ਨਾਲ ਲੋਕਾਂ ਨੂੰ ਇੰਨੀ ਮੁਹੱਬਤ ਹੋ ਗਈ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਨੂੰ ਉਨ੍ਹਾਂ ਦਾ ਡੁਪਲੀਕੇਟ ਵੀ ਮਿਲ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਇੰਟਰਨੈੱਟ ’ਤੇ ਵਾਇਰਲ ਵੀਡੀਓ ’ਚ ਇਕ ਸ਼ਖ਼ਸ ਵਿਆਹ ’ਚ ਢੋਲ ਵਜਾਉਂਦਾ ਦਿਖ ਰਿਹਾ ਹੈ, ਜੋ ਹੂ-ਬ-ਹੂ ਯਸ਼ ਵਾਂਗ ਲੱਗ ਰਿਹਾ ਹੈ। ਮਤਲਬ ਸ਼ਖ਼ਸ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਸਕਦਾ ਹੈ ਕਿ ਉਹ ਯਸ਼ ਹੀ ਹੈ।

ਵੀਡੀਓ ’ਚ ਸ਼ਖ਼ਸ ਬਿਲਕੁਲ ਯਸ਼ ਦੇ ਸਟਾਈਲ ’ਚ ਨਜ਼ਰ ਆ ਰਿਹਾ ਹੈ। ਫਿਰ ਭਾਵੇਂ ਗੱਲ ਕੱਪੜਿਆਂ ਦੀ ਹੋਵੇ ਜਾਂ ਹੇਅਰਸਟਾਈਲ ਦੀ। ਸਿਰੋਂ ਲੈ ਕੇ ਪੈਰਾਂ ਤਕ ਸ਼ਖ਼ਸ ਨੇ ਖ਼ੁਦ ਨੂੰ ਯਸ਼ ਦੀ ਲੁੱਕ ’ਚ ਢਾਲਿਆ ਹੋਇਆ ਹੈ। ਵਾਇਰਲ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ।

ਵੀਡੀਓ ਦੇਖ ਕੇ ਕਈ ਯੂਜ਼ਰਸ ਨੂੰ ਲੱਗਾ ਕਿ ‘ਕੇ. ਜੀ. ਐੱਫ. 3’ ਦਾ ਟਰੇਲਰ ਲਾਂਚ ਹੋ ਗਿਆ। ਉਥੇ ਕਿਸੇ ਨੇ ਕਿਹਾ ਕਿ ਇਹ ਕਿਸ ਲਾਈਨ ’ਚ ਆ ਗਏ ਰੌਕੀ ਭਾਈ?

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News