‘ਕੇ. ਜੀ. ਐੱਫ. 2’ ਦੇ ਟਰੇਲਰ ਨੇ ਬਣਾਇਆ ਉਹ ਰਿਕਾਰਡ, ਜੋ ਪਹਿਲਾਂ ਕੋਈ ਭਾਰਤੀ ਫ਼ਿਲਮ ਨਹੀਂ ਬਣਾ ਸਕੀ

03/29/2022 9:30:36 AM

ਮੁੰਬਈ (ਬਿਊਰੋ)– ‘ਕੇ. ਜੀ. ਐੱਫ.’ ਫ਼ਿਲਮ ਦਾ ਉਤਸ਼ਾਹ ਲੋਕਾਂ ਦੇ ਦਿਲਾਂ ’ਚ ਜ਼ਬਰਦਸਤ ਹੈ। ਫ਼ਿਲਮ ਨੇ ਆਪਣੇ ਪਹਿਲੇ ਭਾਗ ਨਾਲ ਕਮਾਲ ਕਰ ਦਿੱਤਾ ਸੀ। ਇਸ ਫ਼ਿਲਮ ਨਾਲ ਸ਼ਾਹਰੁਖ਼ ਖ਼ਾਨ ਦੀ ‘ਜ਼ੀਰੋ’ ਫ਼ਿਲਮ ਰਿਲੀਜ਼ ਹੋਈ ਸੀ। ਕਿੰਗ ਖ਼ਾਨ ਦੀ ਫ਼ਿਲਮ ਯਸ਼ ਦੀ ਇਸ ਫ਼ਿਲਮ ਦੇ ਅੱਗੇ ਟਿਕ ਨਹੀਂ ਸਕੀ ਸੀ ਤੇ ਬਾਕਸ ਆਫਿਸ ’ਤੇ ਫਲਾਪ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਨੇ ਦੁਬਈ ’ਚ ਸ਼ੋਅ ਦੌਰਾਨ ਕੱਢੀ ਭੜਾਸ (ਵੀਡੀਓ)

ਦੂਜੇ ਪਾਸੇ ‘ਕੇ. ਜੀ. ਐੱਫ.’ ਦਾ ਜਾਦੂ ਤਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਸੀ। ਹੁਣ ਫ਼ਿਲਮ ਦਾ ਦੂਜਾ ਭਾਗ ਰਿਲੀਜ਼ ਹੋਣ ਵਾਲਾ ਹੈ। ਹਾਲ ਹੀ ’ਚ ‘ਕੇ. ਜੀ. ਐੱਫ. 2’ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੇਲਰ ਰਿਲੀਜ਼ ਹੁੰਦਿਆਂ ਹੀ 24 ਘੰਟਿਆਂ ਅੰਦਰ ਰਿਕਾਰਡ ਬਣਾ ਚੁੱਕਾ ਹੈ।

‘ਕੇ. ਜੀ. ਐੱਫ. 2’ ਦੇ ਟਰੇਲਰ ਨੂੰ 24 ਘੰਟਿਆਂ ਅੰਦਰ 109 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਤਕ ਕਿਸੇ ਵੀ ਭਾਰਤੀ ਫ਼ਿਲਮ ਦੇ ਟਰੇਲਰ ਨੂੰ ਇੰਨੇ ਵਿਊਜ਼ ਨਹੀਂ ਮਿਲੇ। ਫ਼ਿਲਮ ਦਾ ਟਰੇਲਰ ਐਤਵਾਰ ਨੂੰ ਰਿਲੀਜ਼ ਹੋਇਆ ਸੀ। ਟਰੇਲਰ ’ਚ ਸੰਜੇ ਦੱਤ ਦੇ ਕਿਰਦਾਰ ਅਧੀਰਾ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ।

ਇਸ ਤੋਂ ਇਲਾਵਾ ਰਵੀਨਾ ਟੰਡਨ ਦੇ ਕਿਰਦਾਰ ਨੇ ਵੀ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਟਰੇਲਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫ਼ਿਲਮ ਦੇ ਟਰੇਲਰ ਦੇ ਹਿੰਦੀ ਵਰਜ਼ਨ ਨੂੰ 51 ਮਿਲੀਅਨ, ਤੇਲਗੂ ਵਰਜ਼ਨ ਨੂੰ 20 ਮਿਲੀਅਨ, ਕੰਨੜ ਵਰਜ਼ਨ ਨੂੰ 18 ਮਿਲੀਅਨ, ਤਾਮਿਲ ਵਰਜ਼ਨ ਨੂੰ 12 ਮਿਲੀਅਨ ਤੇ ਮਲਿਆਲਮ ਵਰਜ਼ਨ ਨੂੰ 8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ 14 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News