ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

Monday, Aug 24, 2020 - 05:10 PM (IST)

ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ (ਬਿਊਰੋ) : ਅਨਲੌਕ ਦੌਰਾਨ ਜ਼ਿੰਦਗੀ ਮੁੜ ਲੀਹਾਂ 'ਤੇ ਪਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਫ਼ਿਲਮਾਂ ਤੇ ਟੀ. ਵੀ. ਸ਼ੋਅ ਦੀ ਸ਼ੂਟਿੰਗ ਵੀ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਮਿਤਾਭ ਬੱਚਨ ਨੇ ਹੁਣ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੇ ਸ਼ੋਅ ਕੇਬੀਸੀ 12 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬਿੱਗ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੇਬੀਸੀ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰਾਂ 'ਚ ਸੈੱਟ 'ਤੇ ਮੌਜੂਦ ਹਰ ਕੋਈ ਨੀਲੇ ਰੰਗ ਦੇ ਪੀ. ਪੀ. ਈ. ਕਿੱਟਾਂ ਪਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਇਸ ਤਸਵੀਰ ਨੂੰ ਆਪਣੀ ਤਸਵੀਰ ਦੇ ਇੱਕ ਕੋਲਾਜ਼ ਬਣਾ ਸਂਝਾ ਕੀਤਾ ਹੈ।

 
 
 
 
 
 
 
 
 
 
 
 
 
 

.. it’s back to work .. in a sea of blue PPE .. KBC 12 .. started 2000 .. today year 2020 .. 20 years ! Amaze .. that’s a lifetime !!

A post shared by Amitabh Bachchan (@amitabhbachchan) on Aug 23, 2020 at 11:49am PDT

ਦੱਸ ਦਈਏ ਕਿ ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਮੈਂ ਕੰਮ 'ਤੇ ਪਰਤ ਰਿਹਾ ਹਾਂ। ਨੀਲੇ ਪੀ. ਪੀ. ਈ. ਕਿੱਟਾਂ ਦੇ ਸਮੁੰਦਰ ਦੇ ਵਿਚਕਾਰ... ਕੇਬੀਸੀ 12... 2000 ਤੋਂ ਸ਼ੁਰੂ ਹੇਇਆ ਸੀ... ਅੱਜ 2020 ਵਿਚ 20 ਸਾਲ ਪੂਰੇ ਹੋ ਰਹੇ ਹਨ।"

 
 
 
 
 
 
 
 
 
 
 
 
 
 

World photography day August 19 th .. Actors beware they can replace your face with technology now .. 🤣

A post shared by Amitabh Bachchan (@amitabhbachchan) on Aug 18, 2020 at 10:44am PDT

ਦੱਸਣਯੋਗ ਹੈ ਕਿ ਇਹ ਸ਼ੋਅ 2000 'ਚ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਬਿੱਗ ਬੀ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦੀ ਹੀ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਤਰ' ਵਿਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿਚ ਰਣਵੀਰ ਸਿੰਘ ਤੇ ਆਲੀਆ ਭੱਟ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।


author

sunita

Content Editor

Related News