ਕ੍ਰਿਕਟ ਨਾਲ ਜੁੜੇ ਇਸ ਸਵਾਲ ''ਤੇ ਅਨੂਪ ਖੰਨਾ ਤੇ ਸਿਲਵੈਸਟਰ ਪੀਟਰ ਨੇ ਜਿੱਤੇ 25 ਲੱਖ ਰੁਪਏ
Saturday, Jan 09, 2021 - 01:14 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਫ਼ਿਲਮਾਂ ਤੋਂ ਇਲਾਵਾ ਆਪਣੇ ਕੁਇਜ਼ ਸ਼ੋਅ 'ਕੌਨ ਬਨੇਗਾ ਕਰੋੜਪਤੀ 12' (ਕੇਬੀਸੀ) ਕਾਰਨ ਅਕਸਰ ਸੁਰਖ਼ੀਆਂ 'ਚ ਰਹਿੰਦੇ ਹਨ। ਬਿੱਗ ਬੀ ਦੇ ਇਸ ਸ਼ੋਅ ਨੂੰ ਦਰਸ਼ਕ ਹਮੇਸ਼ਾ ਤੋਂ ਪਸੰਦ ਕਰਦੇ ਆਏ ਹਨ। ਆਮ ਕੰਟੈਸਟੈਂਟ ਤੋਂ ਇਲਾਵਾ 'ਕੇਬੀਸੀ 12' ਦਾ ਹਿੱਸਾ ਦੇਸ਼ ਦੀਆਂ ਕੁਝ ਅਜਿਹੀਆਂ ਵੀ ਹਸਤੀਆਂ ਹੁੰਦੀਆਂ ਹਨ, ਜਿਨ੍ਹਾਂ ਨੇ ਸਮਾਜ ਅਤੇ ਦੇਸ਼ ਲਈ ਕੁਝ ਖ਼ਾਸ ਕੰਮ ਕੀਤਾ ਹੁੰਦਾ ਹੈ। ਇਹ ਹਸਤੀਆਂ 'ਕੇਬੀਸੀ' ਦੇ ਕਰਮਵੀਰ ਐਪੀਸੋਡ 'ਚ ਨਜ਼ਰ ਆਉਂਦੀ ਹੈ। ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਏ ਇਸ ਸ਼ੋਅ ਦੇ ਖ਼ਾਸ ਐਪੀਸੋਡ 'ਚ ਇਸ ਵਾਰ ਦਾਦੀ ਦੀ ਰਸੋਈ ਦੇ ਸੰਸਥਾਪਕ ਅਨੂਪ ਖੰਨਾ ਤੇ ਫੁੱਟਬਾਲ ਕੋਚ ਸਿਲਵੈਸਟਰ ਪੀਟਰ ਨਜ਼ਰ ਆਏ। ਇਸ ਦਾ ਸਾਥ ਦੇਣ ਬਾਲੀਵੁੱਡ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰਾ ਰਵੀਨਾ ਟੰਡਨ ਵੀ ਸ਼ੋਅ 'ਚ ਪਹੁੰਚੀ ਸੀ। ਇਸ ਦੌਰਾਨ ਇਨ੍ਹਾਂ ਤਿੰਨਾਂ ਨੇ ਅਮਿਤਾਭ ਬੱਚਨ ਦੇ 'ਕੇਬੀਸੀ' ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਖੇਡਿਆ।
ਅਨੂਪ ਖੰਨਾ ਤੇ ਸਿਲਵੈਸਟਰ ਪੀਟਰ ਨਾਲ ਮਿਲ ਕੇ 25 ਲੱਖ ਰੁਪਏ ਜਿੱਤੇ ਹਨ। 25 ਲੱਖ ਰੁਪਏ ਦਾ ਇਨ੍ਹਾਂ ਦੋਵਾਂ ਤੋਂ ਬੇਹੱਦ ਖ਼ਾਸ ਸਵਾਲ ਪੁੱਛਿਆ ਗਿਆ। ਜਿਸ ਲਈ ਉਨ੍ਹਾਂ ਨੇ ਦੋ ਲਾਈਫ ਲਾਈਨ ਦਾ ਵੀ ਇਸਤੇਮਾਲ ਕੀਤਾ। ਅਨੂਪ ਖੰਨਾ ਤੇ ਸਿਲਵੈਸਟਰ ਤੋਂ ਸਵਾਲ ਪੁੱਛਿਆ ਗਿਆ -
ਸਭ ਤੋਂ ਪਹਿਲਾਂ ਅਧਿਕਾਰਤ ਕ੍ਰਿਕਟ ਮੈਚ 1877 'ਚ ਕਿਥੇ ਖੇਡਿਆ ਗਿਆ ਸੀ?
1. ਲਾਡਰਸ, ਲੰਡਨ
2. ਮੇਲਬਰਨ ਕ੍ਰਿਕਟ ਗਰਾਊਂਡ
3. ਦਿ ਓਵਲ, ਲੰਡਨ
4. ਸਿਡਨੀ ਕ੍ਰਿਕਟ ਗਰਾਊਂਡ
ਇਸ ਸਵਾਲ ਦਾ ਸਹੀ ਜਵਾਬ - ਮੇਲਬਰਨ ਕ੍ਰਿਕਟ ਗਰਾਊਂਡ ਸੀ।
ਦੱਸਣਯੋਗ ਹੈ ਕਿ 10ਵੇਂ ਸਵਾਲ 'ਤੇ ਸਿਲਵੈਸਟਰ ਪੀਟਰ ਅਤੇ ਅਦਾਕਾਰਾ ਰਵੀਨਾ ਟੰਡਨ ਨੇ ਪਹਿਲੀ ਲਾਈਫ ਲਾਈਨ 50-50 ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ 12ਵੇਂ ਸਵਾਲ 'ਤੇ ਉਨ੍ਹਾਂ ਨੇ ਵੀਡੀਓ ਕਾਲ ਵਾਲੀ ਲਾਈਫ ਲਾਈਨ ਦਾ ਸਹਾਰਾ ਲਿਆ ਤੇ 12 ਲੱਖ 50 ਹਜ਼ਾਰ ਰੁਪਏ ਜਿੱਤੇ। 25 ਲੱਖ ਦੇ ਸਵਾਲ ਲਈ ਉਨ੍ਹਾਂ ਨੇ ਆਪਣੀ ਤੀਸਰੀ ਤੇ ਚੌਥੀ ਲਾਈਫ ਲਾਈਨ ਦਾ ਇਸਤੇਮਾਲ ਕੀਤਾ, ਜਿਸ ਨਾਲ ਅਨੂਪ ਖੰਨਾ ਤੇ ਸਿਲਵੈਸਟਰ ਪੀਟਰ ਨੇ 25 ਲੱਖ ਰੁਪਏ ਦੀ ਰਕਮ ਜਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।