ਕੇਬੀਸੀ 12 : 1 ਕਰੋੜ ਜਿੱਤਣ ਤੋਂ ਬਾਅਦ ਵੀ ਨਾ ਰੁਕੀ ਨਾਜ਼ੀਆ ਨਸੀਮ, ਕੀ ਜਿੱਤੇਗੀ 7 ਕਰੋੜ?
Friday, Nov 06, 2020 - 02:59 PM (IST)

ਮੁੰਬਈ (ਬਿਊਰੋ) : ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ 12' ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰ ਰਿਹਾ ਹੈ। ਇਸ ਮੁਕਾਬਲੇ 'ਚ ਹਿੱਸਾ ਲੈ ਕੇ ਹੌਟ ਸੀਟ 'ਤੇ ਪਹੁੰਚੇ ਕਈ ਮੁਕਾਬਲੇਬਾਜ਼ ਆਪਣੇ ਗਿਆਨ ਦੇ ਜ਼ੋਰ 'ਤੇ ਵੱਡੀਆਂ-ਵੱਡੀਆਂ ਰਕਮਾਂ ਜਿੱਤ ਕੇ ਆਪਣੀ ਕਿਸਮਤ ਚਮਕ ਰਹੇ ਹਨ। ਉਨ੍ਹਾਂ 'ਚੋਂ ਇਕ ਮੁਕਾਬਲੇ ਵਾਲੀ ਨਾਜ਼ੀਆ ਨਸੀਮ ਵੀ ਹੈ, ਜਿਸ ਨੇ 'ਕੇਬੀਸੀ' ਦੇ ਸੈੱਟ 'ਤੇ ਇਤਿਹਾਸ ਰਚਿਆ ਹੈ। ਨਾਜ਼ੀਆ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਬਣ ਗਈ ਹੈ। ਉਸ ਨੇ ਸ਼ੋਅ 'ਚ 1 ਕਰੋੜ ਰੁਪਏ ਜਿੱਤੇ ਹਨ। ਦਿਲਚਸਪ ਗੱਲ ਇਹ ਹੈ ਕਿ 1 ਕਰੋੜ ਦੀ ਰਾਸ਼ੀ ਜਿੱਤਣ ਤੋਂ ਬਾਅਦ ਵੀ ਨਾਜ਼ੀਆ ਖੇਡ 'ਚ ਬਣੀ ਹੋਈ ਹੈ ਅਤੇ ਉਹ 7 ਕਰੋੜ ਦੇ ਪ੍ਰਸ਼ਨ 'ਤੇ ਪਹੁੰਚ ਗਈ ਹੈ। 7 ਕਰੋੜ ਦੇ ਪ੍ਰਸ਼ਨ ਦਾ ਉਸ ਨੇ ਸਹੀ ਜਵਾਬ ਦਿੱਤਾ ਹੈ ਜਾਂ ਨਹੀਂ, ਇਸ ਦਾ ਖ਼ੁਲਾਸਾ ਹਾਲੇ ਨਹੀਂ ਕੀਤਾ ਗਿਆ ਹੈ।
NAZIA NASIM is #KBC12’s first crorepati ! Watch this iconic moment in #KBC12 on 11th Nov 9 pm only on Sony @SrBachchan@SPNStudioNEXT pic.twitter.com/6qG8T3vmNc
— sonytv (@SonyTV) November 5, 2020
'ਕੇਬੀਸੀ' ਦੇ ਨਿਰਮਾਤਾਵਾਂ ਦੁਆਰਾ ਨਾਜ਼ੀਆ ਦੀ ਦਿਲਚਸਪ ਖੇਡ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਨਾਜ਼ੀਆ 1 ਕਰੋੜ ਦੀ ਜੇਤੂ ਦਿਖਾਈ ਗਈ ਹੈ। ਇਸ ਤੋਂ ਬਾਅਦ ਬਿੱਗ ਬੀ ਆਪਣੇ ਸਾਹਮਣੇ 7 ਕਰੋੜ ਦਾ ਸਵਾਲ ਰੱਖਦੇ ਹਨ। ਇਸ ਸਵਾਲ ਨੂੰ ਵੇਖ ਕੇ ਨਾਜ਼ੀਆ ਘਬਰਾਉਂਦੀ ਨਹੀਂ ਅਤੇ ਉਹ ਕਹਿੰਦੀ ਹੈ, 'ਮੈਂ ਜ਼ਿੰਦਗੀ 'ਚ ਇੰਨਾ ਜੋਖਮ ਲਿਆ ਹੈ, ਇਕ ਹੋਰ ਸਹੀ। ਇਹ ਸੁਣਦਿਆਂ ਬਿੱਗ ਬੀ ਮੁਸਕੁਰਾਏ। ਇਹ ਵੇਖਣਾ ਬਾਕੀ ਹੈ ਕੀ ਨਾਜ਼ੀਆ 7 ਕਰੋੜ ਦੇ ਸਵਾਲ ਦਾ ਸਹੀ ਜਵਾਬ ਦੇ ਸਕਦੀ ਹੈ।
NAZIA NASIM is #KBC12’s first crorepati! Watch this iconic moment in #KBC12 on 11th Nov 9 pm only on Sony TV. @SrBachchan @SPNStudioNEXT pic.twitter.com/cAB8o6WXWv
— sonytv (@SonyTV) November 6, 2020
ਦੱਸਣਯੋਗ ਹੈ ਕਿ ਇਕ ਮੁਕਾਬਲੇਬਾਜ਼ ਔਰਤ ਸੀ, ਜਿਸ ਨੇ ਆਪਣੇ ਸਾਹਮਣੇ ਪ੍ਰਦਰਸ਼ਨ 'ਤੇ 50 ਲੱਖ ਰੁਪਏ ਦੀ ਵੱਡੀ ਰਕਮ ਜਿੱਤੀ। ਗਾਜ਼ੀਆਬਾਦ ਤੋਂ ਆਈ ਛਵੀ ਕੁਮਾਰ ਨੇ 50 ਲੱਖ ਰੁਪਏ ਜਿੱਤ ਕੇ ਸ਼ੋਅ ਛੱਡ ਦਿੱਤਾ। ਇਸ ਤੋਂ ਬਾਅਦ ਆਏ ਮੁਕਾਬਲੇਬਾਜ਼ ਸੌਰਭ ਕੁਮਾਰ ਸਾਹੂ ਨੇ ਸ਼ੋਅ 'ਚ 25 ਲੱਖ ਰੁਪਏ ਜਿੱਤੇ ਸਨ ਪਰ ਉਹ 50 ਲੱਖ ਦੇ ਸਵਾਲ ਦਾ ਗਲਤ ਜਵਾਬ ਦੇ ਕੇ ਸਿਰਫ਼ 3.20 ਲੱਖ ਰੁਪਏ ਘਰ ਲੈ ਸਕਿਆ ਸੀ।