ਇਸ ਨੂੰ ਵੇਖ ਅੱਜ ਵੀ ਕੌਰ ਬੀ ਨੂੰ ਯਾਦ ਆ ਜਾਂਦੇ ਨੇ ਆਪਣੇ ਮਾੜੇ-ਚੰਗੇ ਦਿਨ, ਵੀਡੀਓ ਸਾਂਝੀ ਕਰਕੇ ਦੱਸਿਆ ਕਿੱਸਾ

09/01/2020 10:53:22 AM

ਜਲੰਧਰ (ਬਿਊਰੋ)  - ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ 'ਚ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝੀ ਕਰਦਿਆਂ ਲਿਖਿਆ ਕਿ ‘ਕਿੰਨਾ ਕੁਝ ਬਦਲ ਗਿਆ ਵੇਖਦਿਆਂ ਹੀ ਵੇਖਦਿਆਂ, ਅੱਜ ਜਦੋਂ ਇਸ ਤੂਤ ਦੇ ਥੱਲੇ ਪਏ ਤਾਂ ਉਹੀ ਟਾਈਮ ਦੁਬਾਰਾ ਯਾਦ ਆ ਗਿਆ। ਕੋਈ ਸਮਾਂ ਸੀ ਜਦੋਂ ਗਰੀਬੀ ਵੀ ਵੇਖੀ ਅਮੀਰੀ ਵੀ ਵੇਖੀ। ਉਦੋਂ ਨਾ ਕੋਈ ਏ.ਸੀ. ਸੀ ਅਤੇ ਨਾਂ ਕੁਝ ਹੋਰ ਪਰ ਇਹ ਤੂਤ ਓਵੇਂ ਦਾ ਓਵੇਂ ਹੀ ਖੜਿਆ ਹੈ। ਜਿਹੜਾ ਸਮਾਂ ਮੈਂ ਵੇਖਿਆ ਉਹ ਮੇਰੇ ਘਰ ਦਿਆਂ ਨੂੰ ਪਤਾ ਜਾਂ ਫਿਰ ਸਿਰਫ਼ ਮੈਨੂੰ। ਖੁਸ਼ ਵੀ ਆਂ ਤੇ ਥੋੜੀ ਇਮੋਸ਼ਨਲ ਵੀ। ਕਦੇ-ਕਦੇ ਕਿੰਨਾ ਕੁਝ ਪਾ ਲਿਆ ਅਤੇ ਕਿੰਨਾ ਕੁਝ ਗੁਆ ਲਿਆ। ਸ਼ਾਇਦ ਇਸੇ ਦਾ ਨਾਮ ਜ਼ਿੰਦਗੀ ਆ।

 
 
 
 
 
 
 
 
 
 
 
 
 
 

Kina Kuj Badal Gea Vekhde Vekhde, Ajj Ethe Paye fer Dubara Oh Time Yaad Aa gea Jehda Mere Rab Nu Pata Mere Ghardea nu Pata Ya Sirf mainu😇 Khush V an te Thodi K emotional v Kadi Kadi kina Kuj Paa lea Te Kina Kuj Kho lea, Syd Es Da Naam e Zindgi🙏 Change Maade Lok bhut Mile Jo Dil to c Ajj b Naal ne Te Jo dimaag to c Ohna nu Rab Aap e Door kr Dinda🙏 Rab Jo v Karda Agge Agge Pata Lgda K Sb Chnge Lyi🙏 koi v Gal Keh Deni E Saukhi Aa Ohde Piche Bade Time Vekhe Hunde Mehnat krn Wale Har Kise ne, Es lyi Dilo Pyr Aaunda Sb lyi,,, Sab Kuj Aa Hun Bt Tuc Nahi An Wadde Daddy😢 Missng u Everyday❤️🙏 Plz Saare Aapne Ghar Dea Di Respect Karea karo te Mehnat dilo Fe Koi v supna Poora Krna Aukha Nahi aa #GbuallmyFans #PindLife #Baby #BaljinderKaur #Kaur✊😇🙏🏠❤️😇

A post shared by KaurB🔥 (@kaurbmusic) on Aug 30, 2020 at 11:14am PDT

ਚੰਗੇ ਮਾੜੇ ਲੋਕ ਬਹੁਤ ਮਿਲੇ, ਜੋ ਦਿਲ ਤੋਂ ਸੀ ਅੱਜ ਵੀ ਨਾਲ ਨੇ ਅਤੇ ਜੋ ਦਿਮਾਗ ਤੋਂ ਸੀ ਉਨ੍ਹਾਂ ਨੂੰ ਰੱਬ ਆਪੇ ਹੀ ਦੂਰ ਕਰ ਦਿੰਦਾ। ਰੱਬ ਜੋ ਵੀ ਕਰਦਾ ਅੱਗੇ-ਅੱਗੇ ਪਤਾ ਲੱਗਦਾ ਕਿ ਸਭ ਚੰਗੇ ਲਈ, ਕੋਈ ਵੀ ਗੱਲ ਕਹਿ ਦੇਣੀ ਸੌਖੀ ਆ ਉਹਦੇ ਪਿੱਛੇ ਬੜੇ ਟਾਈਮ ਵੇਖੇ ਹੁੰਦੇ ਮਿਹਨਤ ਕਰਨ ਵਾਲੇ ਹਰ ਕਿਸੇ ਲਈ, ਇਸ ਲਈ ਦਿਲੋਂ ਪਿਆਰ ਆਉਂਦਾ ਸਭ ਲਈ। ਸਭ ਕੁਝ ਆ ਹੁਣ ਪਰ ਤੁਸੀਂ ਨਹੀਂ ਓ ਵੱਡੇ ਡੈਡੀ, ਮਿਸ ਯੂ ਐਵਰੀ ਡੇ। ਪਲੀਜ਼ ਸਾਰੇ ਆਪਣੇ ਘਰ ਦਿਆਂ ਦੀ ਇੱਜ਼ਤ ਕਰਿਆ ਕਰੋ ਤੇ ਮਿਹਨਤ ਦਿਲੋਂ, ਫ਼ਿਰ ਕੋਈ ਵੀ ਸੁਫ਼ਨਾ ਪੂਰਾ ਕਰਨਾ ਔਖਾ ਨਹੀਂ।'
PunjabKesari
ਕੁਝ ਦਿਨ ਪਹਿਲਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਸੀ 'ਸੱਚੀਆਂ ਰੂਹਾਂ ਦਾ ਪਿਆਰ ਤੇ ਸਾਥ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਰਿਪ ਬਾਪੂ ਜੀ।' ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਜ਼ਿਆਦਾ ਖ਼ੁਲਾਸਾ ਤਾਂ ਨਹੀਂ ਕੀਤਾ ਕਿ ਇਹ ਬਜ਼ੁਰਗ ਕੌਣ ਹਨ ਪਰ ਉਹ ਇਹ ਪੋਸਟ ਸਾਂਝੀ ਕਰਦਿਆਂ ਇਮੋਸ਼ਨਲ ਜ਼ਰੂਰ ਹੋ ਗਏ।

 
 
 
 
 
 
 
 
 
 
 
 
 
 

ਸੱਚੀਆਂ ਰੂਹਾਂ ਦਾ ਪਿਆਰ ਤੇ ਸਾਥ ਹਮੇਸ਼ਾ ਸਾਡੇ ਨਾਲ ਰਹਿੰਦਾ🙏 RIP Bapu ji🙏

A post shared by KaurB🔥 (@kaurbmusic) on Aug 16, 2020 at 4:43am PDT

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦਾ ਗੀਤ ਆਇਆ ਸੀ, ਜਿਸ ਨੂੰ ਕਿ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਤੋਂ ਹੀ ਉਹ ਗਾਉਣ ਦਾ ਸ਼ੌਂਕ ਰੱਖਦੇ ਸਨ। ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਲਈ ਕਦੇ ਵੀ ਕਿਸੇ ਨੂੰ ਗੁਰੂ ਨਹੀਂ ਧਾਰਿਆ।

 
 
 
 
 
 
 
 
 
 
 
 
 
 

Bas Thode Din Tak Gaana Tuhada #JuttiKasurDi #7thSep #Linkinbio🔥💯😇 Vese End te ki c Kor (Kaur) 😜😂🙈👊

A post shared by KaurB🔥 (@kaurbmusic) on Aug 31, 2020 at 3:00am PDT


sunita

Content Editor

Related News