ਕੇਬੀਸੀ 12 : ਨਾਜ਼ੀਆ ਨਸੀਮ ਨੇ ਰਚਿਆ ਇਤਿਹਾਸ, ਬਣੀ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ

Wednesday, Nov 11, 2020 - 01:37 PM (IST)

ਮੁੰਬਈ (ਬਿਊਰੋ) : ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ 12' ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰ ਰਿਹਾ ਹੈ। ਇਸ ਮੁਕਾਬਲੇ 'ਚ ਹਿੱਸਾ ਲੈ ਕੇ ਹੌਟ ਸੀਟ 'ਤੇ ਪਹੁੰਚੇ ਕਈ ਮੁਕਾਬਲੇਬਾਜ਼ ਆਪਣੇ ਗਿਆਨ ਦੇ ਜ਼ੋਰ 'ਤੇ ਵੱਡੀਆਂ-ਵੱਡੀਆਂ ਰਕਮਾਂ ਜਿੱਤ ਕੇ ਆਪਣੀ ਕਿਸਮਤ ਚਮਕ ਰਹੇ ਹਨ। ਉਨ੍ਹਾਂ 'ਚੋਂ ਇਕ ਮੁਕਾਬਲੇ ਵਾਲੀ ਨਾਜ਼ੀਆ ਨਸੀਮ ਵੀ ਹੈ, ਜਿਸ ਨੇ 'ਕੇਬੀਸੀ' ਦੇ ਸੈੱਟ 'ਤੇ ਇਤਿਹਾਸ ਰਚਿਆ ਹੈ। ਨਾਜ਼ੀਆ ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਬਣ ਗਈ ਹੈ। ਉਹ ਸ਼ੋਅ 'ਚੋਂ 1 ਕਰੋੜ ਰੁਪਏ ਜਿੱਤ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ 1 ਕਰੋੜ ਦੀ ਰਾਸ਼ੀ ਜਿੱਤਣ ਤੋਂ ਬਾਅਦ ਵੀ ਨਾਜ਼ੀਆ ਨੇ ਖੇਡਣਾ ਬੰਦ ਨਹੀਂ ਕੀਤਾ ਸਗੋਂ ਉਹ 7 ਕਰੋੜ ਦੇ ਪ੍ਰਸ਼ਨ ਤੱਕ ਵੀ ਪਹੁੰਚ ਗਈ ਹੈ। 7 ਕਰੋੜ ਦੇ ਪ੍ਰਸ਼ਨ ਦਾ ਉਸ ਨੇ ਸਹੀ ਜਵਾਬ ਦਿੱਤਾ ਹੈ ਜਾਂ ਨਹੀਂ, ਇਸ ਦਾ ਖ਼ੁਲਾਸਾ ਅੱਜ ਰਾਤ ਦੇ ਐਪੀਸੋਡ 'ਚ ਹੋਵੇਗਾ।

ਹਾਲ 'ਚ 'ਕੇਬੀਸੀ' ਦੇ ਨਿਰਮਾਤਾਵਾਂ ਦੁਆਰਾ ਨਾਜ਼ੀਆ ਦੀ ਦਿਲਚਸਪ ਖੇਡ ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ। ਇਸ ਪ੍ਰੋਮੋ 'ਚ ਨਾਜ਼ੀਆ 1 ਕਰੋੜ ਜਿੱਤਣ ਤੋਂ ਬਅਦ ਵੀ ਬਿੱਗ ਬੀ ਸਾਹਮਣੇ ਹੌਟ ਸੀਟ 'ਤੇ ਬੈਠੀ ਨਜ਼ਰ ਆ ਰਹੀ ਹੈ। ਅਮਿਤਾਭ ਉਸ ਸਾਹਮਣੇ 7 ਕਰੋੜ ਦਾ ਸਵਾਲ ਰੱਖਦੇ ਹਨ। ਇਸ ਸਵਾਲ ਨੂੰ ਵੇਖ ਕੇ ਨਾਜ਼ੀਆ ਘਬਰਾਉਂਦੀ ਨਹੀਂ ਅਤੇ ਉਹ ਕਹਿੰਦੀ ਹੈ, 'ਮੈਂ ਜ਼ਿੰਦਗੀ 'ਚ ਇੰਨਾ ਜੋਖਮ ਲਿਆ ਹੈ, ਇਕ ਹੋਰ ਸਹੀ। ਇਹ ਸੁਣਦਿਆਂ ਬਿੱਗ ਬੀ ਮੁਸਕੁਰਾਏ। ਇਹ ਵੇਖਣਾ ਬਾਕੀ ਹੈ ਕੀ ਨਾਜ਼ੀਆ 7 ਕਰੋੜ ਦੇ ਸਵਾਲ ਦਾ ਸਹੀ ਜਵਾਬ ਦਿੰਦੀ ਹੈ ਜਂ ਨਹੀਂ। 

ਦੱਸਣਯੋਗ ਹੈ ਕਿ ਇਕ ਮੁਕਾਬਲੇਬਾਜ਼ ਔਰਤ ਸੀ, ਜਿਸ ਨੇ ਆਪਣੇ ਸਾਹਮਣੇ ਪ੍ਰਦਰਸ਼ਨ 'ਤੇ 50 ਲੱਖ ਰੁਪਏ ਦੀ ਵੱਡੀ ਰਕਮ ਜਿੱਤੀ। ਗਾਜ਼ੀਆਬਾਦ ਤੋਂ ਆਈ ਛਵੀ ਕੁਮਾਰ ਨੇ 50 ਲੱਖ ਰੁਪਏ ਜਿੱਤ ਕੇ ਸ਼ੋਅ ਛੱਡ ਦਿੱਤਾ ਸੀ। ਇਸ ਤੋਂ ਬਾਅਦ ਆਏ ਮੁਕਾਬਲੇਬਾਜ਼ ਸੌਰਭ ਕੁਮਾਰ ਸਾਹੂ ਨੇ ਸ਼ੋਅ 'ਚ 25 ਲੱਖ ਰੁਪਏ ਜਿੱਤੇ ਸਨ ਪਰ ਉਹ 50 ਲੱਖ ਦੇ ਸਵਾਲ ਦਾ ਗਲਤ ਜਵਾਬ ਦੇ ਕੇ ਸਿਰਫ਼ 3.20 ਲੱਖ ਰੁਪਏ ਘਰ ਲੈ ਸਕਿਆ ਸੀ।


sunita

Content Editor

Related News