ਕੈਟਰੀਨਾ-ਵਿੱਕੀ ਦੇ ਵਿਆਹ 'ਚ ਸ਼ਾਮਲ ਹੋਣਗੇ ਸ਼ਾਹੀ ਪਰਿਵਾਰ, ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ

Thursday, Dec 09, 2021 - 12:38 PM (IST)

ਕੈਟਰੀਨਾ-ਵਿੱਕੀ ਦੇ ਵਿਆਹ 'ਚ ਸ਼ਾਮਲ ਹੋਣਗੇ ਸ਼ਾਹੀ ਪਰਿਵਾਰ, ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਸ਼ਾਹੀ ਪਰਿਵਾਰਾਂ ਦੇ ਪਹੁੰਚਣ ਦਾ ਵੀ ਸਿਲਸਿਲਾ ਜਾਰੀ ਹੈ। ਇਸ ਦੌਰਾਨ ਅੰਬਾਨੀ ਪਰਿਵਾਰ ਦੇ ਵੀ ਸ਼ਾਮਲ ਹੋਣ ਦੀ ਚਰਚਾ ਹੈ। ਉਨ੍ਹਾਂ ਲਈ ਓਬਰਾਏ ਹੋਟਲ 'ਚ 5 ਕਮਰੇ ਵੀ ਰਿਜ਼ਰਵ ਕੀਤੇ ਗਏ ਹਨ। ਇਸ ਤੋਂ ਇਲਾਵਾ ਸੁਪਰਸਟਾਰ ਅਕਸ਼ੈ ਕੁਮਾਰ ਵੀ ਇਸ ਖ਼ਾਸ ਵਿਆਹ 'ਚ ਰੰਗ ਜਮਾਉਣ ਪਹੁੰਚ ਸਕਦੇ ਹਨ।

PunjabKesari
ਵਿੱਕੀ-ਕੌਸ਼ਲ ਦੇ ਵਿਆਹ ਲਈ ਸੱਦੇ ਲੋਕਾਂ 'ਚੋਂ ਕੈਫ ਦੇ ਕਰੀਬੀ ਫਿਲਮਕਾਰ ਕਬੀਰ ਖ਼ਾਨ, ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਮਿੰਨੀ ਮਾਥੁਰ, 'ਧੂਮ-3' ਅਤੇ 'ਠੱਗ ਆਫ ਹਿੰਦੁਸਤਾਨ' ਫਿਲਮ ਦੇ ਨਿਰਦੇਸ਼ਕ ਵਿਜੇ ਕ੍ਰਿਸ਼ਨ ਅਚਾਰਾ, ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਸ਼ਾਮਲ ਹੋ ਚੁੱਕੇ ਹਨ। ਹਾਲਾਂਕਿ ਕੈਟਰੀਨਾ ਦੇ ਖ਼ਾਸ ਦੋਸਤ ਸਲਮਾਨ ਖ਼ਾਨ ਟੂਰ ਦੇ ਚੱਲਦੇ ਇਸ ਵਿਆਹ 'ਚ ਸ਼ਾਮਲ ਨਹੀਂ ਹੋ ਪਾਉਣਗੇ।

PunjabKesari
ਕੈਟਰੀਨਾ ਅਤੇ ਵਿੱਕੀ ਨੇ ਬੁੱਧਵਾਰ ਨੂੰ ਸਵਾਈ ਮਾਧੋਪੁਰ ਦੇ ਇਕ ਆਲੀਸ਼ਾਨ ਹੋਟਲ 'ਚ ਆਪਣੇ ਪਰਿਵਾਰ ਦੇ ਕਰੀਬੀ ਮੈਂਬਰਾਂ ਅਤੇ ਦੋਸਤਾਂ ਲਈ ਇਕ ਨਿੱਜੀ ਹਲਦੀ ਅਤੇ ਸੰਗੀਤ ਸਮਾਰੋਹ ਦੀ ਮੇਜ਼ਬਾਨੀ ਕੀਤੀ। ਅੱਜ ਦੁਪਿਹਰ ਸਿਹਰਾ ਬੰਦੀ ਦੀ ਰਸਮ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਸੱਤ ਫੇਰੇ ਲੈ ਕੇ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਜਾਣਗੇ।

PunjabKesari
ਵਿਆਹ ਸਮਾਰੋਹ ਨਾਲ ਸਬੰਧਿਤ ਤਿੰਨ ਦਿਨੀਂ ਪ੍ਰੋਗਰਾਮ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਰਿਸੋਰਟ 'ਚ ਮੰਗਲਵਾਰ ਤੋਂ ਹੀ ਸ਼ੁਰੂ ਹੋ ਗਏ ਸਨ। ਵਿਆਹ ਦੀ ਤਰ੍ਹਾਂ, ਹਲਦੀ ਅਤੇ ਸੰਗੀਤ ਪ੍ਰੋਗਰਾਮ ਦੀ ਸਾਦਗੀ ਨਾਲ ਹੋਇਆ ਜਿਸ 'ਚ ਪਰਿਵਾਰ ਦੇ ਕਰੀਬੀ ਦੋਸਤ ਸ਼ਰੀਕ ਹੋਏ। ਸੂਤਰਾਂ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਮਹਿਮਾਨਾਂ ਦੀ ਲਿਸਟ ਛੋਟੀ ਕਰ ਦਿੱਤੀ ਗਈ।


author

Aarti dhillon

Content Editor

Related News