ਕੈਟਰੀਨਾ-ਵਿੱਕੀ ਦਾ ਵੈਡਿੰਗ ਮੈਨਿਊ ਆਇਆ ਸਾਹਮਣੇ, ਖ਼ਾਸ ਪਕਵਾਨਾਂ ਨਾਲ ਹੋਵੇਗੀ ਮਹਿਮਾਨਾਂ ਦੀ ਖਾਤਿਰਦਾਰੀ

12/09/2021 12:40:15 PM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬੀਤੀ ਰਾਤ ਕੜੀ ਸੁਰੱਖਿਆ ਦੇ ਵਿਚਾਲੇ ਸਵਾਈ ਮਾਧੋਪੁਰ ਜ਼ਿਲੇ ਦੇ ਚੌਥ ਦਾ ਬਰਵਾੜਾ ਕਸਬੇ 'ਚ ਪਹੁੰਚੇ ਹਨ। 7 ਦਸੰਬਰ ਤੋਂ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਮਹਿਮਾਨ ਵੀ ਹੌਲੀ-ਹੌਲੀ ਕਰਕੇ ਹੋਟਲ 'ਚ ਪਹੁੰਚ ਰਹੇ ਹਨ। ਆਊਟਫਿੱਟਸ ਤੋਂ ਲੈ ਕੇ ਕੈਟਰੀਨਾ ਦੀ ਮਹਿੰਦੀ ਤੱਕ, ਦੋਹਾਂ ਦੇ ਵਿਆਹ 'ਚ ਸਭ ਕੁਝ ਗ੍ਰੈਂਡ ਹੋਣ ਜਾ ਰਿਹਾ ਹੈ ਇਹ ਇਸ ਸਾਲ ਦਾ ਸਭ ਤੋਂ ਵੱਡਾ ਵਿਆਹ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਸ਼ਾਹੀ ਵਿਆਹ 'ਚ ਮਹਿਮਾਨਾਂ ਦੇ ਰੁੱਕਣ ਤੋਂ ਲੈ ਕੇ ਖਾਣ-ਪੀਣ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਜੋੜੇ ਦੇ ਵੈਡਿੰਗ ਫੂਡ ਮੈਨਿਊ 'ਚ ਦੇਸੀ ਦੇ ਨਾਲ-ਨਾਲ ਵਿਦੇਸ਼ੀ ਪਕਵਾਨ ਵੀ ਸ਼ਾਮਲ ਕੀਤੇ ਗਏ ਹਨ।

PunjabKesari
ਵੀ.ਆਈ.ਪੀ. ਮਹਿਮਾਨਾਂ ਲਈ ਮੰਗਵਾਏ ਗਏ 300 ਕ੍ਰੋਕਰੀ ਸੈੱਟ
ਸੂਤਰਾਂ ਦੀ ਮੰਨੀਏ ਤਾਂ ਹੋਟਲ ਸਿਕਸ ਸੈਂਸ ਨੇ ਸਵਾਈ ਮਾਧੋਪੁਰ ਜ਼ਿਲੇ ਦੇ ਪ੍ਰਸਿੱਧ ਮਠਿਆਈ ਭੰਡਾਰ ਨੂੰ ਭੋਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਕਈ ਤਰ੍ਹਾਂ ਦੇ ਲਜ਼ੀਜ਼ ਪਕਵਾਨ ਪਰੋਸੇ ਜਾਣਗੇ ਜਿਸ 'ਚ ਕਾਨਟੀਨੇਂਟਲ ਫੂਡ ਤੋਂ ਲੈ ਕੇ ਪਰੰਪਰਿਕ ਰਾਜਸਥਾਨੀ ਅਤੇ ਪੰਜਾਬੀ ਫੂਡ ਸ਼ਾਮਲ ਹਨ। ਇਥੇ ਤੱਕ ਕਿ ਵਿਆਹ 'ਚ ਸ਼ਾਮਲ ਹੋਣ ਵਾਲੇ ਵੀ.ਆਈ.ਪੀ. ਗੈਸਟ ਲਈ ਇਕ ਫਰਮ ਤੋਂ 300 ਕ੍ਰੋਕਰੀ ਦੇ ਸੈੱਟ ਵੀ ਮੰਗਵਾਏ ਗਏ ਹਨ।
100 ਤੋਂ ਜ਼ਿਆਦਾ ਹਲਵਾਈ ਬਣਾਉਣਗੇ ਖਾਣਾ
ਇਨ੍ਹਾਂ ਨੂੰ ਬਣਾਉਣ ਲਈ 100 ਤੋਂ ਜ਼ਿਆਦਾ ਹਲਵਾਈ ਸਿਕਸ ਰਿਸੋਰਟ 'ਚ ਪਹੁੰਚ ਚੁੱਕੇ ਹਨ ਜਿਨ੍ਹਾਂ ਦੇ ਰੁੱਕਣ ਦਾ ਇੰਤਜ਼ਾਮ ਧਰਮਸ਼ਾਲਾ 'ਚ ਕੀਤਾ ਗਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਕਰਨਾਟਕ ਤੋਂ ਤਾਜ਼ੀਆਂ ਸਬਜ਼ੀਆਂ ਮੰਗਵਾਈਆਂ ਗਈਆਂ ਹਨ। ਕੁਝ ਸਬਜ਼ੀਆਂ ਅਤੇ ਫ਼ਲ ਵਿਦੇਸ਼ ਤੋਂ ਮੰਗਵਾਏ ਗਏ ਹਨ ਜਿਨ੍ਹਾਂ 'ਚ ਤਾਈਵਾਨ ਦਾ ਮਸ਼ਰੂਮ ਅਤੇ ਫਿਲੀਪੀਂਸ ਦਾ ਐਵੋਕਾਡੋ ਵੀ ਸ਼ਾਮਲ ਹੈ। ਇਹ ਨਹੀਂ ਪਿਆਜ਼ ਅਤੇ ਲਸਣ ਵੀ ਬੇਂਗਲੁਰੂ ਅਤੇ ਨਾਸਿਕ ਤੋਂ ਆਉਣਗੇ। ਥਾਈਲੈਂਡ ਤੋਂ ਸਪੈਸ਼ਲ ਅੰਗੂਰ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਬ੍ਰਾਜੀਲ ਤੋਂ ਸੋਨੋਫਿਸ ਨਾਂ ਦੀ ਸਬਜ਼ੀ ਵੀ ਮੰਗਵਾਈ ਗਈ ਹੈ। ਉਧਰ ਕਰਨਾਟਕ ਤੋਂ ਰੈੱਡ ਬਨਾਨਾ ਮੰਗਵਾਏ ਗਏ ਹਨ।

PunjabKesari 
ਕਾਜੂ ਕਤਲੀ ਤੋਂ ਲੈ ਕੇ ਫ਼ਲ ਨਾਲ ਬਣੀ ਮਠਿਆਈ
ਵਿਆਹ 'ਚ ਰਾਜਸਥਾਨੀ ਪਕਵਾਨਾਂ ਦੇ ਨਾਲ-ਨਾਲ ਰਸਮੀ ਮਠਿਆਈਆਂ ਵੀ ਪਰੋਸੀਆਂ ਜਾਣਗੀਆਂ ਜਿਸ 'ਚ ਕਾਜੂ ਕਤਲੀ, ਗੁਲਾਬ ਜਾਮੁਨ ਸ਼ਾਮਲ ਹਨ। ਇਸ ਤੋਂ ਇਲਾਵਾ ਮੈਨਿਊ 'ਚ ਕੇਲੇ, ਪਪੀਤਾ, ਸੇਬ, ਅਨਾਰ ਵਰਗੇ ਫ਼ਲਾਂ ਨਾਲ ਬਣਨ ਵਾਲੀਆਂ ਮਠਿਆਈਆਂ ਵੀ ਸ਼ਾਮਲ ਹਨ। 
ਵਿੱਕੀ ਅਤੇ ਕੈਟਰੀਨਾ ਦੀ ਪਸੰਦ ਨਾਲ ਬਣਿਆ ਮੈਨਿਊ
ਵਿੱਕੀ ਇਕ ਪੰਜਾਬੀ ਪਰਿਵਾਰ ਤੋਂ ਹੈ। ਇਸ ਮੈਨਿਊ 'ਚ ਟਿਪੀਕਲ ਪੰਜਾਬੀ ਥਾਲੀ ਤੋਂ ਲੈ ਕੇ ਛੋਲੇ ਭਠੂਰੇ ਅਤੇ ਬਟਰ ਚਿਕਨ ਵੀ ਸ਼ਾਮਲ ਹੈ। ਉਧਰ ਵਿਆਹ 'ਚ ਸਪੈਸ਼ਲ ਤਰੀਕੇ ਨਾਲ ਕੈਰ-ਸਾਂਗਰੀ ਦੀ ਸਬਜ਼ੀ ਵੀ ਤਿਆਰ ਕਰਵਾਈ ਜਾਵੇਗੀ। ਲਾੜੀ ਵਿਆਹ ਤੋਂ ਪਹਿਲਾਂ ਸਟਰਿਕਟ ਨੋ ਕਾਰਬ ਡਾਈਟ 'ਤੇ ਹੈ ਪਰ ਉਹ ਆਪਣੇ ਵਿਆਹ ਦੇ ਸੁਆਦਿਸ਼ਟ ਪਕਵਾਨਾਂ ਦਾ ਕਾਫੀ ਮਜ਼ਾ ਲਵੇਗੀ। ਕਿਹਾ ਜਾ ਰਿਹਾ ਹੈ ਕਿ ਲਾੜੀ ਲਈ ਵੱਖਰੇ ਤਰ੍ਹਾਂ ਦਾ ਖਾਣਾ ਤਿਆਰ ਕੀਤਾ ਜਾ ਰਿਹਾ ਹੈ। 

PunjabKesari
ਜੋੜੇ ਲਈ ਬਣ ਰਿਹਾ ਸਪੈਸ਼ਲ ਕੇਕ
ਇਟਲੀ ਦੇ ਸ਼ੇਫ ਵਲੋਂ ਜੋੜੇ ਲਈ ਖ਼ਾਸ 5 ਮੰਜਿਲਾਂ ਕੇਕ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਹੀਂ ਨਹੀਂ ਉਨ੍ਹਾਂ ਦੇ ਮੈਨਿਊ 'ਚ ਕਚੋਰੀ, ਦਹੀਂ-ਭੱਲਾ, ਫਿਊਜਨ ਚਾਟ, ਲਾਈਵ ਸਟਾਲ, ਨਾਰਥ ਇੰਡੀਅਨ ਫੂਡ 'ਚ ਕਬਾਬ, ਮੱਛੀ ਅਤੇ ਥਾਲ, ਰਾਜਸਥਾਨੀ, ਪਕਵਾਨ 'ਚ ਦਾਲ ਬਾਟੀ ਚੂਰਮਾ ਵਰਗੇ ਟ੍ਰੇਡੀਸ਼ਨਲ ਪਕਵਾਨ ਹੋਣਗੇ। ਨਾਲ ਹੀ ਗੋਲਗੱਪਿਆਂ ਦੇ ਨਾਲ ਪਾਨ ਦਾ ਵੀ ਇੰਤਜ਼ਾਮ ਹੈ। 


Aarti dhillon

Content Editor

Related News