ਮਾਲਦੀਵ ਤੋਂ ਵਾਪਸ ਪਰਤੀ ਕੈਟਰੀਨਾ, ਪਿੰਕ ਟਾਪ ਤੇ ਬਲੈਕ ਜੀਨਸ ''ਚ ਦਿਖੀ ਅਦਾਕਾਰਾ ਦੀ ਜ਼ਬਰਦਸਤ ਲੁੱਕ

Wednesday, Jan 26, 2022 - 04:35 PM (IST)

ਮਾਲਦੀਵ ਤੋਂ ਵਾਪਸ ਪਰਤੀ ਕੈਟਰੀਨਾ, ਪਿੰਕ ਟਾਪ ਤੇ ਬਲੈਕ ਜੀਨਸ ''ਚ ਦਿਖੀ ਅਦਾਕਾਰਾ ਦੀ ਜ਼ਬਰਦਸਤ ਲੁੱਕ

ਮੁੰਬਈ- ਮਾਲਦੀਵ 'ਚ ਆਪਣੀ ਹੌਟ ਲੁੱਕ ਦੇ ਜਲਵੇ ਬਿਖੇਰਨ ਵਾਲੀ ਅਦਾਕਾਰਾ ਕੈਟਰੀਨਾ ਕੈਫ ਮੁੰਬਈ ਵਾਪਸ ਪਰਤ ਆਈ ਹੈ। ਉਥੋਂ ਵਾਪਸ ਆਉਂਦੇ ਹੋਏ ਮੰਗਲਵਾਰ ਸ਼ਾਮ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਜਿਥੇ ਇਕ ਵਾਰ ਉਨ੍ਹਾਂ ਦੀ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲੀ। ਹੁਣ ਕੈਟਰੀਨਾ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪਿੰਕ ਟਾਪ ਤੇ ਬਲੈਕ ਡੈਨਿਮ ਜੀਨਸ ਦੇ ਨਾਲ ਵ੍ਹਾਈਟ ਸਨੀਕਰਸ 'ਚ ਨਜ਼ਰ ਆਈ। 

PunjabKesari
ਤੁਹਾਨੂੰ ਦੱਸ ਦੇਈਏ ਕਿ ਤਸਵੀਰਾਂ 'ਚ ਮਿਸੇਜ ਕੌਸ਼ਲ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਸੇਫਟੀ ਦਾ ਧਿਆਨ ਰੱਖਦੇ ਹੋਏ ਕੈਟਰੀਨਾ ਨੇ ਚਿਹਰੇ 'ਤੇ ਮਾਸਕ ਅਤੇ ਫੇਸ ਮਾਸਕ ਵੀ ਲਗਾਇਆ ਹੈ। 

PunjabKesari
ਏਅਰਪੋਰਟ ਤੋਂ ਨਿਕਲਦੇ ਹੋਏ ਅਦਾਕਾਰਾ ਆਪਣੀ ਕਾਰ ਵੱਲ ਵਧਦੀ ਹੋਈ ਕੈਮਰੇ ਦੇ ਸਾਹਮਣੇ ਹੱਥ ਹਿਲਾ ਕੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari
ਦੱਸ ਦੇਈਏ ਕਿ ਕੈਟਰੀਨਾ ਕੈਫ ਮਾਲਦੀਵ 'ਚ ਆਪਣੀ ਐਡ ਸ਼ੂਟ ਲਈ ਪਹੁੰਚੀ ਸੀ ਜਿਥੇ ਉਨ੍ਹਾਂ ਨੇ ਖ਼ੂਬ ਮਸਤੀ ਕਰਦੇ ਹੋਏ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਰੱਖਿਆ ਉਧਰ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਫਿਲਮ 'ਮੈਰੀ ਕ੍ਰਿਸਮਿਸ', 'ਟਾਈਗਰਸ 3', 'ਫੋਨ ਭੂਤ' ਅਤੇ 'ਜੀ ਲੇ ਜ਼ਰਾ' 'ਚ ਨਜ਼ਰ ਆਵੇਗੀ।


author

Aarti dhillon

Content Editor

Related News