ਕੈਟਰੀਨਾ ਕੈਫ ਦੇ ਹੱਥਾਂ ’ਤੇ ਵੀ ਲੱਗੇਗੀ ਸੋਜਤ ਦੀ ਮਹਿੰਦੀ, ਜਾਣੋ ਕੀ ਹੈ ਇਸ 'ਚ ਖਾਸ

Tuesday, Dec 07, 2021 - 12:48 PM (IST)

ਕੈਟਰੀਨਾ ਕੈਫ ਦੇ ਹੱਥਾਂ ’ਤੇ ਵੀ ਲੱਗੇਗੀ ਸੋਜਤ ਦੀ ਮਹਿੰਦੀ, ਜਾਣੋ ਕੀ ਹੈ ਇਸ 'ਚ ਖਾਸ

ਮੁੰਬਈ : ਰਾਜਸਥਾਨ ’ਚ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਹੱਥਾਂ ’ਤੇ ਰਚੇਗੀ। ਸੋਜਤ ਦੇ ਇਕ ਮਹਿੰਦੀ ਵਪਾਰੀ ਨੂੰ ਇਸ ਦਾ ਆਰਡਰ ਮਿਲ ਗਿਆ ਹੈ ਅਤੇ ਉਹ ਇਸ ਦੀਆਂ ਤਿਆਰੀਆਂ ’ਚ ਜੁਟ ਗਏ ਹਨ।

When The Alleged Bride-To-Be, Katrina Kaif Had An Ugly Fight With  Groom-To-Be, Vicky Kaushal
ਜ਼ਿਕਰਯੋਗ ਹੈ ਕਿ ਇੱਥੋਂ ਦੀ ਮਹਿੰਦੀ ਵਿਸ਼ਵ ਪ੍ਰਸਿੱਧ ਹੈ। ਇਹੀ ਵਜ੍ਹਾ ਹੈ ਕਿ ਇੱਥੋਂ ਦੀ ਮਹਿੰਦੀ ਐਸ਼ਵਰਿਆ ਰਾਏ ਅਤੇ ਪ੍ਰਿਅੰਕਾ ਚੋਪੜਾ ਸਮੇਤ ਕਈ ਵੱਡੀਆਂ ਫਿਲਮੀ ਹਸਤੀਆਂ ਅਤੇ ਉਦਯੋਗਪਤੀਆਂ ਦੀਆਂ ਧੀਆਂ ਨੇ ਆਪਣੇ ਹੱਥਾਂ ’ਚ ਰਚਾਈ ਹੈ। ਹੁਣ ਕੈਟਰੀਨਾ ਕੈਫ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਵਾਲੀ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਹੋਟਲ ਸਿਕਸ ਸੈਂਸ ਬਰਵਾੜਾ ਫੋਰਟ ’ਚ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

When Katrina Kaif said she would invite 'everyone in the world' to her  wedding: 'When you decide to get married...' | Bollywood - Hindustan Times

ਸੋਜਤ ਦੇ ਮਹਿੰਦੀ ਕਾਰੋਬਾਰੀ ਨਿਤੇਸ਼ ਅਗਰਵਾਲ ਦੀ ਕੰਪਨੀ ਨੈਚੂਰਲ ਹਰਬਲ ਨੂੰ ਮਹਿੰਦੀ ਦਾ ਆਰਡਰ ਮਿਲਿਆ ਹੈ। ਕੈਟਰੀਨਾ ਲਈ ਖ਼ਾਸ ਤੌਰ ’ਤੇ 20 ਕਿੱਲੋ ਮਹਿੰਦੀ ਅਤੇ 400 ਹਿਨਾ ਨੈਚੂਰਲ ਕੋਨ ਸੋਜਤ ਤੋਂ ਭੇਜੇ ਜਾਣਗੇ।

Vicky-Katrina Planning to make a Formal Announcement about their Wedding  Soon | Latest & Breaking News, India News, Political, Sports- Since  independence
ਇਸ ਲਈ ਖ਼ਾਸ ਹੈ ਇੱਥੋਂ ਦੀ ਮਹਿੰਦੀ
ਸੋਜਤ ਦੀ ਮਿੱਟੀ ’ਚ ਤਾਂਬੇ ਦੇ ਅੰਸ਼ ਮਿਲੇ ਹੁੰਦੇ ਹਨ। ਇਸ ਨਾਲ ਮਹਿੰਦੀ ਚੰਗੀ ਰਚਦੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਸਮੇਤ 100 ਤੋਂ ਵੱਧ ਦੇਸ਼ਾਂ ’ਚ ਸੋਜਤ ਦੀ ਮਹਿੰਦੀ ਸਪਲਾਈ ਕੀਤੀ ਜਾਂਦੀ ਹੈ।


author

Aarti dhillon

Content Editor

Related News