ਪ੍ਰੈਗਨੈਂਟ ਹੈ ਕੈਟਰੀਨਾ ਕੈਫ! ਇਸ ਵੀਡੀਓ ਨੂੰ ਦੇਖ ਲੋਕ ਦੇਣ ਲੱਗੇ ਵਧਾਈਆਂ

12/14/2022 4:37:48 PM

ਮੁੰਬਈ (ਬਿਊਰੋ)– ‘ਮਸਾਨ’ ਅਦਾਕਾਰ ਵਿੱਕੀ ਕੌਸ਼ਲ ਨੇ ਪਿਛਲੇ ਸਾਲ ਬਹੁਤ ਧੂਮਧਾਮ ਨਾਲ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਕਰਵਾਇਆ ਤੇ ਕਈ ਲੋਕਾਂ ਦਾ ਦਿਲ ਤੋੜ ਦਿੱਤਾ। ਕੈਟਰੀਨਾ ਤੇ ਵਿੱਕੀ ਦੀ ਲਵ ਸਟੋਰੀ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਤੇ ਪ੍ਰਸ਼ੰਸਕ ਹਮੇਸ਼ਾ ਹੀ ਉਨ੍ਹਾਂ ਨੂੰ ਦੇਖਣ ਲਈ ਉਤਸ਼ਾਹਿਤ ਰਹਿੰਦੇ ਹਨ।

ਕੁਝ ਮਹੀਨਿਆਂ ਤੋਂ ਇਹ ਰਿਪੋਰਟ ਆ ਰਹੀ ਹੈ ਕਿ ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਕੈਟਰੀਨਾ ਮਾਂ ਬਣਨ ਵਾਲੀ ਹੈ ਤੇ ਉਸ ਦੇ ਕਈ ਪਬਲਿਕ ਲੁੱਕਸ ’ਚ ਉਸ ਨੂੰ ਪ੍ਰੈਗਨੈਂਟ ਦੱਸਿਆ ਗਿਆ ਹੈ। ਕਿਸੇ ਵੀ ਰਿਪੋਰਟ ਨੂੰ ਅਦਾਕਾਰਾ ਜਾਂ ਉਸ ਦੀ ਟੀਮ ਨੇ ਨਾ ਕਦੇ ਸੱਚ ਦੱਸਿਆ ਤੇ ਨਾ ਹੀ ਝੂਠ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ

ਹੁਣ ਕੈਟਰੀਨਾ ਦੀ ਤਾਜ਼ਾ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਉਸ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਇਕ ਵਾਰ ਮੁੜ ਵਾਇਰਲ ਹੋ ਰਹੀਆਂ ਹਨ। ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਦੇ ਤੁਰੰਤ ਬਾਅਦ ਆਪਣੇ ਕੰਮ ’ਚ ਲੱਗ ਗਈ। ਅਦਾਕਾਰਾ ਨੂੰ ਹਾਲ ਹੀ ’ਚ ਨਾਇਕਾ ਬਿਊਟੀ ਐਵਾਰਡਸ ’ਚ ਇਕ ਚਮਕੀਲੇ ਫਿੱਗਰ-ਹਗਿੰਗ ਗਾਊਨ ’ਚ ਦੇਖਿਆ ਗਿਆ।

ਕੈਟਰੀਨਾ ਇਸ ਲੁੱਕ ’ਚ ਕਾਫੀ ਖ਼ੂਬਸੂਰਤ ਲੱਗ ਰਹੀ ਸੀ ਤੇ ਸਾਰਿਆਂ ਨੇ ਉਸ ਦੇ ਲੁੱਕ ਦੀ ਤਾਰੀਫ਼ ਕੀਤੀ। ਇਸ ਇਵੈਂਟ ’ਚ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਵੀ ਮੌਜੂਦ ਸਨ। ਇਸ ਇਵੈਂਟ ਤੋਂ ਕੈਟਰੀਨਾ ਕੈਫ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਅਦਾਕਾਰਾ ਇਕ ਦੂਜੀ ਹਸੀਨਾ ਨਾਲ ਗੱਲ ਕਰ ਰਹੀ ਹੈ।

ਕੈਟਰੀਨਾ ਜਿਸ ਤਰ੍ਹਾਂ ਬੈਠੀ ਹੈ, ਉਸ ਦਾ ਢਿੱਡ ਵਧਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕਾਂ ’ਚ ਉਤਸ਼ਾਹ ਨਜ਼ਰ ਆਉਣ ਲੱਗਾ। ਜਿਥੇ ਕੁਝ ਲੋਕਾਂ ਨੇ ਕੁਮੈਂਟ ਕਰਕੇ ਇਹ ਕਿਹਾ ਕਿ ਸ਼ਾਇਦ ਕੈਟਰੀਨਾ ਪ੍ਰੈਗਨੈਂਟ ਹੈ, ਉਥੇ ਕੁਝ ਦਾ ਮੰਨਣਾ ਹੈ ਕਿ ਕੈਟਰੀਨਾ ਨੇ ਵਿਆਹ ਤੋਂ ਬਾਅਦ ਹੁਣ ਆਪਣਾ ਭਾਰ ਵਧਾ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News