ਜਦੋਂ ਫੈਨ ਨੇ ਕੈਟਰੀਨਾ ਦੀ ਖਿੱਚੀ ਚੋਰੀ-ਛਿਪੇ ਫੋਟੋ, ਇੰਟਰਨੈੱਟ ''ਤੇ ਹੋਈ Viral

02/12/2016 1:50:18 PM

ਨਵੀਂ ਦਿੱਲੀ- ਅਦਾਕਾਰਾ ਕੈਟਰੀਨਾ ਕੈਫ ਦੀ ਫ਼ਿਲਮ ''ਫਿਤੂਰ'' ਅੱਜ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਬਾਕਸ ਆਫਿਸ ''ਤੇ ਫਿਲਮ ਦੀ ਓਪਨਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਦੇ ਬਾਰੇ ਫਿਲਹਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਫ਼ਿਲਮ ਦੀ ਪ੍ਰਮੋਸ਼ਨ ''ਚ ਕੈਟਰੀਨਾ ਨੇ ਕੋਈ ਵੀ ਕਸਰ ਨਹੀਂ ਛੱਡੀ ਹੈ।

ਪਿਛਲੇ ਦਿਨਾਂ ਪ੍ਰਮੋਸ਼ਨ ''ਚ ਕਾਫੀ ਰੁਝੀ ਹੋਣ ਕਾਰਨ ਕੈਟਰੀਨਾ ਕਾਫੀ ਥੱਕ ਚੁੱਕੀ ਸੀ। ਇਹ ਗੱਲ ਇੰਟਰਨੈੱਟ ''ਤੇ ਵਾਇਰਲ ਹੋਈ ਇਸ ਤਸਵੀਰ ਨੂੰ ਦੇਖ ਕੇ ਖੂਬ ਪਤਾ ਚੱਲਦਾ ਹੈ। ਆਪਣੀ ਥਕਾਨ ਮਿਟਾਉਣ ਲਈ ਫਲਾਈਟ ''ਚ ਕੈਟਰੀਨਾ ਸੌ ਰਹੀ ਸੀ ਇਸੀ ਦੌਰਾਨ ਉਸ ਦੇ ਇਕ ਫੈਨ ਨੇ ਫੋਟੋ ਕਲਿੱਕ ਕਰ ਲਈ ਅਤੇ ਸੋਸ਼ਲ ਮੀਡੀਆ ''ਤੇ ਸ਼ੇਅਰ ਕਰ ਦਿੱਤੀ। ਇਹ ਤਸਵੀਰ ਹੁਣ ਖੂਬ ਸ਼ੇਅਰ ਕੀਤੀ ਜਾ ਰਹੀ ਹੈ।

ਖੈਰ ਸਾਡਾ ਮੰਣਨਾ ਹੈ ਕਿ ਇਸ ਤਰ੍ਹਾਂ ਕਿਸੇ ਦੀ ਪ੍ਰਾਈਵੇਟ ਲਾਈਫ ਨੂੰ ਪਬਲਿਕ ਕਰ ਦੇਣਾ ਸਹੀ ਗੱਲ ਨਹੀਂ ਹੈ। ਫ਼ਿਲਹਾਲ ਸਾਨੂੰ ਤਾਂ ਇੰਤਜ਼ਾਰ ਹੈ ਕਿ ਕੈਟਰੀਨਾ ਇਸ ਤਸਵੀਰ ਨੂੰ ਦੇਖ ਕੇ ਕੀ ਪ੍ਰਤੀਕਿਰਿਆ ਦਿੰਦੀ ਹੈ।


Anuradha Sharma

News Editor

Related News