ਕੈਟਰੀਨਾ ਕੈਫ ਨੇ ਖ਼ਾਸ ਅੰਦਾਜ਼ ''ਚ ਮਨਾਇਆ ਮਾਂ ਦਾ ਜਨਮਦਿਨ, ਦੇਖੋ ਤਸਵੀਰਾਂ

05/06/2022 12:45:13 PM

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ। ਪ੍ਰਸ਼ੰਸਕ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਜਾਣਨ ਲਈ ਕਾਫੀ ਉਤਸ਼ਾਹਿਤ ਰਹਿੰਦੇ ਹਨ। ਕੈਟਰੀਨਾ ਆਪਣੇ ਕੰਮ ਦੇ ਨਾਲ ਹੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦਾ ਵੀ ਖੂਬ ਧਿਆਨ ਰੱਖਦੀ ਹੈ। ਕਿਸੇ ਦੇ ਚਿਹਰੇ 'ਤੇ ਖੁਸ਼ੀ ਕਿਸ ਤਰ੍ਹਾਂ ਲਿਆਉਣੀ ਹੈ, ਇਹ ਕੈਟਰੀਨਾ ਬਖੂਬੀ ਜਾਣਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਮਾਂ ਦਾ ਬਰਥਡੇਅ ਖ਼ਾਸ ਅੰਦਾਜ਼ 'ਚ ਮਨਾਇਆ ਹੈ। ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਖੁਸ਼ ਹੋ ਗਏ ਹਨ ਅਤੇ ਕੈਟ ਦੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਦਰਅਸਲ 5 ਮਈ ਨੂੰ ਕੈਟਰੀਨਾ ਕੈਫ ਦੀ ਮਾਂ ਸੁਜੈਨ ਤੁਰਕੋਟ ਦਾ 70ਵਾਂ ਜਨਮਦਿਨ ਸੀ। ਇਸ ਮੌਕੇ ਅਦਾਕਾਰਾ ਅਤੇ ਉਨ੍ਹਾਂ ਦੀ ਭੈਣ ਨੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦਿੱਤਾ। ਇਹ ਤਸਵੀਰਾਂ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ-'ਹੈਪੀ 70ਵਾਂ ਬਰਥਡੇਅ ਮੰਮਾ...ਤੁਸੀਂ ਹਮੇਸ਼ਾ ਖੁਸ਼ੀ ਅਤੇ ਸਾਹਸ ਦੇ ਨਾਲ ਜ਼ਿੰਦਗੀ ਜੀਓ ਜੋ ਤੁਸੀਂ ਕਰਦੇ ਆਏ ਹੋ...ਤੁਸੀਂ ਬਹੁਤ ਸ਼ਰਾਰਤੀ ਬੱਚਿਆਂ ਦੇ ਵਿਚਾਲੇ ਘਿਰੇ ਹੋਏ ਹੋ। 

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕੈਟਰੀਨਾ ਕੈਫ ਨੇ ਆਪਣੀ ਮਾਂ ਤੋਂ ਖੂਬਸੂਰਤ ਕੇਕ ਕਟਵਇਆ ਅਤੇ ਦੋਵੇਂ ਮਾਂ ਅਤੇ ਧੀ ਇਕੱਠੇ ਪਰਫੈਕਟ ਪੋਜ਼ ਦਿੰਦੀਆਂ ਦਿਖੀਆਂ।

PunjabKesari
ਉਧਰ ਇਕ ਤਸਵੀਰ 'ਚ ਕੈਟਰੀਨਾ ਦੀ ਮਾਂ, ਉਨ੍ਹਾਂ ਦੀਆਂ ਭੈਣਾਂ ਅਤੇ ਭਰਾ ਸਭ ਇਕ ਫਰੇਮ 'ਚ ਨਜ਼ਰ ਆਏ। 

PunjabKesari
ਦੱਸ ਦੇਈਏ ਕਿ ਕੈਟਰੀਨਾ ਕੈਫ ਨੇ ਪਿਛਲੇ ਸਾਲ 9 ਦਸੰਬਰ ਨੂੰ ਅਦਾਕਾਰਾ ਨੇ ਵਿੱਕੀ ਕੌਸ਼ਲ ਨਾਲ ਰਾਜਸਥਾਨ 'ਚ ਧੂਮਧਾਮ ਨਾਲ ਵਿਆਹ ਰਚਾਇਆ ਸੀ, ਜਿਸ 'ਚ ਉਨ੍ਹਾਂ ਦੀ ਪੂਰੀ ਵਿਦੇਸ਼ੀ ਪਰਿਵਾਰ ਸ਼ਾਮਲ ਹੋਇਆ ਸੀ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਦਿਨ ਤੱਕ ਚਰਚਾ 'ਚ ਰਹੀਆਂ ਸਨ।


Aarti dhillon

Content Editor

Related News