ਅਨਿਲ ਕਪੂਰ ਦੇ ਪੁੱਤਰ ਨੇ ਖੋਲ੍ਹੀ ਕੈਟਰੀਨਾ ਤੇ ਵਿੱਕੀ ਕੌਸ਼ਲ ਦੀ ਪੋਲ, ਦੱਸਿਆ ''ਦੋਵੇਂ ਲੰਬੇ ਸਮੇਂ ਤੋਂ ਨੇ ਰਿਲੇਸ਼ਨਸ਼ਿਪ ''ਚ''

Wednesday, Jun 09, 2021 - 12:58 PM (IST)

ਅਨਿਲ ਕਪੂਰ ਦੇ ਪੁੱਤਰ ਨੇ ਖੋਲ੍ਹੀ ਕੈਟਰੀਨਾ ਤੇ ਵਿੱਕੀ ਕੌਸ਼ਲ ਦੀ ਪੋਲ, ਦੱਸਿਆ ''ਦੋਵੇਂ ਲੰਬੇ ਸਮੇਂ ਤੋਂ ਨੇ ਰਿਲੇਸ਼ਨਸ਼ਿਪ ''ਚ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ, ਹਾਲਾਂਕਿ ਅਜੇ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਨਾ ਤਾਂ ਕੈਟਰੀਨਾ ਵਲੋਂ ਇਸ ਬਾਰੇ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਵਿੱਕੀ ਵਲੋਂ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਕੀਤੀ ਗਈ ਹੈ ਪਰ ਹੁਣ ਇਕ ਫ਼ਿਲਮ ਅਦਾਕਾਰ ਨੇ ਦੋਵਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ।

PunjabKesari

ਅਨਿਲ ਕਪੂਰ ਦੇ ਬੇਟੇ ਅਤੇ ਬਾਲੀਵੁੱਡ ਅਦਾਕਾਰ ਹਰਸ਼ਵਰਧਨ ਕਪੂਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਟਰੀਨਾ ਅਤੇ ਵਿੱਕੀ ਕੌਸ਼ਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹਰਸ਼ਵਰਧਨ ਨੇ ਕਿਹਾ, ''ਕੈਟਰੀਨਾ ਅਤੇ ਵਿੱਕੀ ਕੌਸ਼ਲ ਇਕੱਠੇ ਹਨ। ਉਨ੍ਹਾਂ ਬਾਰੇ ਜੋ ਖ਼ਬਰਾਂ ਚੱਲ ਰਹੀਆਂ ਹਨ ਉਹ ਸੱਚ ਹੀ ਹਨ। ਮੈਂ ਸੋਚਦਾ ਹਾਂ ਕਿ ਇਹ ਦੱਸਣ ਤੋਂ ਬਾਅਦ ਮੈਨੂੰ ਹੁਣ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਹੋ ਸਕਦਾ ਹੈ!''

PunjabKesari

ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਪਿਛਲੇ ਕਾਫ਼ੀ ਸਮੇਂ ਤੋਂ ਅਫੇਅਰ ਦੀਆਂ ਖ਼ਬਰਾਂ ਕਾਰਨ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਵਿੱਕੀ ਨੂੰ ਕੈਟਰੀਨਾ ਕੈਫ ਦੇ ਘਰ ਸਪਾਟ ਕੀਤਾ ਗਿਆ ਸੀ। ਵਿੱਕੀ ਦੀ ਕਾਰ ਕਈ ਘੰਟਿਆਂ ਤੋਂ ਕੈਟਰੀਨਾ ਦੇ ਘਰ ਦੇ ਬਾਹਰ ਖੜ੍ਹੀ ਰਹੀ, ਜਿਸ ਤੋਂ ਬਾਅਦ ਇਹ ਚਰਚਾ ਗਰਮ ਹੋ ਗਈ ਕਿ ਵਿੱਕੀ ਅਤੇ ਕੈਟਰੀਨਾ ਨਾਲ ਰਿਲੇਸ਼ਨਸ਼ਿਪ 'ਚ ਹੈ। ਦੋਵਾਂ ਨੂੰ ਕਈ ਮੌਕਿਆਂ 'ਤੇ ਲੁਕਦੇ ਲੁਕਾਉਂਦੇ ਸਪਾਟ ਕੀਤਾ ਗਿਆ ਸੀ। ਹੁਣ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਕੈਟਰੀਨਾ ਅਤੇ ਵਿੱਕੀ ਖ਼ੁਦ ਪ੍ਰਸ਼ੰਸਕਾਂ ਸਾਹਮਣੇ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ।

PunjabKesari

ਜੇਕਰ ਅਸੀਂ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ਼ ਦੀ ਫ਼ਿਲਮ 'ਸੂਰਿਆਵੰਸ਼ੀ' ਸਾਲ 2020 ਤੋਂ ਹੀ ਰਿਲੀਜ਼ ਲਈ ਤਿਆਰ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਸਿਨੇਮਾ ਹਾਲ ਬੰਦ ਹੋ ਗਏ ਹਨ ਅਤੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

PunjabKesari

ਹਾਲਾਂਕਿ ਨਿਰਮਾਤਾਵਾਂ ਨੇ 30 ਅਪ੍ਰੈਲ ਨੂੰ ਇਸ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ ਜਦੋਂ ਸਥਿਤੀ ਕੁਝ ਆਮ ਬਣ ਗਈ ਸੀ, ਪਰ ਦੇਸ਼ 'ਚ ਕੋਵਿਡ ਦੀ ਦੂਜੀ ਲਹਿਰ ਕਾਰਨ ਇਸ ਨੂੰ ਫਿਰ ਵਧਾ ਦਿੱਤਾ ਗਿਆ। ਇਸ ਫ਼ਿਲਮ ਤੋਂ ਇਲਾਵਾ ਕੈਟਰੀਨਾ ਸਲਮਾਨ ਖ਼ਾਨ ਨਾਲ 'ਟਾਈਗਰ 3' 'ਚ ਵੀ ਨਜ਼ਰ ਆਵੇਗੀ। ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਅਦਾਕਾਰ 'ਦਿ ਅਮਰ ਅਸ਼ਵਥਥਾਮਾ', 'ਸੈਮ ਬਹਾਦੁਰ' ਅਤੇ 'ਉਧਮ ਸਿੰਘ' 'ਚ ਨਜ਼ਰ ਆਉਣਗੇ।


author

sunita

Content Editor

Related News