ਨਵੀਂ ਵਿਆਹੀ ਕੈਟਰੀਨਾ ਕੈਫ ਨੇ ਸਾਂਝੀ ਕੀਤੀ ਮਹਿੰਦੀ ਵਾਲੇ ਹੱਥਾਂ ਦੀ ਖ਼ਾਸ ਤਸਵੀਰ

Monday, Dec 20, 2021 - 11:32 AM (IST)

ਨਵੀਂ ਵਿਆਹੀ ਕੈਟਰੀਨਾ ਕੈਫ ਨੇ ਸਾਂਝੀ ਕੀਤੀ ਮਹਿੰਦੀ ਵਾਲੇ ਹੱਥਾਂ ਦੀ ਖ਼ਾਸ ਤਸਵੀਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਜੋ ਕਿ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਹੈ। 9 ਦਸੰਬਰ ਨੂੰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਵਿਆਹ ਕਰਵਾਇਆ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਜੇ ਤੱਕ ਖ਼ੂਬ ਵਾਇਰਲ ਹੋ ਰਹੀਆਂ ਹਨ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹ ਰਹੇ ਹਨ।

PunjabKesari

ਇਸ ਵਾਰ ਕੈਟਰੀਨਾ ਕੈਫ ਨੇ ਆਪਣੇ ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੇ ਹੋਏ ਇੱਕ ਬਹੁਤ ਹੀ ਖ਼ੂਬਸੂਰਤ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਦੇ ਹੱਥਾਂ 'ਤੇ ਗੂੜ੍ਹੇ ਰੰਗ ਦੀ ਬਹੁਤ ਹੀ ਖ਼ੂਬਸੂਰਤ ਮਹਿੰਦੀ ਲੱਗੀ ਹੋਈ ਹੈ। ਉਨ੍ਹਾਂ ਦੇ ਹੱਥਾਂ 'ਚ ਲਾਲ ਰੰਗ ਦਾ ਚੂੜਾ ਵੀ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਅਤੇ ਕਲਾਕਾਰ ਵੀ ਕੁਮੈਂਟ ਕਰਕੇ ਇਸ ਤਸਵੀਰ ਦੀ ਖ਼ੂਬ ਤਾਰੀਫ਼ ਕਰ ਰਹੇ ਹਨ। ਵੱਡੀ ਗਿਣਤੀ 'ਚ ਇਸ ਪੋਸਟ 'ਤੇ ਲਾਈਕਸ ਅਤੇ ਕੁਮੈਂਟ ਆ ਚੁੱਕੇ ਹਨ। ਇਸ ਤਸਵੀਰ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਨਾਲ ਪੋਸਟ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Katrina Kaif (@katrinakaif)

ਦੱਸ ਦਈਏ ਕੈਟਰੀਨਾ ਨੇ ਆਪਣੇ ਸਹੁਰੇ ਪਰਿਵਾਰ ਦੇ ਲਈ ਮਿੱਠੇ 'ਚ 'ਸੂਜੀ ਦਾ ਹਲਵਾ' ਬਣਾਇਆ ਸੀ, ਜਿਸ ਦੀ ਛੋਟੀ ਜਿਹੀ ਝਲਕ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਚ ਪੋਸਟ ਕੀਤੀ ਸੀ। ਪੰਜਾਬ 'ਚ ਇਸ ਰਸਮ ਨੂੰ 'ਚੌਂਕੇ ਚੜ੍ਹਾਉਣਾ' ਕਹਿੰਦੇ ਹਨ, ਜਿਸ ਕਰਕੇ ਕੈਟਰੀਨਾ ਨੇ ਤਸਵੀਰ ਨਾਲ ਚੌਂਕੇ ਚੜ੍ਹਾਉਣਾ ਲਿਖਿਆ ਸੀ।

PunjabKesari

ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇਕੱਠੇ ਕੋਈ ਫ਼ਿਲਮ ਨਹੀਂ ਕੀਤੀ ਹੈ ਪਰ ਦੋਵੇਂ ਸਾਲ 2019 ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੇ ਨਾਲ ਹੀ ਵਿਆਹ ਦੀਆਂ ਤਸਵੀਰਾਂ 'ਚ ਦੋਹਾਂ ਦੀ ਕੈਮਿਸਟਰੀ ਸਾਫ਼ ਨਜ਼ਰ ਆ ਰਹੀ ਸੀ। ਭਾਵੇਂ ਹੀ ਕੈਟਰੀਨਾ ਦੇ ਵਿਆਹ 'ਚ ਸਾਰੇ ਸੈਲੇਬਸ ਸ਼ਾਮਲ ਨਹੀਂ ਹੋਏ ਹੋਣ ਪਰ ਸਾਰਿਆਂ ਨੇ ਕੈਟਰੀਨਾ ਨੂੰ ਵਿਆਹ ਦੇ ਸ਼ਾਨਦਾਰ ਤੋਹਫ਼ੇ ਦਿੱਤੇ ਹਨ, ਜਿਸ 'ਚ ਸਲਮਾਨ ਖ਼ਾਨ, ਰਿਤਿਕ ਰੋਸ਼ਨ, ਆਲੀਆ ਭੱਟ, ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਦੇ ਨਾਂ ਸ਼ਾਮਲ ਹਨ।

PunjabKesari

ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਹੁਣ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਕੰਮ 'ਤੇ ਵਾਪਸ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ 'ਚ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਅਦਾਕਾਰ ਸਲਮਾਨ ਖ਼ਾਨ ਨਾਲ ਕਦੋਂ ਮਿਲਣ ਵਾਲੀ ਹੈ ਇਸ ਦਾ ਵੀ ਖੁਲਾਸਾ ਹੋ ਗਿਾ ਹੈ। ਅਦਾਕਾਰਾ ਦਿੱਗਜ਼ ਅਦਾਕਾਰ ਨੂੰ ਅਗਲੇ ਮਹੀਨੇ ਮਿਲਣ ਵਾਲੀ ਹੈ। ਨਾਲ ਹੀ ਆਪਣੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ। ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ, ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਅਗਲੇ ਮਹੀਨੇ ਆਪਣੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫ਼ਿਲਮ ਦਾ ਆਖਰੀ ਸ਼ੈਡਿਊਲ ਹੋਵੇਗਾ, ਜੋ 15 ਦਿਨਾਂ ਤਕ ਚੱਲਣ ਵਾਲਾ ਹੈ। 'ਟਾਈਗਰ 3' ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ 'ਚ ਹੋਵੇਗੀ। ਅਜਿਹੇ 'ਚ ਫ਼ਿਲਮ ਦੇ ਸ਼ੂਟਿੰਗ ਸੈੱਟ 'ਤੇ ਵੱਧ ਸੁਰੱਖਿਆ ਰੱਖੀ ਜਾਵੇਗੀ। ਇਹ ਸੁਰੱਖਿਆ ਇਸ ਲਈ ਰੱਖੀ ਜਾਵੇਗੀ ਤਾਂ ਜੋ ਫ਼ਿਲਮ ਦਾ ਕੋਈ ਸੀਨ ਲੀਕ ਨਾ ਹੋਵੇ। 

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News