ਸਾਲ ''ਚ ਇਕ ਫ਼ਿਲਮ ''ਚ ਕੰਮ ਕਰਨਾ ਪਸੰਦ ਕਰਦੀ ਹਾਂ ਕੇਟ ਵਿੰਸਲੇਟ

02/12/2016 1:59:48 PM

ਲੰਡਨ- ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੇਟ ਵਿੰਸਲੇਟ ਦਾ ਕਹਿਣਾ ਹੈ ਕਿ ਉਸ ਨੂੰ ਸਾਲ ''ਚ ਕੇਵਲ ਇਕ ਫ਼ਿਲਮ ਹੀ ਕਰਨਾ ਪਸੰਦ ਹੈ। ''ਟਾਈਟੈਨਿਕ'' ਫ਼ਿਲਮ ਤੋਂ ਮਸ਼ਹੂਰ ਹੋਣ ਵਾਲੀ ਕੇਟ ਕੋਲ ਫ਼ਿਲਮਾਂ ਦੀ ਕਮੀ ਨਹੀਂ ਹੈ ਪਰ ਉਹ ਸਾਲ ''ਚ ਇਕ ਫ਼ਿਲਮ ਕਰਨਾ ਪਸੰਦ ਕਰਦੀ ਹੈ। ਕੇਟ ਵਿੰਸਲੇਟ ਨੇ ਕਿਹਾ,''''ਮੇਰੇ ਲਈ ਕੰਮ ਜ਼ਿਆਦਾ ਮਾਇਨੇ ਨਹੀਂ ਰੱਖਦਾ। ਮੇਰੇ ਲਈ ਸਾਲ ''ਚ ਇਕ ਫ਼ਿਲਮ ਕਾਫੀ ਹੈ।''''

ਉਨ੍ਹਾਂ ਕਿਹਾ,''''ਅਭਿਨੈ ਦੇ ਬਾਰੇ ''ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਹਰ ਕਿਰਦਾਰ ਦੀ ਵੱਖ-ਵੱਖ ਚੁਣੌਤੀਆਂ ਹੁੰਦੀਆਂ ਹਨ ਅਤੇ ਹਰ ਕਿਰਦਾਰ ਰਹੱਸਮਈ ਹੁੰਦਾ ਹੈ।''''


Anuradha Sharma

News Editor

Related News