ਕਾਰਤਿਕ ਨੇ ਫਿਰ ਦਿੱਤੇ ਟ੍ਰੇਡਿੰਗ ਡਾਇਲਾਗਸ, ਲੋਕ ‘ਸ਼ਹਿਜ਼ਾਦਾ’ ਦੇ ਵਨ ਲਾਈਨਰਸ ’ਤੇ ਫਿਦਾ ਹੋਏ

01/22/2023 2:21:37 PM

ਮੁੰਬਈ (ਬਿਊਰੋ) : ਸਾਲ 2023 ਦੀ ਸਭ ਤੋਂ ਵੱਡੀ ਫ਼ਿਲਮ ਮੰਨੀ ਜਾਣ ਵਾਲੀ ਕਾਰਤਿਕ ਆਰਿਅਨ ਦੀ ‘ਸ਼ਹਿਜ਼ਾਦਾ’ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟਰੇਲਰ ’ਚ ਕਾਰਤਿਕ ਆਰਿਅਨ ਦੀ ਸ਼ਲਾਘਾਯੋਗ ਡਾਇਲਾਗ ਡਿਲੀਵਰੀ ਵੀ ਦੇਖੀ ਜਾ ਸਕਦੀ ਹੈ। ਇਹ ਕਹਿਣਾ ਉਚਿਤ ਹੈ ਕਿ ਉਸਨੇ ਕੁਝ ਸਭ ਤੋਂ ਪ੍ਰਭਾਵਸ਼ਾਲੀ ਵਨ ਲਾਈਨਰ ਪੇਸ਼ ਕੀਤੇ ਹਨ…‘ਜਬ ਬਾਤ ਫੈਮਿਲੀ ਪਰ ਆਤੀ ਹੈ ਤੋ ਚਰਚਾ ਨਹੀਂ ਹੈ, ਸਿਰਫ਼ ਐਕਸ਼ਨ ਕਰਤੇ ਹੈਂ… ਐਕਸ਼ਨ ਕੇ ਬੀਚ ਕੀ ਕਹਾਣੀ ਮਤ ਪੂਛ…’ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ।

ਟਰੇਲਰ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਾਰਤਿਕ ਨੇ ਆਪਣੀਆਂ ਫ਼ਿਲਮਾਂ ’ਚ ਕੁਝ ਯਾਦਗਾਰ ਲਾਈਨਾਂ ਦਿੱਤੀਆਂ ਹਨ, ਜੋ ਸਿਨੇ ਪ੍ਰੇਮੀਆਂ ਲਈ ਇਤਿਹਾਸ ਬਣ ਗਈਆਂ ਹਨ। ਰੋਹਿਤ ਧਵਨ ਦੁਆਰਾ ਨਿਰਦੇਸ਼ਿਤ ‘ਸ਼ਹਿਜ਼ਾਦਾ’ ਸਟਾਰਸ ਕਾਰਤਿਕ ਆਰਿਅਨ, ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰਾਏ, ਸਚਿਨ ਖੇੜੇਕਰ ਹਨ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਅੱਲੂ ਅਰਵਿੰਦ, ਅਮਨ ਗਿੱਲ ਤੇ ਕਾਰਤਿਕ ਆਰਿਅਨ ਨੇ ਕੀਤਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News