ਕਰਨ ਜੌਹਰ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚੋਂ ਹੋਏ ਬਾਹਰ, ਜਾਣੋ ਕੀ ਹੈ ਵਜ੍ਹਾ

Thursday, May 27, 2021 - 04:40 PM (IST)

ਕਰਨ ਜੌਹਰ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚੋਂ ਹੋਏ ਬਾਹਰ, ਜਾਣੋ ਕੀ ਹੈ ਵਜ੍ਹਾ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੀ ਅਦਾਕਾਰੀ ਨਾਲ ਫ਼ਿਲਮੀ ਦੁਨੀਆ ’ਚ ਵੱਖਰੀ ਪਛਾਣ ਬਣਾਈ ਹੈ। ਕੁਝ ਦਿਨ ਪਹਿਲਾਂ ਹੀ ਕਾਰਤਿਕ ਨੇ ਕਰਨ ਜੌਹਰ ਦੀ ਫ਼ਿਲਮ ‘ਦੋਸਤਾਨਾ 2’ ਛੱਡੀ ਸੀ ਪਰ ਇਸ ਤੋਂ ਬਾਅਦ ਅਦਾਕਾਰ ਨੂੰ ਇਕ ਹੋਰ ਝਟਕਾ ਲੱਗਾ ਹੈ।

ਅਸਲ ’ਚ ਕਾਰਤਿਕ ਆਰੀਅਨ ਹੁਣ ਸ਼ਾਹਰੁਖ ਖ਼ਾਨ ਦੇ ਰੈੱਡ ਚਿੱਲੀਜ਼ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਫ਼ਿਲਮ ‘ਗੁਡਬਾਏ ਫਰੈੱਡੀ’ ’ਚੋਂ ਵੀ ਬਾਹਰ ਹੋ ਗਏ ਹਨ। ਇੰਨਾ ਹੀ ਨਹੀਂ, ਅਦਾਕਾਰ ਨੇ ਫ਼ਿਲਮ ਨੂੰ ਸਾਈਨ ਕਰਨ ਵੇਲੇ ਫੜੀ ਫੀਸ ਵੀ ਵਾਪਸ ਕਰ ਦਿੱਤੀ ਹੈ। ਇਸ ਗੱਲ ਦਾ ਖ਼ੁਲਾਸਾ ਉਸ ਦੀ ਫ਼ਿਲਮ ਨਾਲ ਜੁੜੇ ਸੂਤਰਾਂ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬਿਨਾਂ ਮੇਕਅੱਪ ਦੇ ਨਜ਼ਰ ਆਈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਨੇ ਕਿਹਾ– ‘ਜਿਵੇਂ ਦੀ ਹੋ, ਸੁੰਦਰ ਹੋ’

ਕਾਰਤਿਕ ਆਰੀਅਨ ਦੇ ਫ਼ਿਲਮ ਨੂੰ ਛੱਡਣ ਦਾ ਕਾਰਨ ਦੱਸਦਿਆਂ ਸੂਤਰ ਨੇ ਅੱਗੇ ਕਿਹਾ, ‘ਅਜੇ ਬਹਿਲ ਤੇ ਕਾਰਤਿਕ ਆਰੀਅਨ ਵਿਚਾਲੇ ਰਚਨਾਤਮਕ ਮਤਭੇਦ ਬਣਨ ਲੱਗੇ ਸਨ। ਅਜਿਹੇ ’ਚ ਅਦਾਕਾਰ ਨੇ ਇਸ ਪ੍ਰਾਜੈਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ। ਕਾਰਤਿਕ ਆਰੀਅਨ ਫ਼ਿਲਮ ਦੀ ਸਕ੍ਰਿਪਟ ਤੋਂ ਵੀ ਖੁਸ਼ ਨਹੀਂ ਸਨ ਕਿਉਂਕਿ ਕਹਾਣੀ ਉਸ ਨਾਲੋਂ ਬਿਲਕੁਲ ਵੱਖਰੀ ਸੀ, ਜੋ ਪਹਿਲਾਂ ਉਸ ਨੂੰ ਦੱਸੀ ਗਈ ਸੀ।’

ਰਿਪੋਰਟ ਮੁਤਾਬਕ ਕਾਰਤਿਕ ਆਰੀਅਨ ਵਲੋਂ ‘ਗੁਡਬਾਏ ਫਰੈੱਡੀ’ ਨੂੰ ਛੱਡਣ ਦਾ ਇਕ ਹੋਰ ਕਾਰਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਆਰੀਅਨ ਨੇ ਮਹਾਮਾਰੀ ਦੌਰਾਨ ਹੀ ਫ਼ਿਲਮ ‘ਧਮਾਕਾ’ ਦੀ ਸ਼ੂਟਿੰਗ ਕੀਤੀ ਸੀ, ਜੋ ਕਿ ਇਕ ਥ੍ਰਿਲਰ ਫ਼ਿਲਮ ਹੈ। ਉਸ ਨੇ ਰੈੱਡ ਚਿੱਲੀਜ਼ ਨੂੰ ਦੱਸਿਆ ਕਿ ਉਹ ਲਗਾਤਾਰ ਥ੍ਰਿਲਰ ਫ਼ਿਲਮਾਂ ਨਹੀਂ ਕਰ ਸਕਦਾ ਕਿਉਂਕਿ ਇਹ ਉਸ ਦੇ ਕਰੀਅਰ ਲਈ ਠੀਕ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਘਰ ਪਹੁੰਚ ਕੇ ਮਹਿਲਾ ਨੇ ਬੰਨ੍ਹੀਂ ਰੱਖੜੀ, ਪੈਰੀਂ ਹੱਥ ਲਾਉਣ ’ਤੇ ਇਹ ਸੀ ਅਦਾਕਾਰ ਦੀ ਪ੍ਰਤੀਕਿਰਿਆ

ਅਜਿਹੇ ’ਚ ਕਾਰਤਿਕ ਆਰੀਅਨ ਨੇ ਫ਼ਿਲਮ ‘ਗੁਡਬਾਏ ਫਰੈੱਡੀ’ ਨੂੰ ਛੱਡਣ ਦਾ ਫ਼ੈਸਲਾ ਕੀਤਾ। ਇਸ ਫ਼ਿਲਮ ਦਾ ਸਾਈਨਿੰਗ ਅਮਾਊਂਟ ਲਗਭਗ 2 ਕਰੋੜ ਰੁਪਏ ਸੀ, ਜਿਸ ਨੂੰ ਕਾਰਤਿਕ ਆਰੀਅਨ ਨੇ ਪ੍ਰੋਡਕਸ਼ਨ ਹਾਊਸ ਨੂੰ ਵਾਪਸ ਕਰ ਦਿੱਤਾ ਹੈ। ਹਾਲਾਂਕਿ ਅਜੇ ਤਕ ਕਾਰਤਿਕ ਆਰੀਅਨ ਜਾਂ ਰੈੱਡ ਚਿੱਲੀਜ਼ ਵਲੋਂ ਇਸ ਮਾਮਲੇ ਨੂੰ ਲੈ ਕੇ ਅਧਿਕਾਰਕ ਤੌਰ ’ਤੇ ਕੁਝ ਵੀ ਨਹੀਂ ਕਿਹਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News