ਕਾਰਤਿਕ ਆਰੀਅਨ ਨੂੰ ਟ੍ਰੈਫਿਕ ''ਚ ਫਸੇ ਵੇਖ ਸਕੂਲ ਬੱਸ ''ਚ ਬੈਠੇ ਬੱਚਿਆਂ ਨੇ ਕਿਹਾ- ''ਟ੍ਰੈਫਿਕ ਹੋ ਤੋ ਐਸਾ''

02/23/2023 4:04:00 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਅਦਾਕਾਰ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕਾਰਤਿਕ ਆਰੀਅਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਟ੍ਰੈਫਿਕ 'ਚ ਫਸਿਆ ਹੋਇਆ ਹੈ ਅਤੇ ਇਸ ਦੌਰਾਨ ਸਕੂਲ ਬੱਸ 'ਚ ਬੈਠੇ ਬੱਚੇ ਉਸ ਨੂੰ ਦੇਖ ਰਹੇ ਹਨ।

ਦੱਸ ਦਈਏ ਕਿ ਕਾਰਤਿਕ ਆਰੀਅਨ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ, ਜਿਸ 'ਚ ਉਹ ਮੁੰਬਈ ਦੀ ਸਭ ਤੋਂ ਵਿਅਸਤ ਸੜਕ 'ਤੇ ਟ੍ਰੈਫਿਕ 'ਚ ਫਸੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦੇ ਸਾਹਮਣੇ ਤੋਂ ਲੰਘ ਰਹੀ ਸਕੂਲ ਬੱਸ 'ਚ ਬੈਠੇ ਬੱਚੇ ਉਨ੍ਹਾਂ ਨੂੰ ਦੇਖ ਲੈਂਦੇ ਹਨ। ਕਾਰਤਿਕ ਆਰੀਅਨ ਨੂੰ ਦੇਖ ਕੇ ਉਹ ਕਾਫੀ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਉਸ ਨੂੰ 'ਹੈਲੋ' ਕਹਿਣ ਲੱਗ ਪੈਂਦੇ ਹਨ। ਕਾਰਤਿਕ ਵੀ ਉਨ੍ਹਾਂ ਨੂੰ 'ਹਾਏ' ਅਤੇ 'ਥੈਂਕ ਯੂ' ਕਹਿੰਦੇ ਹੋਏ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ ਕਾਰਤਿਕ ਦੀ ਮਿਲੀਅਨ ਡਾਲਰ ਮੁਸਕਰਾਹਟ ਨਾਲ ਖ਼ਤਮ ਹੁੰਦਾ ਹੈ। ਇਸ ਨੂੰ ਪੋਸਟ ਕਰਦੇ ਹੋਏ ਕਾਰਤਿਕ ਨੇ ਕੈਪਸ਼ਨ ਦਿੱਤਾ, 'ਟ੍ਰੈਫਿਕ ਹੋ ਤੋ ਐਸਾ'।

ਦੱਸਣਯੋਗ ਹੈ ਕਿ ‘ਸ਼ਹਿਜ਼ਾਦਾ’ ’ਚ ਕਾਰਤਿਕ ਆਰੀਅਨ, ਕ੍ਰਿਤੀ ਸੈਨਨ, ਪਰੇਸ਼ ਰਾਵਲ, ਰੋਨਿਤ ਰਾਏ ਤੇ ਸਚਿਨ ਖੇਡੇਕਰ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News