ਕਾਰਤਿਕ ਆਰੀਅਨ ਨੇ ਆਪਣੀ ‘ਧਮਾਕਾ’ ਲੁੱਕ ਕੀਤੀ ਸਾਂਝੀ, ਪੋਸਟਰ ’ਚ ਦਿਖਿਆ ਸਸਪੈਂਸ
Monday, Dec 21, 2020 - 05:11 PM (IST)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਨੇ ਨਵੇਂ ਅੰਦਾਜ਼ ਨਾਲ ਰਾਮ ਮਾਧਵਾਨੀ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਧਮਾਕਾ’ ਦੀ ਸ਼ੁਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ’ਚ ਕਾਰਤਿਕ ਇਕ ਪੱਤਰਕਾਰ ਤੇ-ਐਂਕਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਕਾਰਤਿਕ ਨੇ ਫ਼ਿਲਮ ’ਚ ਹੁਣ ਆਪਣੇ ਕਿਰਦਾਰ ਤੋਂ ਪ੍ਰਸ਼ੰਸਕਾਂ ਨੂੰ ਜਾਣੂ ਕਰਵਾਇਆ ਹੈ ਤੇ ਇਸ ਦੀ ਤਸਵੀਰ ਸਾਂਝੀ ਕੀਤੀ ਹੈ।
ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇਸ ਤਸਵੀਰ ’ਚ ਕਾਰਤਿਕ ਸੂਟ-ਬੂਟ ਪਹਿਨੇ ਨਜ਼ਰ ਆ ਰਹੇ ਹਨ। ਅੱਖਾਂ ’ਤੇ ਐਨਕਾਂ ਲਗਾਏ ਕਾਰਤਿਕ ਦੇ ਚਿਹਰੇ ’ਤੇ ਸੰਜੀਦਗੀ ਝਲਕ ਰਹੀ ਹੈ ਪਰ ਜੋ ਗੱਲ ਧਿਆਨ ਖਿੱਚ ਰਹੀ ਹੈ, ਉਹ ਹੈ ਉਨ੍ਹਾਂ ਦੀ ਸ਼ਰਟ ’ਤੇ ਖੂਨ ਦੇ ਦਾਗ, ਜਿਸ ਨਾਲ ਸਸਪੈਂਸ ਡੂੰਘਾ ਹੋ ਜਾਂਦਾ ਹੈ।
ਇਸ ਤਸਵੀਰ ਨਾਲ ਕਾਰਤਿਕ ਨੇ ਲਿਖਿਆ, ‘ਮਿਲੋ ਅਰਜੁਨ ਪਾਠਕ ਨੂੰ। ‘ਧਮਾਕਾ’ 21ਵੀਂ ਸਦੀ ’ਚ ਨਿਊਜ਼ ਚੈਨਲਜ਼ ਦੇ ਕੰਮ ਕਰਨ ਦੇ ਤੌਰ ਤਰੀਕਿਆਂ ’ਤੇ ਟਿੱਪਣੀ ਕਰਦੀ ਹੈ।’
ਫ਼ਿਲਮ ’ਚ ਕਾਰਤਿਕ ਦਾ ਕਿਰਦਾਰ ਅਜਿਹੇ ਪੱਤਰਕਾਰ ਦਾ ਹੈ, ਜੋ ਅੱਤਵਾਦੀ ਹਮਲਿਆਂ ਦਾ ਲਾਈਵ ਟੈਲੀਕਾਸਟ ਕਵਰ ਕਰਦਾ ਹੈ। ਕਾਰਤਿਕ ਨੇ ਫ਼ਿਲਮ ਦਾ ਐਲਾਨ ਆਪਣੇ ਜਨਮਦਿਨ ਮੌਕੇ ਕੀਤਾ ਸੀ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਨੋਟ– ਕਾਰਤਿਕ ਆਰੀਅਨ ਦੀ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।