ਕਾਰਤਿਕ ਆਰੀਅਨ ਹੋਣਗੇ ‘ਆਸ਼ਿਕੀ 3’ ਦੇ ਹੀਰੋ, ਫ਼ਿਲਮ ਦਾ ਐਲਾਨ ਕਰਦਿਆਂ ਲਿਖੀ ਇਹ ਗੱਲ

09/05/2022 12:18:19 PM

ਮੁੰਬਈ (ਬਿਊਰੋ)– ‘ਭੂਲ ਭੁਲੱਈਆ 2’ ਸਟਾਰ ਕਾਰਤਿਕ ਆਰੀਅਨ ਨੂੰ ਲੋਕਾਂ ਨੇ ਜ਼ਿਆਦਾਤਰ ਰੋਮਾਂਟਿਕ-ਕਾਮੇਡੀ ਵਾਲੇ ਕਿਰਦਾਰਾਂ ’ਚ ਦੇਖਿਆ ਹੈ ਪਰ ਹੁਣ ਆਪਣੀ ਨਵੀਂ ਫ਼ਿਲਮ ’ਚ ਕਾਰਤਿਕ ਇਕ ਹਾਰਡ ਕੋਰ ਰੋਮਾਂਟਿਕ ਹੀਰੋ ਬਣਨ ਜਾ ਰਹੇ ਹਨ। ਦਿਲ ਛੂਹ ਜਾਣ ਵਾਲੀਆਂ ਪ੍ਰੇਮ ਕਹਾਣੀਆਂ ਲਈ ਮਸ਼ਹੂਰ ‘ਆਸ਼ਿਕੀ’ ਫ੍ਰੈਂਚਾਇਜ਼ੀ ਦੀ ਤੀਜੀ ਇੰਸਟਾਲਮੈਂਟ ਬਣਨ ਜਾ ਰਹੀ ਹੈ ਤੇ ਇਸ ਦੇ ਹੀਰੋ ਕਾਰਤਿਕ ਆਰੀਅਨ ਹੋਣਗੇ।

ਕਾਰਤਿਕ ਆਰੀਅਨ ਨੇ ਖ਼ੁਦ ‘ਆਸ਼ਿਕੀ 3’ ਦਾ ਐਲਾਨ ਕੀਤਾ ਹੈ। ਕਾਰਤਿਕ ਨੇ ਟਵਿਟਰ ’ਤੇ ਇਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਹੈ, ਜਿਸ ’ਚ ‘ਆਸ਼ਿਕੀ 3’ ਟਾਈਟਲ ਲਿਖਿਆ ਹੋਇਆ ਹੈ। ਇਸ ਦੇ ਬੈਕਗਰਾਊਂਡ ’ਚ ਅਰਿਜੀਤ ਸਿੰਘ ਦੀ ਆਵਾਜ਼ ’ਚ ‘ਅਬ ਤੇਰੇ ਬਿਨ ਜੀ ਲੇਂਗੇ ਹਮ’ ਗੀਤ ਸੁਣਾਈ ਦੇ ਰਿਹਾ ਹੈ ਤੇ ਇਹ ਤਾਂ ਭੁੱਲਣ ਵਾਲੀ ਗੱਲ ਨਹੀਂ ਹੈ ਕਿ ਇਹ ਗੀਤ ਸਭ ਤੋਂ ਪਹਿਲਾਂ ‘ਆਸ਼ਿਕੀ’ ਫ਼ਿਲਮ ਤੋਂ ਲਿਆ ਗਿਆ ਹੈ, ਜੋ 1990 ’ਚ ਰਿਲੀਜ਼ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ

ਰਾਹੁਲ ਰਾਏ ਤੇ ਅਨੂੰ ਅਗਰਵਾਲ ਸਟਾਰਰ ਇਹ ਲਵ ਸਟੋਰੀ ਬਾਲੀਵੁੱਡ ਦੀ ਆਈਕਾਨਿਕ ਰੋਮਾਂਟਿਕ ਫ਼ਿਲਮਾਂ ’ਚ ਗਿਣੀ ਜਾਂਦੀ ਹੈ ਤੇ ਇਸ ’ਚ ਕੁਮਾਰ ਸਾਨੂ ਦਾ ਗੀਤ ‘ਅਬ ਤੇਰੇ ਬਿਨ ਜੀ ਲੇਂਗੇ ਹਮ’ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਸੀ। ਕਾਰਤਿਕ ਦੇ ‘ਆਸ਼ਿਕੀ 3’ ਵਾਲੇ ਐਲਾਨ ’ਚ ਧਿਆਨ ਵਾਲੀ ਗੱਲ ਇਹ ਹੈ ਕਿ ਇਸ ਦਾ ‘3’ ਅੱਗ ਦੇ ਐਨੀਮੇਸ਼ਨ ਨਾਲ ਲਿਖਿਆ ਹੋਇਆ ਹੈ।

ਵੀਡੀਓ ਨਾਲ ਫ਼ਿਲਮ ਦਾ ਐਲਾਨ ਕਰਦਿਆਂ ਕਾਰਤਿਕ ਨੇ ਲਿਖਿਆ, ‘‘ਅਬ ਤੇਰੇ ਬਿਨ ਜੀ ਲੇਂਗੇ ਹਮ, ਜ਼ਹਿਰ ਜ਼ਿੰਦਗੀ ਕਾ ਪੀ ਲੇਂਗੇ ਹਮ... ਆਸ਼ਿਕੀ 3। ਇਹ ਬਹੁਤ ਦਿਲ ਦਹਿਲਾ ਦੇਣ ਵਾਲੀ ਹੋਵੇਗੀ। ਬਸੂ ਦਾ (ਅਨੁਰਾਗ ਬਾਸੂ) ਨਾਲ ਮੇਰੀ ਪਹਿਲੀ ਫ਼ਿਲਮ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News