ਫ਼ਿਲਮ ਲਈ 20 ਕਰੋੜ ਲੈਣ ’ਤੇ ਬੋਲੇ ਕਾਰਤਿਕ ਆਰੀਅਨ, ‘ਉਹ ਮੇਰੀ ਮਿਹਨਤ ਦੇ ਪੈਸੇ’

01/22/2023 5:51:54 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਅਦਾਕਾਰਾਂ ’ਚੋਂ ਇਕ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਾਰਤਿਕ ਨੇ ਕੋਵਿਡ ਦੌਰਾਨ ਰਾਮ ਮਾਧਵਾਨੀ ਦੀ ਥ੍ਰਿਲਰ ਫ਼ਿਲਮ ‘ਧਮਾਕਾ’ ਦੀ 10 ਦਿਨਾਂ ਦੀ ਸ਼ੂਟਿੰਗ ਲਈ 20 ਕਰੋੜ ਰੁਪਏ ਲਏ ਸਨ। ਇਹ ਫ਼ਿਲਮ 2021 ’ਚ ਰਿਲੀਜ਼ ਹੋਈ ਸੀ। ਹਾਲਾਂਕਿ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਹੁਣ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਫ਼ਿਲਮ ਦੇ ਨਿਰਮਾਤਾ ਨੇ ਉਨ੍ਹਾਂ ਨੂੰ ਇੰਨੀ ਮੋਟੀ ਰਕਮ ਕਿਉਂ ਦਿੱਤੀ ਸੀ।

ਮੈਂ 20 ਦਿਨਾਂ ’ਚ ਆਪਣੇ ਨਿਰਮਾਤਾਵਾਂ ਦੇ ਪੈਸੇ ਦੁੱਗਣੇ ਕਰ ਦਿੰਦਾ ਹਾਂ
ਕਾਰਤਿਕ ਨੇ ਇੰਡੀਆ ਟੀ. ਵੀ. ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਇਸ ਫ਼ਿਲਮ ਦੀ ਸ਼ੂਟਿੰਗ ਕੋਰੋਨਾ ਦੇ ਸਮੇਂ ਕੀਤੀ ਸੀ ਪਰ ਕੀ ਮੈਂ ਇਸ ਤਰ੍ਹਾਂ ਆਪਣੀਆਂ ਫੀਸਾਂ ਬਾਰੇ ਚਰਚਾ ਕਰ ਸਕਦਾ ਹਾਂ? ਪਰ ਹਾਂ, ਉਹ ਫ਼ਿਲਮ (ਧਮਾਕਾ) ਇਸ ਤਰ੍ਹਾਂ ਬਣਾਈ ਗਈ ਸੀ ਕਿ ਉਸ ਦੀ ਸ਼ੂਟਿੰਗ ਸਿਰਫ 10 ਦਿਨ ਹੀ ਹੋਈ ਸੀ। ਇਹ ਮੇਰੀ ਮਿਹਨਤ ਦੀ ਕਮਾਈ ਸੀ ਤੇ ਜੇਕਰ ਮੈਂ ਆਪਣੇ ਨਿਰਮਾਤਾਵਾਂ ਦੇ ਪੈਸੇ 10 ਜਾਂ 20 ਦਿਨਾਂ ’ਚ ਦੁੱਗਣੇ ਕਰ ਦੇਵਾਂ ਤਾਂ ਹੋ ਗਿਆ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ

ਕਾਰਤਿਕ ਆਪਣੇ ਆਪ ਨੂੰ ਫ਼ਿਲਮ ਇੰਡਸਟਰੀ ਦਾ ਸ਼ਹਿਜ਼ਾਦਾ ਕਹਿੰਦੇ ਹਨ
ਕਾਰਤਿਕ ਨੇ ਅੱਗੇ ਕਿਹਾ, ‘‘ਮੈਂ ਹਮੇਸ਼ਾ ਖ਼ੁਦ ਨੂੰ ਨੰਬਰ 1 ਦੇ ਰੂਪ ’ਚ ਦੇਖਿਆ ਹੈ, ਹੌਲੀ-ਹੌਲੀ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਰਿਹਾ ਹੈ ਤੇ ਉਹ ਵੀ ਮੈਨੂੰ ਇਸ ਤਰ੍ਹਾਂ ਦੇਖ ਰਹੇ ਹਨ ਪਰ ਦਰਸ਼ਕਾਂ ਦਾ ਪਿਆਰ ਮੇਰੇ ਲਈ ਸਭ ਤੋਂ ਵੱਧ ਮਾਇਨੇ ਰੱਖਦਾ ਹੈ। ਮੈਂ ਉਨ੍ਹਾਂ ਦੇ ਪਿਆਰ ਲਈ ਤਰਸਦਾ ਹਾਂ ਤੇ ਸਿਰਫ ਇਸ ਲਈ ਮੈਂ ਹਿੱਟ ਫ਼ਿਲਮਾਂ ਦੇਣਾ ਚਾਹੁੰਦਾ ਹਾਂ। ਫਿਲਮ ਇੰਡਸਟਰੀ ’ਚ ਇਕ ਹੀ ਸ਼ਹਿਜ਼ਾਦਾ ਹੈ।’’

ਦੋਸਤਾਨਾ 2 ਦੇ ਵਿਵਾਦ ’ਤੇ ਕਾਰਤਿਕ ਦੀ ਪ੍ਰਤੀਕਿਰਿਆ
ਗੱਲਬਾਤ ਦੌਰਾਨ ਕਾਰਤਿਕ ਤੋਂ ਅੱਗੇ ਪੁੱਛਿਆ ਗਿਆ ਕਿ ਕਰਨ ਜੌਹਰ ਨੇ ਉਸ ਨੂੰ ‘ਦੋਸਤਾਨਾ 2’ ਤੋਂ ਕਿਉਂ ਬਾਹਰ ਕੀਤਾ। ਇਸ ਦੇ ਜਵਾਬ ’ਚ ਕਾਰਤਿਕ ਨੇ ਕਿਹਾ, ‘‘ਕਈ ਵਾਰ ਅਜਿਹਾ ਹੁੰਦਾ ਹੈ, ਮੈਂ ਅੱਜ ਤੱਕ ਇਸ ਬਾਰੇ ਗੱਲ ਨਹੀਂ ਕੀਤੀ। ਮੈਨੂੰ ਮੇਰੀ ਮਾਂ ਨੇ ਜੋ ਸਿਖਾਇਆ, ਉਸ ’ਚ ਵਿਸ਼ਵਾਸ ਕਰਦਾ ਹਾਂ। ਸਾਡੀਆਂ ਕਦਰਾਂ-ਕੀਮਤਾਂ ਹਨ। ਯਾਨੀ ਜਦੋਂ ਬਜ਼ੁਰਗਾਂ ਨਾਲ ਝਗੜਾ ਹੁੰਦਾ ਹੈ ਤਾਂ ਬੱਚੇ ਚੁੱਪ ਹੋ ਜਾਂਦੇ ਹਨ ਤੇ ਕੁਝ ਨਹੀਂ ਬੋਲਦੇ।’’

‘ਸ਼ਹਿਜ਼ਾਦਾ’ ’ਚ ਕ੍ਰਿਤੀ ਨਾਲ ਕਾਰਤਿਕ ਨਜ਼ਰ ਆਉਣਗੇ
ਕਾਰਤਿਕ ਆਰੀਅਨ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ‘ਲੁਕਾ ਛੁਪੀ’ ਤੋਂ ਬਾਅਦ ਦੂਜੀ ਵਾਰ ਫ਼ਿਲਮ ‘ਸ਼ਹਿਜ਼ਾਦਾ’ ’ਚ ਕ੍ਰਿਤੀ ਸੈਨਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕਾਰਤਿਕ ਆਰੀਅਨ ਇਸ ਫ਼ਿਲਮ ਨਾਲ ਬਾਲੀਵੁੱਡ ’ਚ ਬਤੌਰ ਨਿਰਮਾਤਾ ਇਕ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਹਨ। ਕਾਰਤਿਕ ਨੂੰ ਆਖਰੀ ਵਾਰ ਅਲਾਇਆ ਐੱਫ. ਨਾਲ ‘ਫਰੈੱਡੀ’ ’ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਕਾਰਤਿਕ ‘ਆਸ਼ਿਕੀ 3’ ’ਚ ਵੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News