ਬਾਡੀਗਾਰਡ ਦੇ ਵਿਆਹ ’ਚ ਪੁੱਜੇ ਕਾਰਤਿਕ ਆਰੀਅਨ, ਨਵੀਂ ਜੋੜੀ ਨਾਲ ਪੋਸਟ ਕੀਤੀ ਸੈਲਫੀ

Tuesday, May 02, 2023 - 02:13 PM (IST)

ਬਾਡੀਗਾਰਡ ਦੇ ਵਿਆਹ ’ਚ ਪੁੱਜੇ ਕਾਰਤਿਕ ਆਰੀਅਨ, ਨਵੀਂ ਜੋੜੀ ਨਾਲ ਪੋਸਟ ਕੀਤੀ ਸੈਲਫੀ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਦੇ ਬਾਡੀਗਾਰਡ ਸਚਿਨ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਇਸ ਮੌਕੇ ਅਦਾਕਾਰ ਨੇ ਨਾ ਸਿਰਫ ਵਿਆਹ ’ਚ ਸ਼ਿਰਕਤ ਕੀਤੀ, ਸਗੋਂ ਸੋਸ਼ਲ ਮੀਡੀਆ ’ਤੇ ਨਵੀਂ ਵਿਆਹੀ ਜੋੜੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਲਈ ਵਧਾਈ ਦਿੱਤੀ। ਸਾਂਝੀਆਂ ਕੀਤੀਆਂ ਤਸਵੀਰਾਂ ’ਚ ਕਾਰਤਿਕ ਜੋੜੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਕਾਰਤਿਕ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੇ ਸੁਰੱਖਿਆ ਵਾਲੇ ਬਿਆਨ ’ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ਆਖੀ ਦਿੱਤੀ ਇਹ ਗੱਲ

ਤਸਵੀਰਾਂ ਪੋਸਟ ਕਰਦਿਆਂ ਕਾਰਤਿਕ ਨੇ ਲਿਖਿਆ, ‘‘ਸਚਿਨ ਤੇ ਸੁਰੇਖਾ, ਵਿਆਹ ਦੀਆਂ ਵਧਾਈਆਂ। ਅੱਗੇ ਦਾ ਵਿਆਹੁਤਾ ਜੀਵਨ ਸੁਖੀ ਹੋਵੇ।’’

ਦੱਸ ਦੇਈਏ ਕਿ ਕਾਰਤਿਕ ਨੇ ਵਿਆਹ ਦੀਆਂ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਕਾਰਤਿਕ ਕਈ ਲੋਕਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ’ਚ ਕਾਰਤਿਕ ਨਵੀਂ ਵਿਆਹੀ ਜੋੜੀ ਸੁਰੇਖਾ-ਸਚਿਨ ਨਾਲ ਸੈਲਫੀ ਖਿੱਚ ਰਹੇ ਹਨ।

PunjabKesari

ਕਾਰਤਿਕ ਨੇ ਇਸ ਮੌਕੇ ’ਤੇ ਹਲਕੇ ਪੀਲੇ ਰੰਗ ਦੀ ਕਮੀਜ਼ ਤੇ ਨੀਲੇ ਰੰਗ ਦੀ ਡੈਨਿਮ ਪਹਿਨੀ ਹੈ, ਜਿਸ ’ਚ ਉਨ੍ਹਾਂ ਦਾ ਲੁੱਕ ਕਾਫੀ ਸਿੰਪਲ ਨਜ਼ਰ ਆ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News