ਕਰਿਸ਼ਮਾ ਕਪੂਰ ਵਧਦੀ ਉਮਰ ਨੂੰ ਇੰਝ ਦਿੰਦੀ ਹੈ ਮਾਤ, ਐਂਟੀ ਏਜਿੰਗ ਲਈ ਲੈਂਦੀ ਹੈ ਇਹ ਡਾਈਟ

Friday, Jun 25, 2021 - 10:19 AM (IST)

ਕਰਿਸ਼ਮਾ ਕਪੂਰ ਵਧਦੀ ਉਮਰ ਨੂੰ ਇੰਝ ਦਿੰਦੀ ਹੈ ਮਾਤ, ਐਂਟੀ ਏਜਿੰਗ ਲਈ ਲੈਂਦੀ ਹੈ ਇਹ ਡਾਈਟ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖੂਬਸੂਰਤ ਅਤੇ ਆਕਰਸ਼ਕ ਅਦਾਕਾਰਾ ਕਰਿਸ਼ਮਾ ਕਪੂਰ ਕੁਝ ਦਿਨਾਂ ਬਾਅਦ 47 ਸਾਲ ਦੀ ਹੋ ਜਾਵੇਗੀ। ਕਰਿਸ਼ਮਾ ਨੂੰ ਫ਼ਿਲਮ ਇੰਡਸਟਰੀ 'ਚ 'ਲੋਲੋ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਭਾਵੇਂ ਫਿਲਹਾਲ ਫ਼ਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਨਹੀਂ ਹੈ ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ।

PunjabKesari

ਕਰਿਸ਼ਮਾ ਕਪੂਰ ਨੂੰ ਫੈਸ਼ਨ ਅਤੇ ਫਿੱਟਨੈੱਸ ਲਈ ਪਸੰਦ ਕੀਤਾ ਜਾਂਦਾ ਹੈ। ਉਮਰ ਵਧਣ ਤੋਂ ਬਾਅਦ ਵੀ ਕਰਿਸ਼ਮਾ ਕਪੂਰ ਆਪਣੇ ਆਕਰਸ਼ਕ ਚਿਹਰੇ ਅਤੇ ਸੁੰਦਰ ਫਿੱਗਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਕਰਿਸ਼ਮਾ ਕਪੂਰ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਬਹੁਤ ਚੰਗੀ ਖੁਰਾਕ ਦੀ ਪਾਲਣਾ ਕਰਦੀ ਹੈ। 

PunjabKesari

ਦੱਸ ਦਈਏ ਕਿ ਕਰਿਸ਼ਮਾ ਕਪੂਰ ਰੋਜ਼ਾਨਾ ਨਿਯਮਤ ਰੂਪ ਵਿਚ ਯੋਗਾ ਕਰਨ ਅਤੇ ਵੋਕ ਵਿਚ ਵਿਸ਼ਵਾਸ ਰੱਖਦੀ ਹੈ। ਕਰਿਸ਼ਮਾ ਫਲਾਂ ਦੀ ਬਹੁਤ ਸ਼ੌਕੀਨ ਹੈ। ਖਾਸ ਕਰਕੇ ਉਹ ਫਲ ਜੋ ਐਂਟੀ ਆਕਸੀਡੈਂਟਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਗਰਮੀ ਦੇ ਨੁਕਸਾਨ ਤੋਂ ਬਚਾਉਂਦੇ ਹਨ। 

PunjabKesari

ਕਰਿਸ਼ਮਾ ਆਪਣੇ ਚਿਹਰੇ ਦੀ ਚਮਕ ਵਧਾਉਣ ਲਈ ਕੁਦਰਤੀ ਸਕ੍ਰੱਬ ਅਪਲਾਈ ਕਰਦੀ ਹੈ। ਇਸ ਦੇ ਲਈ ਉਹ ਬਰਾਊਨ ਸ਼ੂਗਰ ਅਤੇ ਜੈਤੂਨ ਦਾ ਤੇਲ ਲਗਾਉਂਦੀ ਹੈ। ਫਿਰ ਬਰਾਬਰ ਮਾਤਰਾ ਵਿਚ ਚੀਨੀ ਅਤੇ ਤੇਲ ਲੈਂਦੀ ਹੈ। ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਇਸ ਨੂੰ ਆਪਣੇ ਚਿਹਰੇ 'ਤੇ ਲਗਾਉਂਦੀ ਹੈ। 

PunjabKesari


author

sunita

Content Editor

Related News