ਦਲਜੀਤ ਦੀ ਵਿਆਹੁਤਾ ਜ਼ਿੰਦਗੀ ''ਚ ਚੱਲ ਰਹੇ ਕਲੇਸ਼ ਵਿਚਾਲੇ ਕਰਿਸ਼ਮਾ ਤੰਨਾ ਦੀ ਪੋਸਟ ਵਾਇਰਲ, ਆਖ ''ਤੀ ਇਹ ਗੱਲ
Tuesday, Jun 18, 2024 - 12:45 PM (IST)
ਮੁੰਬਈ (ਬਿਊਰੋ) : ਇੰਨੀਂ ਦਿਨੀਂ ਟੀ. ਵੀ. ਅਦਾਕਾਰਾ ਦਲਜੀਤ ਕੌਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਦੂਜੇ ਵਿਆਹ ਨੂੰ ਲੈ ਕੇ ਕਾਫ਼ੀ ਚਿੰਤਤ ਹੈ। ਦਲਜੀਤ ਕੌਰ ਵਿਆਹ ਦੇ 8 ਮਹੀਨੇ ਬਾਅਦ ਹੀ ਆਪਣੇ ਪਤੀ ਤੋਂ ਵੱਖ ਹੋ ਗਈ ਹੈ। ਸਾਲ 2023 ‘ਚ ਦਲਜੀਤ ਕੌਰ ਨੇ ਕੀਨੀਆ ਦੇ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਰਿਸ਼ਤੇ ‘ਚ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ।
ਇਹ ਖ਼ਬਰ ਵੀ ਪੜ੍ਹੋ- ਗਾਇਕਾ ਗਗਨ ਮਾਨ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
ਦਲਜੀਤ ਕੌਰ ਨੇ ਆਪਣੇ ਪਤੀ ਨਿਖਿਲ ਪਟੇਲ 'ਤੇ ਉਸ ਨਾਲ ਧੋਖਾਧੜੀ ਕਰਨ ਅਤੇ ਵਾਧੂ ਵਿਆਹੁਤਾ ਸਬੰਧ ਰੱਖਣ ਦੇ ਦੋਸ਼ ਲਾਏ ਸਨ। ਨਿਖਿਲ ਪਟੇਲ ਨੇ ਦਲਜੀਤ ਕੌਰ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਸੀ। ਹੁਣ ਦਲਜੀਤ ਕੌਰ ਨੇ ਕਾਰੋਬਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲੜਾਈ 'ਚ ਉਸ ਦੀ ਸਹੇਲੀ ਅਤੇ ਅਦਾਕਾਰਾ ਕਰਿਸ਼ਮਾ ਤੰਨਾ ਉਸ ਦੇ ਸਮਰਥਨ 'ਚ ਸਾਹਮਣੇ ਆਈ ਅਤੇ ਨਿਖਿਲ ਪਟੇਲ 'ਤੇ ਆਪਣੇ ਦੋਸਤ ਨੂੰ ਧੋਖਾ ਦੇਣ 'ਤੇ ਕਾਫ਼ੀ ਗੁੱਸਾ ਜ਼ਾਹਰ ਕੀਤਾ। ਕਰਿਸ਼ਮਾ ਤੰਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਲਜੀਤ ਕੌਰ ਦੁਆਰਾ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਦੁਬਾਰਾ ਪੋਸਟ ਕੀਤਾ ਅਤੇ ਲਿਖਿਆ, ''ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ!!!! ਮੇਰਾ ਪੂਰਾ ਸਹਿਯੋਗ ਮੇਰੀ ਪਿਆਰੀ ਸਹੇਲੀ ਦਲਜੀਤ ਕੌਰ ਨਾਲ ਹੈ। ਇਸ ਆਦਮੀ ਨੇ ਉਸ ਨਾਲ ਗ਼ਲਤ ਕੀਤਾ ਹੈ ਅਤੇ ਮੈਂ ਅੰਤ ਤੱਕ ਉਸ ਨਾਲ ਖੜ੍ਹਾ ਰਹਾਂਗੀ। ਮਜ਼ਬੂਤ ਔਰਤਾਂ ਬਦਲਾ ਨਹੀਂ ਲੈਂਦੀਆਂ, ਉਹ ਅੱਗੇ ਵਧਦੀਆਂ ਹਨ ਅਤੇ ਕਰਮ ਨੂੰ ਕੰਮ ਕਰਨ ਦਿੰਦੀਆਂ ਹਨ।''
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੇਣੁਕਾਸਵਾਮੀ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਨੇ ਉਡਾਏ ਹੋਸ਼
ਦੱਸਣਯੋਗ ਹੈ ਕਿ ਦਲਜੀਤ ਕੌਰ ਨੇ ਨਿਖਿਲ ਪਟੇਲ ਨਾਲ ਦੂਜਾ ਵਿਆਹ ਕੀਤਾ ਸੀ। ਨਿਖਿਲ ਨੇ ਆਪਣੇ ਵਿਆਹ ਬਾਰੇ ਇੱਥੋਂ ਤੱਕ ਕਿਹਾ ਸੀ ਕਿ ਉਨ੍ਹਾਂ ਦਾ ਅਤੇ ਦਲਜੀਤ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ ਅਤੇ ਕਾਨੂੰਨੀ ਤੌਰ 'ਤੇ ਰਜਿਸਟਰਡ ਨਹੀਂ ਸੀ। ਕੁਝ ਸਮਾਂ ਪਹਿਲਾਂ ਨਿਖਿਲ ਪਟੇਲ ਨੇ ਦਲਜੀਤ ਕੌਰ ਨੂੰ ਨੋਟਿਸ ਭੇਜ ਕੇ ਉਸ ਦਾ ਸਾਰਾ ਸਮਾਨ ਕੀਨੀਆ ਤੋਂ ਲੈ ਜਾਣ ਲਈ ਕਿਹਾ ਸੀ। ਉਸ ਨੇ ਕਿਹਾ ਸੀ ਕਿ ਦਲਜੀਤ ਆਪਣਾ ਸਾਰਾ ਸਮਾਨ ਲੈ ਲਵੇ ਨਹੀਂ ਤਾਂ ਉਹ ਦਾਨ ਕਰ ਦੇਵੇਗਾ। ਹੁਣ ਦਲਜੀਤ ਨੇ ਕੀਨੀਆ ਦੀ ਅਦਾਲਤ 'ਚ ਉਸ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਦਲਜੀਤ ਕੌਰ ਕੀਨੀਆ ਤੋਂ ਵਾਪਸ ਆ ਗਈ ਹੈ ਅਤੇ ਉਸ ਨੇ ਅਪਡੇਟ ਕੀਤਾ ਹੈ ਕਿ ਨਿਖਿਲ ਆਪਣਾ ਸਮਾਨ ਨਹੀਂ ਕੱਢ ਸਕਦਾ। ਉਸ ਨੇ ਕੀਨੀਆ ਦੀ ਅਦਾਲਤ ਤੋਂ ਇਸ 'ਤੇ ਸਟੇਅ ਲੈ ਲਿਆ ਹੈ। ਇਹ ਦਲਜੀਤ ਲਈ ਇੱਕ ਨਵੀਂ ਲੜਾਈ ਦੀ ਸ਼ੁਰੂਆਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।