ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ

Thursday, Nov 03, 2022 - 11:31 AM (IST)

ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ  ਇਸ ਸਮੇਂ ਫ਼ਿਲਮ ਦੀ ਸ਼ੂਟਿੰਗ ਲਈ ਕਈ ਹੋਈ ਹੈ। ਅਦਾਕਾਰਾ ਰੁੱਝੇ ਸਮੇਂ ’ਚ ਵੀ ਆਪਣੇ ਬੱਚਿਆਂ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਅਤੇ ਪੁੱਤਰ ਜੇਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ ਹਨ।

PunjabKesari

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮਦਿਨ, ਵੇਖੋ ਜਸ਼ਨ ਦੀਆਂ ਤਸਵੀਰਾਂ

ਤਸਵੀਰਾਂ ’ਚ ਕਰੀਨਾ ਛੋਟੇ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ। ਦੱਸ ਦੇਈਏ ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਇਕ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ’ਚ ਹੈ। ਕਰੀਨਾ ਆਪਣੇ ਪੁੱਤਰ ਨਾਲ ਪਾਰਕ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਹ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਮਾਂ ਬਣਨ ਦਾ ਆਨੰਦ ਮਾਣ ਰਹੀ ਕਰੀਨਾ ਕਾਫ਼ੀ ਸਟਾਈਲਿਸ਼ ਲੁੱਕ ’ਚ ਨਜ਼ਰ ਆ ਰਹੀ ਹੈ, ਇਨ੍ਹਾਂ ਤਸਵੀਰਾਂ ’ਚ ਕਰੀਨਾ ਕਪੂਰ ਨੇ ਬਲੈਕ ਕਲਰ ਦੀ ਜੈਕੇਟ ਅਤੇ ਕਾਲੇ ਬੂਟ ਪਾਏ ਹੋਏ ਹਨ। ਅਦਾਕਾਰਾ ਦੀ ਲੁੱਕ ਕਾਫ਼ੀ ਕੂਲ ਲੱਗ ਰਿਹਾ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਆਲ ਬਲੈਕ ਲੁੱਕ ’ਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਪੁੱਤਰ ਜੇਹ ਦਾ ਕੂਲ ਅੰਦਾਜ਼ ਦੇਖ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ। 

PunjabKesari

ਇਹ ਵੀ ਪੜ੍ਹੋ- ਅੱਧੀ ਰਾਤ ਸ਼ਾਹਰੁਖ ਪ੍ਰਸ਼ੰਸਕਾਂ ਨੂੰ ਮਿਲਣ ਪਹੁੰਚੇ 'ਮੰਨਤ' ਦੀ ਬਾਲਕਨੀ 'ਚ, ਵੇਖ ਲੋਕਾਂ ਨੇ ਗਾਏ ਫ਼ਿਲਮਾਂ ਦੇ ਗੀਤ

ਮਾਂ-ਪੁੱਤਰ ਇਸ ਬਾਂਡਿੰਗ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।  ਤਸਵੀਰਾਂ ’ਚ ਪੁੱਤਰ ਜੇਹ ਦਾ ਵੱਖਰਾ ਸਵੈਗ ਨਜ਼ਰ ਆ ਰਿਹਾ ਹੈ।


author

Shivani Bassan

Content Editor

Related News