ਸਾਊਥ ’ਚ ਧਮਾਕੇਦਾਰ ਡੈਬਿਊ ਲਈ ਤਿਆਰ ਕਰੀਨਾ! KGF ਸਟਾਰ ਯਸ਼ ਨਾਲ ਕਰੇਗੀ ਫ਼ਿਲਮ

Thursday, Jan 04, 2024 - 05:22 PM (IST)

ਸਾਊਥ ’ਚ ਧਮਾਕੇਦਾਰ ਡੈਬਿਊ ਲਈ ਤਿਆਰ ਕਰੀਨਾ! KGF ਸਟਾਰ ਯਸ਼ ਨਾਲ ਕਰੇਗੀ ਫ਼ਿਲਮ

ਮੁੰਬਈ (ਬਿਊਰੋ)– ‘ਕੇ. ਜੀ. ਐੱਫ. ਚੈਪਟਰ 2’ ਤੋਂ ਬਾਅਦ ਲੋਕ ਰਾਕਿੰਗ ਸਟਾਰ ਯਸ਼ ਦੀ ਅਗਲੀ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਯਸ਼ ਨੇ ਆਪਣੇ ਅਗਲੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ. ਜਿਸ ਦਾ ਨਾਂ ‘ਟਾਕਸਿਕ’ ਹੈ। ਇਹ ਵੀ ਉਸ ਦੀ ਪਿਛਲੀ ਫ਼ਿਲਮ ਵਾਂਗ ਸ਼ਾਨਦਾਰ ਲੱਗ ਰਹੀ ਹੈ। ਆਲੋਚਕਾਂ ਤੋਂ ਖ਼ੂਬ ਤਾਰੀਫ਼ ਹਾਸਲ ਕਰ ਚੁੱਕੀ ਨਿਰਦੇਸ਼ਕ ਗੀਤੂ ਮੋਹਨਦਾਸ ਇਸ ਪ੍ਰਾਜੈਕਟ ਨੂੰ ਡਾਇਰੈਕਟ ਕਰਨ ਜਾ ਰਹੀ ਹੈ।

ਯਸ਼ ਦੀ ਫ਼ਿਲਮ ਦਾ ਆਉਣਾ ਆਪਣੇ ਆਪ ’ਚ ਵੱਡੇ ਪਰਦੇ ’ਤੇ ਵੱਡੇ ਧਮਾਕੇ ਦੀ ਗਾਰੰਟੀ ਹੈ ਤੇ ਹੁਣ ਜੇਕਰ ਖ਼ਬਰਾਂ ਦੀ ਮੰਨੀਏ ਤਾਂ ‘ਟਾਕਸਿਕ’ ਦੀ ਕਾਸਟ ਹੋਰ ਵੀ ਵੱਡੀ ਹੋਣ ਵਾਲੀ ਹੈ। ਇੰਡਸਟਰੀ ’ਚ ਇਸ ਗੱਲ ਦੀ ਗਰਮ ਚਰਚਾ ਹੈ ਕਿ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ’ਚੋਂ ਇਕ ਕਰੀਨਾ ਕਪੂਰ ਖ਼ਾਨ ਯਸ਼ ਨਾਲ ‘ਟਾਕਸਿਕ’ ’ਚ ਨਜ਼ਰ ਆਉਣ ਵਾਲੀ ਹੈ।

ਸਾਊਥ ’ਚ ਡੈਬਿਊ ਕਰੇਗੀ ਕਰੀਨਾ!
ਕਰੀਨਾ ਨੇ 24 ਸਾਲ ਪਹਿਲਾਂ ‘ਰਿਫਿਊਜੀ’ ਨਾਲ ਫ਼ਿਲਮਾਂ ’ਚ ਐਂਟਰੀ ਕੀਤੀ ਸੀ। ਉਦੋਂ ਤੋਂ ਉਹ ਬਾਲੀਵੁੱਡ ਦੀ ਇਕ ਪੱਕੀ ਅਦਾਕਾਰਾ ਰਹੀ ਹੈ ਤੇ ਉਸ ਨੇ ਕਦੇ ਵੀ ਦੱਖਣੀ ਫ਼ਿਲਮਾਂ ’ਚ ਕੰਮ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯਸ਼ ਦੀ ਫ਼ਿਲਮ ‘ਟਾਕਸਿਕ’ ਦੇ ਮੇਕਰਸ ਕਰੀਨਾ ਨੂੰ ਫ਼ਿਲਮ ’ਚ ਕਾਸਟ ਕਰਨ ਲਈ ਕਾਫੀ ਉਤਸ਼ਾਹਿਤ ਹਨ ਤੇ ਉਨ੍ਹਾਂ ਨੇ ਇਸ ਨੂੰ ਲੈ ਕੇ ਕਰੀਨਾ ਨਾਲ ਚਰਚਾ ਵੀ ਸ਼ੁਰੂ ਕਰ ਦਿੱਤੀ ਹੈ। ਜੇਕਰ ਕਰੀਨਾ ਇਸ ਫ਼ਿਲਮ ਨੂੰ ਸਾਈਨ ਕਰਦੀ ਹੈ ਤਾਂ ਇਸ ਨਾਲ ਉਸ ਦਾ ਸਾਊਥ ਡੈਬਿਊ ਵੀ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ

ਕਿਹਾ ਜਾ ਰਿਹਾ ਹੈ ਕਿ ਯਸ਼ ਤੇ ‘ਟਾਕਸਿਕ’ ਦੇ ਮੇਕਰਸ ਫ਼ਿਲਮ ’ਚ ਅਜਿਹਾ ਨਾਂ ਪਾਉਣਾ ਚਾਹੁੰਦੇ ਸਨ, ਜੋ ਨਾ ਸਿਰਫ਼ ਪ੍ਰਾਜੈਕਟ ਨੂੰ ਵੱਡਾ ਕਰੇ, ਸਗੋਂ ਜਿਸ ਦੇ ਆਉਣ ਨਾਲ ਫ਼ਿਲਮ ਵੱਧ ਤੋਂ ਵੱਧ ਦਰਸ਼ਕਾਂ ਤੱਕ ਵੀ ਪਹੁੰਚ ਸਕੇ। ਇਸ ਲਈ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ’ਚ ਸ਼ੁਮਾਰ ਕਰੀਨਾ ਨੂੰ ਅਪ੍ਰੋਚ ਕੀਤੀ ਗਈ ਹੈ।

ਆਪਣੇ ਕੰਮ ਲਈ ਖ਼ੂਬ ਤਾਰੀਫ਼ ਹਾਸਲ ਕਰਦੀ ਹੈ ਕਰੀਨਾ
ਪਿਛਲੇ ਸਾਲ ਰਿਲੀਜ਼ ਹੋਈ ਨੈੱਟਫਲਿਕਸ ਫ਼ਿਲਮ ‘ਜਾਨੇ ਜਾਨ’ ’ਚ ਕਰੀਨਾ ਦੇ ਕੰਮ ਦੀ ਕਾਫੀ ਤਾਰੀਫ਼ ਹੋਈ ਸੀ। ਕਹਾਣੀ ’ਚ ਇਕ ਕੁੜੀ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਕਰੀਨਾ ਨੂੰ ਆਲੋਚਕਾਂ ਵਲੋਂ ਕਾਫੀ ਤਾਰੀਫ਼ ਮਿਲੀ ਤੇ ਲੋਕਾਂ ਨੇ ਉਸ ਨੂੰ ਪਰਦੇ ’ਤੇ ਬਿਲਕੁਲ ਨਵੇਂ ਅੰਦਾਜ਼ ’ਚ ਪਰਫਾਰਮ ਕਰਦੇ ਦੇਖਿਆ। ਇਸ ਤੋਂ ਪਹਿਲਾਂ ਕਰੀਨਾ ਨੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਕੰਮ ਕੀਤਾ ਸੀ। ਇਹ ਫ਼ਿਲਮ ਫਲਾਪ ਰਹੀ ਪਰ ਕਰੀਨਾ ਦੀ ਅਦਾਕਾਰੀ ਹਰ ਸਮੀਖਿਆ ’ਚ ਉਜਾਗਰ ਹੋਈ।

ਯਸ਼ ਨੇ ‘KGF 2’ ’ਚ ਰਵੀਨਾ ਟੰਡਨ ਤੇ ਸੰਜੇ ਦੱਤ ਵਰਗੇ ਬਾਲੀਵੁੱਡ ਸਿਤਾਰਿਆਂ ਨਾਲ ਕੰਮ ਕੀਤਾ ਸੀ ਤੇ ਉਹ ਬਾਲੀਵੁੱਡ ਸਿਤਾਰਿਆਂ ਨਾਲ ਕੰਮ ਕਰਨ ਲਈ ਬਹੁਤ ਖੁੱਲ੍ਹਾ ਹੈ। ਆਲੋਚਕ ਗੀਤੂ ਮੋਹਨਦਾਸ ਦੇ ਨਿਰਦੇਸ਼ਨ ਨੂੰ ਕਾਫੀ ਪਸੰਦ ਕਰਦੇ ਹਨ ਤੇ ਅਜਿਹੇ ’ਚ ਜੇਕਰ ਕਰੀਨਾ ਯਸ਼ ਨਾਲ ‘ਟਾਕਸਿਕ’ ਸਾਈਨ ਕਰਦੀ ਹੈ ਤਾਂ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਕਾਫੀ ਵੱਧ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News