ਬਹੁਤ ਆਲੀਸ਼ਾਨ ਹੈ ਕਰੀਨਾ ਕਪੂਰ ਦਾ ਮੁੰਬਈ ਵਾਲਾ ਬੰਗਲਾ, ਵੇਖੋ ਅੰਦਰਲੀਆਂ ਖ਼ੂਬਸੂਰਤ ਤਸਵੀਰਾਂ

10/09/2022 12:41:56 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖੂਬਸੂਰਤੀ ਦੇ ਨਾਲ-ਨਾਲ ਬਿਹਤਰੀਨ ਕੰਮ ਲਈ ਵੀ ਜਾਣੀ ਜਾਂਦੀ ਹੈ। ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari

ਹਾਲ ਹੀ 'ਚ ਕਰੀਨਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਕਰੀਨਾ ਨੇ ਇਕ ਵਾਰ ਫਿਰ ਤੋਂ ਆਪਣੇ ਨਵੇਂ ਘਰ ਦੀ ਝਲਕ ਦਿਖਾਈ ਹੈ।

PunjabKesari

ਕਰੀਨਾ ਮੁੰਬਈ ਦੇ ਬਾਂਦਰਾ 'ਚ ਇਕ ਲਗਜ਼ਰੀ ਅਪਾਰਟਮੈਂਟ 'ਚ ਰਹਿੰਦੀ ਹੈ। ਕਰੀਨਾ ਕਪੂਰ ਦਾ ਨਵਾਂ ਘਰ 4 ਮੰਜ਼ਿਲਾ ਇਮਾਰਤ ਵਾਲਾ 3BHK ਫਲੈਟ ਹੈ। ਇਸ ਦਾ ਨਾਂ ਫਾਰਚਿਊਨ ਹਾਈਟਸ ਹੈ।

PunjabKesari

ਰਸੋਈ ਦੀ ਗੱਲ ਕਰੀਏ ਤਾਂ ਬੇਬੋ ਨੇ ਆਪਣੀ ਰਸੋਈ ਨੂੰ ਯੂਰਪ ਸਟਾਈਲ 'ਚ ਡਿਜ਼ਾਈਨ ਕੀਤਾ ਹੈ।

PunjabKesari

ਪੂਰੇ ਘਰ ਦੀ ਕੀਮਤ 12 ਤੋਂ 14 ਕਰੋੜ ਰੁਪਏ ਹੈ। ਉਸ ਨੇ ਆਪਣਾ ਘਰ ਦਰਸ਼ਨੀ ਸ਼ਾਹ ਦੁਆਰਾ ਡਿਜ਼ਾਈਨ ਕਰਵਾਇਆ ਹੈ, ਜਿਥੇ ਸਾਰੀਆਂ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਹੈ।

PunjabKesari

ਬੇਬੋ ਦੇ ਘਰ ਦੇ ਨਾਲ-ਨਾਲ ਉਸ ਦੀ ਬਾਲਕੋਨੀ ਵੀ ਬਹੁਤ ਖੂਬਸੂਰਤ ਹੈ, ਜਿਸ 'ਚ ਉਹ ਅਕਸਰ ਯੋਗਾ ਕਰਦੀ ਨਜ਼ਰ ਆਉਂਦੀ ਹੈ।

PunjabKesari

ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਦੇ ਘਰ 'ਚ ਇਕੱਠੇ ਹੋਣ ਲਈ ਇੱਕ ਵੱਡਾ ਡਾਇਨਿੰਗ ਏਰੀਆ ਵੀ ਹੈ ਅਤੇ ਘਰ ਦੀ ਛੱਤ 'ਤੇ ਇੱਕ ਸਵੀਮਿੰਗ ਪੂਲ ਵੀ ਹੈ।

PunjabKesari

ਇਸ ਦੇ ਨਾਲ ਹੀ ਘਰ 'ਚ ਇੱਕ ਵੱਡੀ ਲਾਇਬ੍ਰੇਰੀ ਵੀ ਬਣਾਈ ਗਈ ਹੈ, ਜਿੱਥੇ ਸੈਫ ਅਲੀ ਖ਼ਾਨ ਨੂੰ ਕਈ ਵਾਰ ਕਿਤਾਬਾਂ ਪੜ੍ਹਦੇ ਦੇਖਿਆ ਗਿਆ ਹੈ।

PunjabKesari

PunjabKesari

PunjabKesari

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News