ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ

Monday, Dec 13, 2021 - 04:48 PM (IST)

ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਭ ਤੋਂ ਖ਼ਾਸ ਦੋਸਤ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਹਾਲ ਹੀ 'ਚ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਨੇ ਆਪਣੇ ਦੋਸਤਾਂ ਨਾਲ ਕਈ ਪਾਰਟੀਆਂ 'ਚ ਸ਼ਿਰਕਤ ਕੀਤੀ ਸੀ। ਕਈ ਪਾਰਟੀਆਂ 'ਚ ਉਹ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੀਆਂ ਵੀ ਨਜ਼ਰ ਆਈਆਂ ਸਨ। ਬੀ. ਐੱਮ. ਸੀ. ਉਨ੍ਹਾਂ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵੇਂ ਅਦਾਕਾਰਾਂ ਪਿਛਲੇ ਕਈ ਦਿਨਾਂ ਤੋਂ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ 'ਚ ਆਈਆਂ ਸਨ।

ਇਹ ਖ਼ਬਰ ਵੀ ਪੜ੍ਹੋ :  ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ

ਬੀ. ਐੱਮ. ਸੀ. ਨੇ ਕੀਤਾ ਪੁਸ਼ਟੀ
ਬੀ. ਐੱਮ. ਸੀ. ਨੇ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਬੀ. ਐੱਮ. ਸੀ. ਹੁਣ ਉਨ੍ਹਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਿਛਲੇ ਸਮੇਂ 'ਚ ਉਨ੍ਹਾਂ ਨਾਲ ਪਾਰਟੀ 'ਚ ਸ਼ਾਮਲ ਹੋਏ ਸਨ, ਜਾਂ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੇ ਸੰਪਰਕ 'ਚ ਆਏ ਸਨ।

ਕਰਨ ਜੌਹਰ ਦੀ ਪਾਰਟੀ 'ਚ ਕਰੀਨਾ ਤੇ ਅੰਮ੍ਰਿਤਾ ਨੇ ਕੀਤੀ ਸੀ ਸ਼ਿਰਕਤ
ਇਸ ਪਾਰਟੀ ਤੋਂ ਇਲਾਵਾ ਕਰੀਨਾ ਤੇ ਅੰਮ੍ਰਿਤਾ ਕਰਨ ਜੌਹਰ ਦੀ ਪਾਰਟੀ 'ਚ ਵੀ ਗਈਆਂ ਸਨ। ਬੀ. ਐੱਮ. ਸੀ. ਨੇ ਦੋਵਾਂ ਧਿਰਾਂ ਦੇ ਸੰਪਰਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸੰਪਰਕਾਂ ਤੋਂ ਕੁਝ ਹੋਰ ਮਸ਼ਹੂਰ ਹਸਤੀਆਂ ਦੀਆਂ ਰਿਪੋਰਟਾਂ ਅੱਜ ਆ ਸਕਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਨੋਰਾ ਫਤੇਹੀ ਨੂੰ ਡੇਟ ਕਰ ਰਹੇ ਹਨ ਪੰਜਾਬੀ ਗਾਇਕ ਗੁਰੂ ਰੰਧਾਵਾ! ਸਾਹਮਣੇ ਆਈਆਂ ਤਸਵੀਰਾਂ

ਮਹਾਰਾਸ਼ਟਰ 'ਚ ਵੀ ਓਮੀਕਰੋਨ ਦੇ ਵਧ ਰਹੇ ਹਨ ਮਾਮਲੇ
ਮੁੰਬਈ ਸਮੇਤ ਪੂਰੇ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਯਾਨੀ ਓਮੀਕਰੋਨ ਦਾ ਖ਼ਤਰਾ ਵਧ ਰਿਹਾ ਹੈ। ਪੂਰੇ ਦੇਸ਼ ਦੇ ਮੁਕਾਬਲੇ ਮਹਾਰਾਸ਼ਟਰ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਮੁੰਬਈ 'ਚ ਧਾਰਾ 144 ਲਾਗੂ ਹੈ। ਮਹਾਰਾਸ਼ਟਰ 'ਚ 17 ਲੋਕ ਇਸ ਰੂਪ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ 'ਚੋਂ 8 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News