ਹੱਥਾਂ ’ਚ ਬੰਦੂਕ ਚੁੱਕੀ ਨਜ਼ਰ ਆਈ ਕਰੀਨਾ ਕਪੂਰਾ, ‘ਸਿੰਘਮ ਅਗੇਨ’ ਤੋਂ ਫਰਸਟ ਲੁੱਕ ਆਈ ਸਾਹਮਣੇ

11/08/2023 6:13:02 PM

ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ‘ਸਿੰਘਮ ਅਗੇਨ’ ਤੋਂ ਕਰੀਨਾ ਕਪੂਰ ਦੀ ਲੁੱਕ ਸਾਹਮਣੇ ਆਈ ਹੈ। ਕਾਪ ਯੂਨੀਵਰਸ ਦੀ ਇਸ ਫ਼ਿਲਮ ’ਚ ਕਰੀਨਾ ਬਾਜੀਰਾਓ ਸਿੰਘਮ ਦੀ ਪਤਨੀ ਅਵਨੀ ਦੇ ਕਿਰਦਾਰ ’ਚ ਨਜ਼ਰ ਆਵੇਗੀ।

ਰੋਹਿਤ ਸ਼ੈੱਟੀ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਰੀਨਾ ਦੀ ਲੁੱਕ ਰਿਲੀਜ਼ ਕੀਤੀ ਹੈ। ਸਾਹਮਣੇ ਆਈ ਤਸਵੀਰ ’ਚ ਕਰੀਨਾ ਕਪੂਰ ਜ਼ਖ਼ਮੀ ਹਾਲਤ ’ਚ ਨਜ਼ਰ ਆ ਰਹੀ ਹੈ ਤੇ ਹੱਥਾਂ ’ਚ ਬੰਦੂਕ ਫੜੀ ਹੋਈ ਹੈ। ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਉਣ ਵਾਲੀ ਫ਼ਿਲਮ ’ਚ ਵੀ ਐਕਸ਼ਨ ਕਰਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ

ਤਸਵੀਰ ਸਾਂਝੀ ਕਰਦਿਆਂ ਰੋਹਿਤ ਸ਼ੈੱਟੀ ਨੇ ਲਿਖਿਆ, ‘‘ਸਿੰਘਮ ਦੀ ਤਾਕਤ ਨੂੰ ਮਿਲੋ, ਅਵਨੀ ਬਾਜੀਰਾਓ ਸਿੰਘਮ। ਅਸੀਂ ਪਹਿਲੀ ਵਾਰ 2007 ’ਚ ਇਕੱਠਿਆਂ ਕੰਮ ਕੀਤਾ ਸੀ। ਹੁਣ ਤੱਕ 3 ਬਲਾਕਬਸਟਰ ਹੋ ਚੁੱਕੀਆਂ ਹਨ। ‘ਗੋਲਮਾਲ ਰਿਟਰਨਜ਼’, ‘ਗੋਲਮਾਲ 3’, ‘ਸਿੰਘਮ ਰਿਟਰਨਜ਼’ ਤੇ ਹੁਣ ਅਸੀਂ ਚੌਥੇ ਪ੍ਰੋਜੈਕਟ ‘ਸਿੰਘਮ ਅਗੇਨ’ ’ਤੇ ਕੰਮ ਕਰ ਰਹੇ ਹਾਂ। 16 ਸਾਲ ਲੰਬੀ ਸੰਗਤ। ਕੁਝ ਵੀ ਨਹੀਂ ਬਦਲਿਆ, ਬੇਬੋ ਅਜੇ ਵੀ ਉਹੀ ਹੈ, ਸਾਧਾਰਨ, ਮਿੱਠੀ ਤੇ ਮਿਹਨਤੀ।’’

ਆਪਣੇ ਲੁੱਕ ਦਾ ਖ਼ੁਲਾਸਾ ਕਰਦਿਆਂ ਕਰੀਨਾ ਨੇ ਇਹ ਵੀ ਲਿਖਿਆ ਹੈ, ‘‘ਇਹ ਸਮੇਂ ਦੀ ਗੱਲ ਹੈ। ਕਾਪ ਵਰਸ ਦੀਆਂ ਤਾਕਤਾਂ ’ਚ ਸ਼ਾਮਲ ਹੋਣਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News