ਸੋਹਾ ਅਲੀ ਖ਼ਾਨ ਦੇ ਜਨਮਦਿਨ ’ਤੇ ਕਰੀਨਾ ਕਪੂਰ ਨੇ ਇਸ ਤਰ੍ਹਾਂ ਦਿੱਤੀ ਵਧਾਈ, ਕਿਹਾ- ਸਪੋਰਟਿਵ

Tuesday, Oct 04, 2022 - 05:42 PM (IST)

ਸੋਹਾ ਅਲੀ ਖ਼ਾਨ ਦੇ ਜਨਮਦਿਨ ’ਤੇ ਕਰੀਨਾ ਕਪੂਰ ਨੇ ਇਸ ਤਰ੍ਹਾਂ ਦਿੱਤੀ ਵਧਾਈ, ਕਿਹਾ- ਸਪੋਰਟਿਵ

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਦੀ ਛੋਟੀ ਭੈਣ ਅਤੇ ਅਦਾਕਾਰਾ ਸੋਹਾ ਅਲੀ ਖ਼ਾਨ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਹਰ ਹਰ ਕੋਈ ਵਧਾਈਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਭਾਬੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਨੇ ਵੀ ਉਨ੍ਹਾਂ ਨੂੰ ਖ਼ਾਸ ਦਿਨ ’ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ

ਸੋਹਾ ਅਲੀ ਖ਼ਾਨ ਦੇ ਜਨਮਦਿਨ ਦੇ ਮੌਕੇ ’ਤੇ ਕਰੀਨਾ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਦੋ ਤਸਵੀਰਾਂ ਸਾਂਝੀ ਕੀਤੀਆਂ ਹਨ। ਜਿਸ ’ਚ ਸੋਹਾ ਅਲੀ ਖ਼ਾਨ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਸੋਹਾ ਅਲੀ ਖ਼ਾਨ ਨੂੰ ਜਨਮਦਿਨ ਦੀ ਸ਼ਾਨਦਾਰ ਵਧਾਈ ਦਿੱਤੀ ਹੈ। 

PunjabKesari

ਪਹਿਲੀ ਤਸਵੀਰ ’ਚ ਕਰੀਨਾ ਕਪੂਰ, ਸੋਹਾ ਅਲੀ ਖ਼ਾਨ, ਸਬਾ ਅਲੀ ਖ਼ਾਨ ਅਤੇ ਸ਼ਰਮੀਲਾ ਟੈਗੋਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਰੀਨਾ ਨੇ ਕੈਪਸ਼ਨ ’ਚ ਲਿਖਿਆ- ‘ਸੁੰਦਰ ਅਤੇ ਸਹਿਯੋਗੀ।’

PunjabKesari

ਇਸ ਦੇ ਨਾਲ ਅਦਾਕਾਰਾ ਨੇ ਅਗਲੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸੈਫ਼ ਅਲੀ ਖ਼ਾਨ ਦੇ ਵਿਆਹ ਦੀ ਹੈ। ਇਸ ’ਚ ਸੋਹਾ ਅਲੀ ਖ਼ਾਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਰੀਨਾ ਇਸ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ ਕਿ ‘ਜਨਮਦਿਨ ਮੁਬਾਰਕ ਪਿਆਰੀ ਸੋਹਾ।’

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

ਦੱਸ ਦੇਈਏ  ਸਾਲ 2015 ’ਚ ਅਦਾਕਾਰਾ ਸੋਹਾ ਅਲੀ ਖ਼ਾਨ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਦੋਵਾਂ ਦੀ ਇਕ ਧੀ ਵੀ ਹੈ। ਜਿਸਦਾ ਨਾਮ ਇਨਾਇਆ ਹੈ। 


 


author

Shivani Bassan

Content Editor

Related News