ਸੈਫ਼ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਰੀਨਾ ਕਪੂਰ ਨੇ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- ‘ਆਈ ਲਵ ਯੂ’

Tuesday, Aug 16, 2022 - 12:58 PM (IST)

ਸੈਫ਼ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਰੀਨਾ ਕਪੂਰ ਨੇ ਜਨਮਦਿਨ ਦੀ ਦਿੱਤੀ ਵਧਾਈ, ਬੋਲੀ- ‘ਆਈ ਲਵ ਯੂ’

ਮੁੰਬਈ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਇੰਡਸਟਰੀ ’ਚ ਸਭ ਤੋਂ ਮਸ਼ਹੂਰ ਸਿਤਾਰਿਆਂ ’ਚੋਂ ਇਕ ਮੰਨਿਆ ਜਾਂਦਾ ਹੈ। ਅਨੁਭਵੀ ਅਦਾਕਾਰਾ ਸ਼ਰਮੀਲਾ ਟੈਗੋਰ ਅਤੇ ਭਾਰਤੀ ਕ੍ਰਿਕਟਰ ਮਸੂਰ ਅਲੀ ਖ਼ਾਨ ਪਟੌਦੀ ਦੇ ਪੁੱਤਰ ਸੈਫ਼ ਨੇ 1993 ’ਚ ਫ਼ਿਲਮ ਪਰੰਪਰਾ ਨਾਲ ਬਾਲੀਵੁੱਡ ’ਚ ਸ਼ੁਰੂਆਤ ਕੀਤੀ ਸੀ। ਆਪਣੀਆਂ ਸ਼ੁਰੂਆਤੀ ਫ਼ਿਲਮਾਂ ’ਚ ਰੋਮਾਂਟਿਕ ਹੀਰੋ ਦੇ ਰੂਪ ’ਚ ਨਜ਼ਰ ਆਉਣ ਵਾਲੇ ਸੈਫ਼ ਨੇ ਜਦੋਂ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਓਮਕਾਰਾ’ ’ਚ ਲੰਗੜਾ ਤਿਆਗੀ ਦਾ ਕਿਰਦਾਰ ਨਿਭਾਇਆ ਤਾਂ ਲੋਕਾਂ ਨੂੰ ਯਕੀਨ ਨਹੀਂ ਹੋਇਆ। ਕਈ ਸ਼ਾਨਦਾਰ ਫ਼ਿਲਮਾਂ ਦੇਣ ਵਾਲੇ ਸੈਫ਼ 16 ਅਗਸਤ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਸੈਫ਼ ਦੇ ਇਸ ਖ਼ਾਸ ਦਿਨ ’ਤੇ ਪਤਨੀ ਕਰੀਨਾ ਕਪੂਰ ਖ਼ਾਨ ਨੇ ਅਦਾਕਾਰ ਦੀ ਪੋਸਟ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਬਲੈਕ ਲਹਿੰਗੇ ’ਚ ਬੇਹੱਦ ਖੂਬਸੂਰਤ ਲੱਗ ਰਹੀ ਅਨਨਿਆ ਪਾਂਡੇ, ਤਸਵੀਰਾਂ ’ਚ ਵਿਜੇ ਦੋਵਰਕੋਂਡਾ ਨਾਲ ਦਿੱਤੇ ਸ਼ਾਨਦਾਰ ਪੋਜ਼

ਕਰੀਨਾ ਨੇ ਸੈਫ਼ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਾਫ਼ੀ ਕੂਲ ਹੈ। ਸਾਂਝੀਆਂ ਕੀਤੀ ਤਸਵੀਰਾਂ ’ਚ ਸੈਫ਼ ਅਲੀ ਖ਼ਾਨ ਕਾਰ ਦੀ ਡਰਾਈਵਿੰਗ ਸੀਟ ’ਤੇ ਬੈਠੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਸੈਫ਼ ਬਲੂ ਅਤੇ ਵਾਈਟ ਟੀ-ਸ਼ਰਟ ’ਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਚਿਹਰੇ ’ਤੇ ਚਸ਼ਮਾ ਲਗਾਇਆ ਹੋਇਆ ਹੈ ਅਤੇ ਪਾਉਟ ਬਣਾ ਕੇ ਪੋਜ਼ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮ੍ਰਿਤਕ ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਨੀਰੂ ਬਾਜਵਾ ਨੇ ਸਾਈਨ ਕੀਤੀ ਪਟੀਸ਼ਨ

ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕਰੀਨਾ ਨੇ ਲਿਖਿਆ ਕਿ ‘ਦੁਨੀਆ ਦੇ ਬੇਸਟ ਮੈਨ ਨੂੰ ਜਨਮਦਿਨ ਦੀ ਵਧਾਈ, ਤੁਸੀਂ ਇਸ ਕ੍ਰੇਜ਼ੀ ਰਾਈਡ ਨੂੰ ਹੋਰ ਕ੍ਰੇਜ਼ੀ ਬਣਾਉਂਦੇ ਹੋ ਅਤੇ ਮੈਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਚਾਹੁੰਦੀ, ਇਹ ਤਸਵੀਰਾਂ ਸਬੂਤ ਹਨ, ਲਵ ਯੂ ਮੇਰੀ ਜਾਨ ਅਤੇ ਮੈਨੂੰ ਕਹਿਣਾ ਹੈ ਕਿ ਤੁਹਾਡਾ ਪਾਉਟ ਮੇਰੇ ਪਾਉਟ ਨਾਲੋਂ ਵਧੀਆ ਹੈ, ਤੁਸੀਂ ਕੀ ਕਹਿੰਦੇ ਹੋ।’

PunjabKesari

ਸੈਫ਼ ਅਲੀ ਖ਼ਾਨ ਨੇ ਸਾਲ 2012 ’ਚ ਕਰੀਨਾ ਨਾਲ ਦੂਜਾ ਵਿਆਹ ਕੀਤਾ ਸੀ। ਦੋਵਾਂ ਦੇ ਦੋ ਪੁੱਤਰ ਹਨ।ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਜਨਮ ਸਾਲ 2016 ’ਚ ਹੋਇਆ ਸੀ ਜਦਕਿ ਦੂਜੇ ਪੁੱਤਰ ਜਹਾਂਗੀਰ ਦਾ ਜਨਮ ਸਾਲ 2021 ’ਚ ਹੋਇਆ ਸੀ।


author

Shivani Bassan

Content Editor

Related News