GOOD NEWS: 40 ਦੀ ਉਮਰ ’ਚ ਦੂਜੀ ਵਾਰ ਮਾਂ ਬਣੀ ਕਰੀਨਾ ਕਪੂਰ, ਦਿੱਤਾ ਪੁੱਤਰ ਨੂੰ ਜਨਮ

Sunday, Feb 21, 2021 - 11:38 AM (IST)

GOOD NEWS:  40 ਦੀ ਉਮਰ ’ਚ ਦੂਜੀ ਵਾਰ ਮਾਂ ਬਣੀ ਕਰੀਨਾ ਕਪੂਰ, ਦਿੱਤਾ ਪੁੱਤਰ ਨੂੰ ਜਨਮ

ਮੁੰਬਈ: ਬੀ-ਟਾਊਨ ’ਚ ਇਕ ਤੋਂ ਬਾਅਦ ਇਕ ਖੁਸ਼ੀ ਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸੈਫ ਅਲੀ ਖ਼ਾਨ ਦੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸੈਫ ਅਲੀ ਖ਼ਾਨ ਨੇ ਦਿੱਤੀ। ਕਰੀਨਾ ਤੋਂ ਪਹਿਲਾਂÎ ਅਦਾਕਾਰਾ ਅਨੁਸ਼ਕਾ ਸ਼ਰਮਾ, ਕਮੇਡੀਅਨ ਕਪਿਲ ਸ਼ਰਮਾ ਅਤੇ ਟੀ.ਵੀ. ਅਦਾਕਾਰਾ ਅਨਿਤਾ ਹਸੰਨਦਾਨੀ ਦੇ ਘਰ ਨੰਨੇ੍ਹ ਬੱਚਿਆਂ ਨੇ ਜਨਮ ਲਿਆ ਸੀ। ਦੱਸ ਦੇਈਏ ਕਿ ਕਰੀਨਾ ਨੂੰ ਸ਼ਨੀਵਾਰ ਦੀ ਰਾਤ ਨੂੰ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਰਿਪੋਰਟ ਮੁਤਾਬਕ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਕਰੀਨਾ ਕਪੂਰ ਦੇ ਪਰਿਵਾਰ ਦੇ ਕਈ ਮੈਂਬਰ ਇਸ ਖੁਸ਼ਖ਼ਬਰੀ ਤੋਂ ਬਾਅਦ ਹਸਪਤਾਲ ’ਚ ਜਮ੍ਹਾ ਹੋਣ ਲੱਗੇ।

ਦੱਸਣਯੋਗ ਹੈ ਕਿ ਲਾਕਡਾਊਨ ’ਚ ਕਰੀਨਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਜੋੜੇ ਨੇ ਇਹ ਖੁਸ਼ਖ਼ਬਰੀ ਇਕ ਜੋਇੰਟ ਸਟੇਟਮੈਂਟ ਰਾਹੀਂ ਦਿੱਤੀ ਸੀ। ਪਿਛਲੇ ਸਾਲ ਅਗਸਤ ’ਚ ਜੋੜੇ ਨੇ ਕਿਹਾ ਸੀ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਰਿਵਾਰ ’ਚ ਇਕ ਨਵਾਂ ਮਹਿਮਾਨ ਆਉਣ ਵਾਲਾ ਹੈ। ਸਾਡੇ ਸਾਰੇ ਸ਼ੁੱਭਚਿੰਤਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਸਹਿਯੋਗ ਲਈ ਬਹੁਤ ਧੰਨਵਾਦ’।

PunjabKesari
ਪ੍ਰੈਗਨੈਂਸੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹੀ ਪਰਿਵਾਰ ਅਤੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਸਨ। ਕਰੀਨਾ ਦੇ ਨਾਲ-ਨਾਲ ਪ੍ਰਸ਼ੰਸਕ ਵੀ ਉਨ੍ਹਾਂ ਦੇ ਦੂਜੇ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੱਸ ਦੇਈਏ ਕਿ ਕਰੀਨਾ ਡਿਲਿਵਰੀ ਤੋਂ ਪਹਿਲਾਂ ਤੱਕ ਆਪਣੀ ਪਹਿਲੀ ਪ੍ਰੈਗਨੈਂਸੀ ਦੀ ਤਰ੍ਹਾਂ ਕੰਮ ਕਰਦੀ ਰਹੀ। ਉਸ ਨੇ ਮੈਟਰਨਿਟੀ ਲੀਵ ’ਤੇ ਜਾਣ ਤੋਂ ਪਹਿਲਾਂ ਆਪਣੇ ਕੰਮ ਨੂੰ ਨਿਪਟਾਇਆ। ਪ੍ਰੈਗਨੈਂਸੀ ਦੀ ਖ਼ਬਰ ਦੇ ਤੁਰੰਤ ਬਾਅਦ ਕਰੀਨਾ ਨੇ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਖਤਮ ਕੀਤੀ, ਇਸ ਫ਼ਿਲਮ ’ਚ ਉਸ ਦੇ ਨਾਲ ਅਦਾਕਾਰ ਆਮਿਰ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਕਰੀਨਾ ਅਤੇ ਸੈਫ ਅਲੀ ਦਾ ਵਿਆਹ ਸਾਲ 2012 ’ਚ ਹੋਇਆ ਸੀ। ਵਿਆਹ ਤੋਂ ਚਾਰ ਸਾਲ ਬਾਅਦ ਕਰੀਨਾ ਨੇ ਸਾਲ 2016 ’ਚ ਤੈਮੂਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ 4 ਸਾਲ ਬਾਅਦ ਦੂਜੀ ਵਾਰ ਫਿਰ ਕਰੀਨਾ ਮਾਂ ਬਣੀ ਹੈ। 


author

Aarti dhillon

Content Editor

Related News