ਸਲਮਾਨ ਦੇ ਕਲਾਸ ਲਗਾਉਣ ਤੋਂ ਬਾਅਦ ਕਰਨ ਤੇ ਤੇਜਸਵੀ ’ਚ ਹੋਈ ਜ਼ਬਰਦਸਤ ਲੜਾਈ (ਵੀਡੀਓ)

Wednesday, Dec 15, 2021 - 11:08 AM (IST)

ਮੁੰਬਈ (ਬਿਊਰੋ)– ‘ਵੀਕੈਂਡ ਕਾ ਵਾਰ’ ’ਚ ਸਲਮਾਨ ਖ਼ਾਨ ਨੇ ਕਰਨ ਕੁੰਦਰਾ ਦੀ ਜ਼ਬਰਦਸਤ ਕਲਾਸ ਲਗਾਈ ਸੀ। ਤੇਜਸਵੀ ਲਈ ਕਰਨ ਦੇ ਦਬਦਬੇ ਵਾਲੇ ਵਿਵਹਾਰ ਤੋਂ ਸਲਮਾਨ ਬਹੁਤ ਨਾਰਾਜ਼ ਸਨ, ਇਸ ਲਈ ਉਨ੍ਹਾਂ ਨੇ ਸਪੱਸ਼ਟੀਕਰਨ ਦੇ ਤੌਰ ’ਤੇ ਦੋਵਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ‘ਬਿੱਗ ਬੌਸ’ ਤੋਂ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ 1 ਮਹੀਨਾ ਵੀ ਨਹੀਂ ਚੱਲੇਗਾ।

ਸਲਮਾਨ ਦੀ ਇਸ ਗੱਲ ਤੋਂ ਬਾਅਦ ਕਰਨ ਕਾਫੀ ਪ੍ਰੇਸ਼ਾਨ ਸੀ, ਹਾਲਾਂਕਿ ਤੇਜਸਵੀ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਹਮੇਸ਼ਾ ਉਸ ਦੇ ਨਾਲ ਖੜ੍ਹੀ ਹੈ ਪਰ ਲੱਗਦਾ ਹੈ ਕਿ ਕਰਨ ਦੇ ਦਿਲ-ਦਿਮਾਗ ’ਚੋਂ ਸਲਮਾਨ ਦੀ ਗੱਲ ਨਹੀਂ ਨਿਕਲੀ। ਇਸ ਲਈ ਤੇਜਸਵੀ ’ਤੇ ਉਸ ਦਾ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਝਗੜੇ ਦੀ ਇਕ ਵਜ੍ਹਾ ਰਸ਼ਮੀ ਦੇਸਾਈ ਵੀ ਹੋਵੇਗੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਦਰਅਸਲ ਬੀਤੇ ਐਪੀਸੋਡ ’ਚ ਤੇਜਸਵੀ ਤੇ ਰਸ਼ਮੀ ’ਚ ਕਰਨ ਨੂੰ ਲੈ ਕੇ ਇਕ ਗੱਲਬਾਤ ਹੋਈ ਸੀ, ਜਿਸ ’ਚ ਰਸ਼ਮੀ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਹੁਣ ਕਰਨ ਤੋਂ ਦੂਰ ਰਹੇਗੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕਰਨ ਤੇ ਰਸ਼ਮੀ ਦੇ ਗੱਲ ਕਰਨ ’ਚ ਤੇਜਸਵੀ ਨੂੰ ਸਮੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼

ਹੁਣ ਹਾਲ ਹੀ ’ਚ ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪ੍ਰੋਮੋ ਜਾਰੀ ਕੀਤਾ ਹੈ। ਇਸ ਵੀਡੀਓ ’ਚ ਕਰਨ ਤੇ ਤੇਜਸਵੀ ਵਿਚਾਲੇ ਜ਼ਬਰਦਸਤ ਲੜਾਈ ਹੋਈ ਹੈ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਕਰਨ, ਤੇਜਸਵੀ ਤੇ ਰਸ਼ਮੀ ਟੇਬਲ ’ਤੇ ਬੈਠੇ ਗੱਲਾਂ ਕਰ ਰਹੇ ਹਨ। ਜਦੋਂ ਤੇਜਸਵੀ ਕਰਨ ’ਤੇ ਗੁੱਸੇ ’ਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ‘ਹੁਣ ਮੇਰਾ ਦਿਮਾਗ ਖ਼ਰਾਬ ਹੋ ਰਿਹਾ ਹੈ... ਕਹੋਗੇ ਮੈਂ ਹੋਰ ਗੁੱਸੇ ਹੋਵਾਂਗਾ।’

 
 
 
 
 
 
 
 
 
 
 
 
 
 
 

A post shared by ColorsTV (@colorstv)

ਤੇਜਸਵੀ ਨੂੰ ਹਾਈਪਰ ਹੁੰਦਾ ਦੇਖ ਕੇ ਕਰਨ ਵੀ ਰੋਣ ਲੱਗ ਪਏ ਤੇ ਗੁੱਸੇ ਨਾਲ ਅਦਾਕਾਰਾ ’ਤੇ ਚੀਕਣ ਲੱਗ ਪਏ। ਕਰਨ ਕਹਿੰਦੇ ਹਨ, ‘ਤਮੀਜ਼ ਨਹੀਂ ਹੈ ਕਿਆ ਬਾਤ ਕਰਨੇ ਕੀ... ਇਹ ਮੇਰੇ ਨਾਲ ਪੂਰੀ ਦੁਨੀਆ ਦੇ ਸਾਹਮਣੇ ਗੱਲ ਕਰਨ ਦਾ ਤਰੀਕਾ ਹੈ, ਮੈਂ ਪਾਗਲ ਲੱਗ ਰਿਹਾ ਹਾਂ, ਮੈਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ।’ ਕਰਨ ਦੀਆਂ ਗੱਲਾਂ ਸੁਣ ਕੇ ਤੇਜਸਵੀ ਸਾਰਿਆਂ ਦੇ ਸਾਹਮਣੇ ਰੋਣ ਲੱਗ ਜਾਂਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸਲਮਾਨ ਦੀ ਤਾੜਨਾ ਤੋਂ ਬਾਅਦ ਕਰਨ ਤੇ ਤੇਜਸਵੀ ਵਿਚਾਲੇ ਦੂਰੀ ਆ ਜਾਵੇਗੀ ਜਾਂ ਫਿਰ ਉਨ੍ਹਾਂ ਦਾ ਪਿਆਰ ਬਰਕਰਾਰ ਰਹੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News