ਜੈਨੀਫਰ ਵਿੰਗੇਟ ਅਤੇ ਸ਼ਰਧਾ ਨਿਗਮ ਨਾਲ ਤਲਾਕ ''ਤੇ ਕਰਨ ਸਿੰਘ ਗਰੋਵਰ ਨੇ ਕਿਹਾ ''ਜੋ ਹੋਇਆ ਚੰਗੇ ਲਈ ਹੋਇਆ''

Friday, Jun 21, 2024 - 04:19 PM (IST)

ਜੈਨੀਫਰ ਵਿੰਗੇਟ ਅਤੇ ਸ਼ਰਧਾ ਨਿਗਮ ਨਾਲ ਤਲਾਕ ''ਤੇ ਕਰਨ ਸਿੰਘ ਗਰੋਵਰ ਨੇ ਕਿਹਾ ''ਜੋ ਹੋਇਆ ਚੰਗੇ ਲਈ ਹੋਇਆ''

ਮੁੰਬਈ- ਅਦਾਕਾਰ ਕਰਨ ਸਿੰਘ ਗਰੋਵਰ ਪਤਨੀ ਬਿਪਾਸ਼ਾ ਬਾਸੂ ਅਤੇ ਬੇਟੀ ਦੇਵੀ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬਿਪਾਸ਼ਾ ਤੋਂ ਪਹਿਲਾਂ ਕਰਨ ਨੇ ਦੋ ਵਿਆਹ ਕੀਤੇ ਸਨ। ਹਾਲ ਹੀ 'ਚ ਇਕ ਇੰਟਰਵਿਊ 'ਚ ਕਰਨ ਨੇ ਟੁੱਟੇ ਹੋਏ ਵਿਆਹ ਅਤੇ ਤਲਾਕ ਦੋਵਾਂ ਬਾਰੇ ਗੱਲ ਕੀਤੀ। ਅਦਾਕਾਰ ਕਰਨ ਸਿੰਘ ਗਰੋਵਰ ਪਤਨੀ ਬਿਪਾਸ਼ਾ ਬਾਸੂ ਅਤੇ ਬੇਟੀ ਦੇਵੀ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਬਿਪਾਸ਼ਾ ਤੋਂ ਪਹਿਲਾਂ ਕਰਨ ਨੇ ਦੋ ਵਿਆਹ ਕੀਤੇ ਸਨ। ਪਹਿਲਾਂ ਸ਼ਰਧਾ ਨਿਗਮ ਨਾਲ ਅਤੇ ਦੂਜਾ ਅਦਾਕਾਰਾ ਜੈਨੀਫਰ ਵਿੰਗੇਟ ਨਾਲ ਹੋਇਆ ਸੀ ਪਰ ਦੋਵਾਂ ਦਾ ਤਲਾਕ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ- ਕਾਸਟਿੰਗ ਕਾਊਚ ਨੂੰ ਲੈ ਕੇ ਛਲਕਿਆ ਈਸ਼ਾ ਕੋਪੀਕਰ ਦਾ ਦਰਦ, ਕਿਹਾ ਇਹ

ਅਦਾਕਾਰ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ 'ਚ ਜੋ ਕੁਝ ਵਾਪਰ ਰਿਹਾ ਹੈ, ਉਸ ਬਾਰੇ ਉਸ ਨੇ ਕਦੇ ਕਿਸੇ ਨਾਲ ਗੱਲ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਕਿਉਂਕਿ ਉਹ ਇਹ ਉਮੀਦ ਨਹੀਂ ਰੱਖਦੇ ਕਿ ਲੋਕ ਆ ਕੇ ਉਨ੍ਹਾਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਦੇ ਜੀਵਨ ਦੀਆਂ ਸਮੱਸਿਆਵਾਂ ਉਨ੍ਹਾਂ ਨਾਲ ਸਾਂਝੀਆਂ ਕਰਨਗੇ। ਅਦਾਕਾਰ ਨੇ ਕਿਹਾ, 'ਇਹ ਮੇਰਾ ਮੁੱਖ ਉਦੇਸ਼ ਨਹੀਂ ਹੈ, ਮੈਂ ਪਿਆਰ ਅਤੇ ਖੁਸ਼ੀ ਫੈਲਾਉਣਾ ਚਾਹਾਂਗਾ। ਹਰ ਕਿਸੇ ਕੋਲ ਨਜਿੱਠਣ ਲਈ ਆਪਣੀਆਂ ਸਮੱਸਿਆਵਾਂ ਹਨ ਅਤੇ ਮੈਂ ਸੋਚਦਾ ਹਾਂ ਕਿ ਹਰੇਕ ਨੂੰ ਆਪਣੀਆਂ ਸਮੱਸਿਆਵਾਂ ਨੂੰ ਸੰਭਾਲਣ ਲਈ ਗੋਪਨੀਯਤਾ ਹੋਣੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' ਅੱਜ ਤੋਂ ਹੋਵੇਗਾ ਸ਼ੁਰੂ, ਘਰ ਦੇ ਅੰਦਰ ਪਹੁੰਚੇ ਇਹ 16 ਪ੍ਰਤੀਯੋਗੀ

ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਨੇ ਸਾਲ 2008 'ਚ ਟੀ.ਵੀ. ਅਦਾਕਾਰਾ ਸ਼ਰਧਾ ਨਿਗਮ ਨਾਲ ਪਹਿਲਾ ਵਿਆਹ ਕੀਤਾ ਸੀ। ਕਰੀਬ ਇਕ ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਕਰਨ ਨੇ 2012 'ਚ ਜੈਨੀਫਰ ਵਿੰਗੇਟ ਨਾਲ ਵਿਆਹ ਕੀਤਾ ਪਰ ਇਹ ਜੋੜਾ 2014 'ਚ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨਾਲ ਵਿਆਹ ਕੀਤਾ ਅਤੇ ਬੇਟੀ ਦੇਵੀ ਦੇ ਪਿਤਾ ਹਨ। ਕਰਨ ਅਤੇ ਬਿਪਾਸ਼ਾ ਦੀ ਪਹਿਲੀ ਮੁਲਾਕਾਤ 2015 'ਚ ਫ਼ਿਲਮ 'ਅਲੋਨ' ਦੇ ਸੈੱਟ 'ਤੇ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News