ਕਰਨ ਸਿੰਘ ਨੇ ਬਿਪਾਸ਼ਾ ਦੇ ਬੇਬੀ ਬੰਪ ਨਾਲ ਬਣਾਈ ਇਕ ਕਿਊਟ ਵੀਡੀਓ, ਆਉਣ ਵਾਲੇ ਬੱਚੇ ਨੂੰ ਗਾਣਾ ਸੁਣਾਉਂਦੇ ਆਏ ਨਜ਼ਰ

Saturday, Aug 27, 2022 - 01:02 PM (IST)

ਕਰਨ ਸਿੰਘ ਨੇ ਬਿਪਾਸ਼ਾ ਦੇ ਬੇਬੀ ਬੰਪ ਨਾਲ ਬਣਾਈ ਇਕ ਕਿਊਟ ਵੀਡੀਓ, ਆਉਣ ਵਾਲੇ ਬੱਚੇ ਨੂੰ ਗਾਣਾ ਸੁਣਾਉਂਦੇ ਆਏ ਨਜ਼ਰ

ਬਾਲੀਵੁੱਡ ਡੈਸਕ- ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗ੍ਰੋਵਰ ਨੇ ਹਾਲ ਹੀ ’ਚ ਪ੍ਰਸ਼ੰਸਕਾਂ ਨਾਲ ਆਪਣੀ ਪ੍ਰੈਗਨੈਂਸੀ ਅਨਾਊਂਸ ਕੀਤੀ ਹੈ।ਇਸ ਗੁੱਡ ਨਿਊਜ਼ ਤੋਂ ਬਾਅਦ ਜੋੜਾ ਲਗਾਤਾਰ ਸੁਰਖੀਆਂ ’ਚ ਬਣਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਆਪਣੇ ਬੇਬੀ ਬੰਪ ਦੇ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਦੇ ਪਤੀ ਕਰਨ ਸਿੰਘ ਵੀ ਨਜ਼ਰ ਆ ਰਹੇ ਹਨ। ਜੋੜੇ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼

ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਕਰਨ ਸਿੰਘ ਗ੍ਰੋਵਰ ਬਹੁਤ ਹੀ ਪਿਆਰ ਨਾਲ ਬਿਪਾਸ਼ਾ ਬਾਸੂ ਦੇ ਬੇਬੀ ਬੰਪ ਨੂੰ ਪਿਆਰ ਕਰ ਰਹੇ ਹਨ ਅਤੇ ਆਪਣੇ ਆਉਣ ਵਾਲੇ ਬੱਚੇ ਨੂੰ ਗੀਤ ਸੁਣਾ ਰਹੇ ਹਨ।  ਹਾਲਾਂਕਿ ਇਸ ਵੀਡੀਓ ’ਚ ਬਿਪਾਸ਼ਾ ਬਾਸੂ ਦਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਪਰ ਇਹ ਵੀਡੀਓ ਬੇੱਹਦ ਪਿਆਰੀ ਹੈ। 

 
 
 
 
 
 
 
 
 
 
 
 
 
 
 

A post shared by Bipasha Basu (@bipashabasu)

ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਡੈਡੀ ਮੌਡ, ਬੇਬੀ ਲਈ ਗਾਣਾ, ਬੱਚੇ ਨਾਲ ਗੱਲਾਂ ਕਰਦੇ ਹੋਏ ਅਤੇ ਬੱਚੇ ਨੂੰ ਸੰਭਾਲ ਰਹੇ ਕਰਨ ਸਿੰਘ ਗਰੋਵਰ।’ ਇਸ ਵੀਡੀਓ ’ਤੇ ਪ੍ਰਸ਼ੰਸਕ ਬੇਹੱਦ ਪਿਆਰ ਲੁੱਟਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕੁਨਾਲ-ਅਰਪਿਤਾ ਦੀ ਪ੍ਰੀ-ਵੈਡਿੰਗ ਪਾਰਟੀ ’ਚ ਪਤਨੀ ਨਤਾਸ਼ਾ ਨਾਲ ਪਹੁੰਚੇ ਵਰੁਣ, ਸਫ਼ੈਦ ਲਹਿੰਗੇ ’ਚ ਲੱਗ ਰਹੀ ਖ਼ੂਬਸੂਰਤ

ਤੁਹਾਨੂੰ ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਵਿਆਹ ਦੇ 6 ਸਾਲ ਬਾਅਦ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਜੋੜੇ ਨੇ ਸਾਲ 2016 ’ਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਮੁੰਬਈ ਦੇ ਫ਼ਾਈਵ ਸਟਾਰ ਹੋਟਲ ’ਚ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ।


author

Shivani Bassan

Content Editor

Related News