ਕਰਨ ਪਟੇਲ-ਅੰਕਿਤਾ ਭਾਰਗਵ ਦਾ ਹੋ ਰਿਹਾ ਹੈ ਤਲਾਕ? ਰਿਸ਼ਤੇ ਟੁੱਟਣ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਨੇ ਤੋੜੀ ਚੁੱਪੀ

Saturday, Aug 17, 2024 - 11:48 AM (IST)

ਕਰਨ ਪਟੇਲ-ਅੰਕਿਤਾ ਭਾਰਗਵ ਦਾ ਹੋ ਰਿਹਾ ਹੈ ਤਲਾਕ? ਰਿਸ਼ਤੇ ਟੁੱਟਣ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਨੇ ਤੋੜੀ ਚੁੱਪੀ

ਮੁੰਬਈ- ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਤੋਂ ਬਾਅਦ ਬਾਲੀਵੁੱਡ ਦੇ ਪਾਵਰ ਕਪਲ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ। ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਜੂਨੀਅਰ ਬੀ ਨੇ ਆਪਣੀ ਚੁੱਪੀ ਤੋੜੀ ਅਤੇ ਆਪਣੀ ਅੰਗੂਠੀ ਦਿਖਾ ਕੇ ਸਾਫ ਕਰ ਦਿੱਤਾ ਕਿ ਅਫਵਾਹਾਂ ਸਿਰਫ ਅਫਵਾਹਾਂ ਹਨ ਅਤੇ ਉਨ੍ਹਾਂ ਦੇ ਰਿਸ਼ਤੇ 'ਚ ਸਭ ਕੁਝ ਠੀਕ ਹੈ। ਹਾਲ ਹੀ 'ਚ ਦਿੱਗਜ ਟੀ.ਵੀ. ਜੋੜੇ ਅੰਕਿਤਾ ਭਾਰਗਵ ਅਤੇ ਕਰਨ ਪਟੇਲ ਦੇ ਤਲਾਕ ਨੂੰ ਲੈ ਕੇ ਅਫਵਾਹਾਂ ਸਨ। ਹੁਣ ਅਦਾਕਾਰਾ ਨੇ ਇਨ੍ਹਾਂ ਖਬਰਾਂ 'ਤੇ ਆਪਣੀ ਚੁੱਪੀ ਤੋੜੀ ਹੈ ਅਤੇ ਆਪਣੇ ਰਿਸ਼ਤੇ ਦੀ ਪੂਰੀ ਸੱਚਾਈ ਦੁਨੀਆ ਦੇ ਸਾਹਮਣੇ ਦੱਸ ਦਿੱਤੀ ਹੈ।ਅੰਕਿਤਾ ਭਾਰਗਵ ਅਤੇ ਕਰਨ ਪਟੇਲ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਹਨ। ਇਹ ਦੋਵੇਂ ਇੱਕ ਪਿਆਰੀ ਧੀ ਦੇ ਮਾਪੇ ਹਨ। ਪਾਪਰਾਜ਼ੀ ਅਕਸਰ ਦੋਵਾਂ ਨੂੰ ਇਕੱਠੇ ਸਪਾਟ ਕਰਦੇ ਹਨ। ਪਰ ਹਾਲ ਹੀ 'ਚ ਕੁਝ ਖਬਰਾਂ ਆਈਆਂ ਸਨ ਕਿ ਦੋਵੇਂ ਵੱਖ ਹੋ ਰਹੇ ਹਨ, ਜਿਸ 'ਤੇ ਹੁਣ ਅਦਾਕਾਰਾ ਨੇ ਖੁੱਲ੍ਹ ਕੇ ਗੱਲ ਕੀਤੀ ਹੈ।

PunjabKesari

ਟੀ.ਵੀ. ਇੰਡਸਟਰੀ 'ਚ ਕਈ ਅਜਿਹੇ ਜੋੜੇ ਹਨ ਜੋ ਸਾਲਾਂ ਤੋਂ ਇਕੱਠੇ ਰਹੇ ਹਨ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੇ ਹਨ। ਕਰਨ ਪਟੇਲ ਅਤੇ ਅੰਕਿਤਾ ਭਾਰਗਵ ਇਨ੍ਹਾਂ ਕੁਝ ਜੋੜਿਆਂ ਵਿੱਚੋਂ ਇੱਕ ਹਨ। ਹਾਲ ਹੀ 'ਚ ਕਰਨ-ਅੰਕਿਤਾ ਦੇ ਫੈਨਜ਼ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਆਉਣ ਲੱਗੀਆਂ। ਜਿਸ 'ਤੇ ਹੁਣ ਅੰਕਿਤਾ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ।ਉਸ ਨੇ ਸ਼ਾਰਦੁਲ ਪੰਡਿਤ ਦੇ ਪੋਡਕਾਸਟ 'ਚ ਲੋਕਾਂ ਨੂੰ ਆਪਣੇ ਰਿਸ਼ਤੇ ਦੀ ਸੱਚਾਈ ਦਾ ਖੁਲਾਸਾ ਕੀਤਾ ਅਤੇ ਤਲਾਕ ਦੀਆਂ ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਰਚਾਵਾਂ ਦਾ ਸੱਚ ਕੀ ਹੈ।

PunjabKesari

ਅੰਕਿਤਾ ਸ਼ੋਅ 'ਚ ਮਜ਼ਾਕ 'ਚ ਕਹਿੰਦੀ ਹੈ- 'ਮੈਂ ਹਾਲ ਹੀ 'ਚ ਸੁਣਿਆ ਹੈ ਕਿ ਸਾਡਾ ਤਲਾਕ ਹੋ ਰਿਹਾ ਹੈ ਅਤੇ ਮੈਂ ਇਸ ਦੇ ਲਈ ਇਕ ਵਕੀਲ ਨੂੰ ਵੀ ਹਾਇਰ ਕੀਤਾ ਹੈ।ਅੰਕਿਤਾ ਨੇ ਆਪਣੇ ਅਤੇ ਕਰਨ ਦੇ ਤਲਾਕ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਸਪੱਸ਼ਟ ਕੀਤਾ ਕਿ ਦੋਵੇਂ ਅਜੇ ਵੀ ਇਕੱਠੇ ਹਨ।ਅੰਕਿਤਾ ਨੇ ਕਿਹਾ ਕਿ ਮੈਂ ਇੰਨਾ ਹੱਸੀ ਕਿ ਕਰਨ ਅਤੇ ਮੇਰਾ ਤਲਾਕ ਹੋ ਰਿਹਾ ਹੈ ਅਤੇ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ- 'ਅਸੀਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਨਹੀਂ ਕਰਦੇ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵੱਖ ਹੋ ਰਹੇ ਹਾਂ।'ਤੁਹਾਨੂੰ ਦੱਸ ਦੇਈਏ ਕਿ ਕਰਨ ਪਟੇਲ ਵਾਂਗ ਉਨ੍ਹਾਂ ਦੀ ਪਤਨੀ ਅੰਕਿਤਾ ਵੀ ਟੀ.ਵੀ. ਅਦਾਕਾਰਾ ਹੈ ਅਤੇ ਹੁਣ ਨਿਰਮਾਤਾ ਵੀ ਬਣ ਚੁੱਕੀ ਹੈ।

PunjabKesari


author

Priyanka

Content Editor

Related News