ਕਰੋੜਾਂ ਦਿਲਾਂ ''ਤੇ ਰਾਜ਼ ਕਰਨ ਵਾਲੇ Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Sunday, Oct 11, 2026 - 12:43 PM (IST)

ਕਰੋੜਾਂ ਦਿਲਾਂ ''ਤੇ ਰਾਜ਼ ਕਰਨ ਵਾਲੇ Mr.Faisu ਨੇ ਮਦੀਨਾ ਜਾ ਕਰਵਾਇਆ ਵਿਆਹ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ : ਇੰਟਰਨੈਂਟ ਸੈਂਸੇਸ਼ਨ ਫੈਸਲ ਸ਼ੇਖ, ਜਿਸ ਨੂੰ ਮਿਸਟਰ ਫੈਸੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਸਾਂਝੀ ਕਰ ਕੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ ।

ਉਸ ਨੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਫੈਂਨਸ ਨੂੰ ਇਸ ਖਾਸ ਮੌਕੇ ਦੀ ਝਲਕ ਦਿਖਾਈ ਹੈ । ਇੰਨਫਲੁਐਸਰ ਨੇ ਇਕ ਬਹੁਤ ਹੀ ਭਾਵੁਕ ਕੈਪਸ਼ਨ ਦੇ ਨਾਲ ਇਹ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ । ਉਸ ਨੇ ਦੱਸਿਆ ਕਿ ਇਸ ਜੋੜੇ ਨੇ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮਦੀਨਾ ਵਿੱਚ ਆਪਣੇ ਪੂਰੇ ਪਰਿਵਾਰ ਦੀ ਮੌਜੂਦਗੀ ਵਿੱਚ 'ਨਿਕਾਹ' ਕੀਤਾ । ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਮਿਸਟਰ ਫੈਸੂ ਨੇ ਲਿਖਿਆ 'ਔਰ ਤੁਮਹੇ ਜੋੜੋਂ ਮੇਂ ਬਨਾਇਆ ਹੈ ।

PunjabKesari

PunjabKesari

ਉਸ ਨੇ ਅੱਗੇ ਲਿਖਿਆ ਕਿ 'ਅਲਹਮਦੁਲਿਲਾਹ, ਇਕ ਸੁਫਨਾ ਸੱਚ ਹੋ ਗਿਆ । ਮਦੀਨਾ ਦੇ ਖੂਬਸੂਰਤ ਸ਼ਹਿਰ ਵਿੱਚ, ਮੇਰੇ ਪਰਿਵਾਰ ਦੇ ਨਾਲ ਨਿਕਾਹ । ਇਹ ਇਕ ਅਜਿਹਾ ਅਸ਼ੀਰਵਾਦ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ । ਆਪਣੇ ਨੋਟ, ਵਿੱਚ ਮਿਸਟਰ ਫੈਸੂ ਨੇ ਆਪਣੇ ਫੈਂਨਸ ਅਤੇ ਸ਼ੁਭਚਿੰਤਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਇਸ ਜੋੜੇ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣ ਕਿਉਕਿ ਉਹ ਇਕ ਸਾਥ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਨ । ਉਸ ਨੇ ਇਕ ਦਿਲ ਨੂੰ ਛੂਹ ਲੈਣ ਵਾਲੀ ਪ੍ਰਾਥਨਾ ਦੇ ਨਾਲ ਆਪਣੀ ਗੱਲ ਖਤਮ ਕੀਤੀ । 'ਅੱਲਾਹ ਹਮਾਰੀ ਸ਼ਾਦੀ ਕੋ ਬੇਪਨਾਹ ਔਰ ਬਰਕਤ ਸੇ ਨਵਾਜ਼ੇ । ਆਮੀਨ ।

PunjabKesari

ਵਿਆਹ ਦਾ ਐਲਾਨ ਅਤੇ ਜੋੜੇ ਵਲੋਂ ਅਧਿਕਾਰਿਕ ਤਸਵੀਰਾਂ ਇਸ ਮੌਕੇ ਦੀ ਅਹਿਮੀਅਤ ਅਤੇ ਮਦੀਨਾ ਵਿੱਚ ਸ਼ਾਦੀਸ਼ੁਦਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਆਧਿਆਤਮਿਕ ਮਹੱਤਵ ਨੂੰ ਦਰਸਾਉਂਦੀ ਹੈ । ਸੋਸ਼ਲ ਮੀਡੀਆ 'ਤੇ ਵੱਡੀ ਫੈਂਸ ਫਾਲਵਿੰਗ ਅਤੇ ਨੌਜਵਾਨ ਦਰਸ਼ਕਾਂ ਵਿਚਾਲੇ ਲੋਕ ਦੇ ਪਸੰਦੀਦਾ ਮਿਸਟਰ ਫੈਸੂ ਅਕਸਰ ਆਪਣੇ ਫੈਂਨਸ ਦੇ ਲਈ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸ਼ੇਅਰ ਕਰਦੇ ਰਹੇ ਹਨ । ਜਿਵੇ ਹੀ ਇਹ ਜੋੜਾ ਜ਼ਿੰਦਗੀ ਦੇ ਇਸ ਖੂਬਸੂਰਤ ਨਵੇਂ ਪੜਾਅ ਵਿੱਚ ਕਦਮ ਰੱਖ ਰਿਹਾ ਹੈ ਫੈਂਨਸ ਅਤੇ ਸ਼ੁਭਚਿੰਤਕ, ਲੋਕਾਂ ਨੇ ਕੁਮੈਂਟ ਵਿੱਚ ਜਾ ਕੇ ਉਨ੍ਹਾਂ ਨੂੰ ਪਿਆਰ, ਦੁਆਵਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ।

PunjabKesari


author

SATPAL

Content Editor

Related News