ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਹੁਣ ਆਪਣੇ ਹੇਅਰ ਟ੍ਰਾਂਸਫਾਰਮੇਸ਼ਨ ਨਾਲ ਖਿਚਿਆ ਲੋਕਾਂ ਦਾ ਧਿਆਨ
Friday, Jun 20, 2025 - 03:38 PM (IST)
 
            
            ਮੁੰਬਈ (ਏਜੰਸੀ)- ਆਪਣੇ ਬਾਡੀ ਟ੍ਰਾਂਸਫਾਰਮੇਸ਼ਨ ਨਾਲ ਚਰਚਾ ਵਿਚ ਆਏ ਮਸ਼ਹੂਰ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਹੁਣ ਆਪਣੀ ਨਵੀਂ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਬੇਹੱਦ ਯੂਨੀਕ ਫੈਸ਼ਨ ਸੈਂਸ ਲਈ ਮਸ਼ਹੂਰ ਕਰਨ ਜੌਹਰ ਨੇ ਹੁਣ ਇੱਕ ਨਵਾਂ ਹੈਅਰਸਟਾਈਲ ਅਪਨਾਇਆ ਹੈ, ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਸਾਂਝੀ ਕੀਤੀ ਹੈ। ਤਸਵੀਰ ਵਿੱਚ ਕਰਨ ਸਾਈਡ ਵੱਲ ਤੱਕਦੇ ਹੋਏ ਆਪਣੇ ਨਵੇਂ ਹੇਅਰਸਟਾਈਲ ਨੂੰ ਹਾਈਲਾਈਟ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਨਾਲ ਉਨ੍ਹਾਂ ਨੇ ਲਿਖਿਆ: “#newhairicare thanks to the maestro @aalimkhan.”

53 ਸਾਲਾ ਕਰਨ ਜੌਹਰ ਲੰਬੇ ਸਮੇਂ ਤੋਂ ਫੈਸ਼ਨ ਦੀ ਦੁਨੀਆ 'ਚ ਟ੍ਰੈਂਡਸੈਟਰ ਮੰਨੇ ਜਾਂਦੇ ਹਨ। ਇੰਸਟਾਗ੍ਰਾਮ 'ਤੇ ਉਹ ਨਾ ਸਿਰਫ਼ ਆਪਣੇ ਫੈਸ਼ਨ ਦੀ ਝਲਕ ਦਿੰਦੇ ਹਨ, ਸਗੋਂ ਆਪਣੇ ਨਿੱਜੀ ਜੀਵਨ ਦੇ ਖਾਸ ਪਲ ਵੀ ਸਾਂਝੇ ਕਰਦੇ ਹਨ। ਹਾਲ ਹੀ ਵਿਚ ਫਾਦਰਜ਼ ਡੇਅ ਦੇ ਮੌਕੇ ਉਨ੍ਹਾਂ ਨੇ ਇੱਕ ਭਾਵੁਕ ਨੋਟ ਲਿਖ ਕੇ ਇੱਕ ਸਿੰਗਲ ਪੇਰੇਂਟ ਵਜੋਂ ਆਪਣੀ ਜ਼ਿੰਦਗੀ ਦੇ ਤਜਰਬੇ ਬਾਰੇ ਦੱਸਿਆ ਸੀ। ਉਨ੍ਹਾਂ ਲਿਖਿਆ, “ਸਿੰਗਲ ਪੇਰੇਂਟ ਬਣਨ ਦਾ ਫੈਸਲਾ ਮੇਰੇ ਜੀਵਨ ਦਾ ਸਭ ਤੋਂ ਭਾਵੁਕ ਅਤੇ ਤਸੱਲੀਦਾਇਕ ਫੈਸਲਾ ਸੀ। ਇਹ ਇਕ ਅਜਿਹਾ ਖਾਲੀਪਨ ਸੀ ਜੋ ਰੂਹੀ ਅਤੇ ਯਸ਼ ਨੇ ਪਿਆਰ ਨਾਲ ਭਰ ਦਿੱਤਾ।” ਦੱਸ ਦੇਈਏ ਕਿ ਕਰਨ ਜੌਹਰ 2017 ਵਿੱਚ ਸਰੋਗੇਸੀ ਰਾਹੀਂ ਦੋਹਾਂ ਬੱਚਿਆਂ ਦੇ ਪਿਤਾ ਬਣੇ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਘਰ 'ਚ ਹੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            