‘ਬ੍ਰਹਮਾਸਤਰ’ ’ਚ ਗੂਗਲ ਮੈਪ ਦੇ ਲਾਜਿਕ ’ਤੇ ਲੋਕਾਂ ਨੇ ਲਈ ਚੁਟਕੀ, ਕਰਨ ਜੌਹਰ ਨੂੰ ਸਾਹਮਣੇ ਆ ਦੇਣੀ ਪਈ ਸਫਾਈ
Monday, Sep 19, 2022 - 01:34 PM (IST)
ਮੁੰਬਈ (ਬਿਊਰੋ)– ਆਲੀਆ ਭੱਟ ਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਬੇਹੱਦ ਖ਼ੁਸ਼ ਹਨ। ਇਹ ਸਾਲ ਦੋਵਾਂ ਲਈ ਬੇਹੱਦ ਖ਼ਾਸ ਰਿਹਾ ਹੈ। ਪਹਿਲਾਂ ਤਾਂ ਦੋਵਾਂ ਨੇ ਵਿਆਹ ਕਰਵਾਇਆ, ਦੂਜਾ ਦੋਵੇਂ ਮਾਪੇ ਬਣਨ ਵਾਲੇ ਹਨ ਤੇ ਹੁਣ ਤੀਜਾ ‘ਬ੍ਰਹਮਾਸਤਰ’ ਦੀ ਰਿਕਾਰਡਤੋੜ ਕਮਾਈ।
ਬਾਕਸ ਆਫਿਸ ’ਤੇ ਆਏ ਸੋਕੇ ਨੂੰ ‘ਬ੍ਰਹਮਾਸਤਰ’ ਨੇ ਦੂਰ ਕਰ ਦਿੱਤਾ ਹੈ, ਜਦਕਿ ਰਿਲੀਜ਼ ਤੋਂ ਪਹਿਲਾਂ ‘ਬ੍ਰਹਮਾਸਤਰ’ ਦਾ ਬਾਈਕਾਟ ਵੀ ਕੀਤਾ ਗਿਆ ਸੀ। ਹਾਲ ਹੀ ’ਚ ‘ਬ੍ਰਹਮਾਸਤਰ’ ਫ਼ਿਲਮ ਦੇ ਪਿੱਛੇ ਲਾਜਿਕ ਨੂੰ ਲੈ ਕੇ ਯੂਜ਼ਰ ਨੇ ਕਰਨ ਜੌਹਰ ਨੂੰ ਸਵਾਲ ਕੀਤਾ, ਜਿਸ ਨੂੰ ਅਣਗੌਲਿਆਂ ਕਰਨ ਦੀ ਬਜਾਏ ਕਰਨ ਜੌਹਰ ਨੇ ਜਵਾਬ ਦੇਣਾ ਬਿਹਤਰ ਸਮਝਿਆ।
ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?
ਇਕ ਟਵਿਟਰ ਯੂਜ਼ਰ ਨੇ ਮੇਕਰਜ਼ ਨੂੰ ਸਵਾਲ ਕੀਤਾ ਕਿ ਆਖਿਰ ਆਸ਼ਰਮ ਦੇ ਪਿੱਛੇ ਦਾ ਰਾਜ਼ ਤੇ ਗੂਗਲ ਮੈਪ ’ਤੇ ਆਸ਼ਰਮ ਦਾ ਪਤਾ ਕਿਵੇਂ ਮਿਲ ਗਿਆ। ਇਸ ਤਰ੍ਹਾਂ ਦੇ ਲਾਜਿਕ ਦੇ ਕੇ ‘ਬ੍ਰਹਮਾਸਤਰ’ ਨੇ 300 ਕਰੋੜ ਵੀ ਕਮਾ ਲਏ ਹਨ। ਇਹੀ ਹੈ ਭਾਰਤੀ ਕ੍ਰਿਏਟੀਵਿਟੀ?
ਜਿਨ੍ਹਾਂ ਨੇ ਇਹ ਫ਼ਿਲਮ ਦੇਖੀ ਹੈ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਨਾਗਾਅਰਜੁਨ ਜਦੋਂ ਬ੍ਰਹਮਾਸਤਰ ਦਾ ਇਕ ਹਿੱਸਾ ਰਣਬੀਰ ਤੇ ਆਲੀਆ ਨੂੰ ਦਿੰਦੇ ਹਨ ਤਾਂ ਉਹ ਦੋਵਾਂ ਨੂੰ ਆਸ਼ਰਮ ਜਾਣ ਲਈ ਕਹਿੰਦੇ ਹਨ, ਜਿਥੇ ਅਮਿਤਾਭ ਬੱਚਨ ਬ੍ਰਹਮਾਂਸ਼ ਨਾਂ ਦੀ ਸੀਕ੍ਰੇਟ ਸੁਸਾਇਟੀ ਚਲਾ ਰਹੇ ਹਨ ਤੇ ਆਸ਼ਰਮ ਤਕ ਪਹੁੰਚਣ ਲਈ ਉਹ ਗੂਗਲ ਮੈਪ ਦਾ ਸਹਾਰਾ ਲੈਂਦੇ ਹਨ। ਇਸ ਨੂੰ ਲੈ ਕੇ ਹੀ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਜੇਕਰ ਆਸ਼ਰਮ ਗੁਪਤ ਸੀ ਤਾਂ ਗੂਗਲ ਮੈਪ ’ਤੇ ਇਸ ਦਾ ਪਤਾ ਕਿਵੇਂ ਮੌਜੂਦ ਹੈ?
ਇਸ ’ਤੇ ਕਰਨ ਜੌਹਰ ਨੇ ਜਵਾਬ ਦਿੰਦਿਆਂ ਲਿਖਿਆ, ‘‘ਉਹ ਗੁਰੂ ਵੀ ਦੁਨੀਆ ’ਚ ਦੂਜੇ ਲੋਕਾਂ ਵਾਂਗ ਹੀ ਰਹੇ ਹਨ। ਕਿਸੇ ਨੂੰ ਨਹੀਂ ਪਤਾ ਬ੍ਰਹਮਾਂਸ਼ ਦੇ ਨੇਤਾ ਬਾਰੇ ਕਿ ਉਨ੍ਹਾਂ ਦਾ ਘਰ ਅਸਤਰਾਂ ਦਾ ਹੈ। ਉਹ ਸਾਧਾਰਨ ਲੋਕਾਂ ਵਾਂਗ ਰਹੇ ਹਨ ਤੇ ਇਸ ਲਈ ਅਸਲ ਦੁਨੀਆ ’ਚ ਉਨ੍ਹਾਂ ਦਾ ਪਤਾ ਤੇ ਉਨ੍ਹਾਂ ਦਾ ਨਾਂ ਗੂਗਲ ਮੈਪ ’ਤੇ ਹੋਵੇਗਾ।’’
ਕਰਨ ਜੌਹਰ ਦੇ ਸਫਾਈ ਦੇਣ ਤੋਂ ਬਾਅਦ ਵੀ ਟਵਿਟਰ ’ਤੇ ਲਾਜਿਕ ਤੇ ਐਂਟਰਟੇਨਮੈਂਟ ਨੂੰ ਲੈ ਕੇ ਬਹਿਸ ਯੂਜ਼ਰਸ ਵਿਚਾਲੇ ਜਾਰੀ ਰਹੀ। ਖੈਰ ਬਾਕਸ ਆਫਿਸ ’ਤੇ ਇਹ ਫ਼ਿਲਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਹੁਣ ਤਕ ਮੇਕਰਜ਼ ਦੀ ਉਮੀਦ ਤੋਂ ਬਿਹਤਰ ਇਸ ਨੇ ਕਮਾਲ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।