ਕਰਨ ਜੌਹਰ ਤੇ ਸ਼ਾਹਿਦ ਕਪੂਰ ਜਲਦ ਹੋਣਗੇ ਜੇਲ੍ਹ ਦੀਆਂ ਸਲਾਖਾਂ ਪਿੱਛੇ : ਮਨਜਿੰਦਰ ਸਿੰਘ ਸਿਰਸਾ

09/17/2020 5:12:58 PM

ਨਵੀਂ ਦਿੱਲੀ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਹਾਲ ਹੀ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਕਰਨ ਜੌਹਰ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ। ਇਸ 'ਚ ਉਨ੍ਹਾਂ ਨੇ ਦੋਸ਼ ਲਾਇਆ ਕਿ ਇਕ ਸਾਲ ਪਹਿਲਾਂ ਵਾਇਰਲ ਹੋਏ ਫ਼ਿਲਮ ਨਿਰਮਾਤਾ ਦੀ ਪਾਰਟੀ ਦੇ ਵੀਡੀਓ 'ਚ ਸਿਤਾਰੇ ਨਸ਼ਾ ਕਰਦੇ ਦਿਖ ਰਹੇ ਸਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਡਰੱਗ ਐਂਗਲ ਦੀ ਨਾਰਕੋਟਿਕਸ ਕੰਟਰੋਲ ਬਿਊਰੋ ਗਹਿਰੀ ਜਾਂਚ ਕਰ ਰਹੀ ਹੈ। ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਕਈ ਬਾਲੀਵੁੱਡ ਕਲਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। 

ਖ਼ਬਰਾਂ ਮੁਤਾਬਕ ਰੀਆ ਚੱਕਰਵਰਤੀ ਨੇ ਕਥਿਤ ਤੌਰ 'ਤੇ ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ ਤੇ ਸਿਮੋਨ ਖੰਭਾਟਾ ਦਾ ਨਾਂ ਲਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ NCB ਦੇ ਮੁਖੀ ਨਾਲ ਮੁਲਾਕਾਤ ਕੀਤੀ ਤੇ ਕਰਨ ਜੌਹਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਸਿਰਸਾ ਨੇ ਇਸ ਸਾਲ ਪਹਿਲਾਂ ਕਰਨ ਦੀ ਪਾਰਟੀ ਦੇ ਇਕ ਵੀਡੀਓ 'ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵੀਡੀਓ 'ਚ ਕਲਾਕਾਰਾਂ ਨੂੰ ਨਸ਼ਾ ਕਰਦੇ ਦੇਖਿਆ ਜਾ ਸਕਦਾ ਹੈ।
ਹੁਣ ਆਪਣੇ ਟਵੀਟ 'ਚ ਸਿਰਸਾ ਨੇ ਕਿਹਾ ਹੈ ਕਿ ਕਰਨ ਜੌਹਰ ਜਲਦ ਹੀ ਐੱਨ. ਸੀ. ਬੀ. ਨਾਲ ਕੌਫੀ ਪੀਣਗੇ। ਇੱਥੋ ਤਕ ਕਿ ਦੀਪਿਕਾ ਪਾਦੂਕੋਣ, ਵਿੱਕੀ ਕੌਸ਼ਲ ਤੇ ਹੋਰ ਕਲਾਕਾਰਾਂ ਨੂੰ ਵੀ ਉਨ੍ਹਾਂ ਨੇ ਟੈਗ ਕੀਤਾ ਹੋਇਆ ਹੈ। 

ਇਸ ਤੋਂ ਇਲਾਵਾ ਕੁਝ ਘੰਟੇ ਪਹਿਲਾਂ ਮਨਿੰਦਰ ਸਿਰਸਾ ਨੇ ਟਵੀਟ ਕਰਦਿਆਂ ਲਿਖਿਆ, ਉੜਤਾ ਪੰਜਾਬ ਦੇ ਨਾਂ ਨਾਲ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਉੜਤਾ ਬਾਲੀਵੁੱਡ ਦੇ ਨਸ਼ੇੜੀ ਸ਼ਾਹਿਦ ਕਪੂਰ, ਕਰਨ ਜੌਹਰ ਆਦਿ ਜਲਦ ਹੀ ਹੋਣਗੇ ਜੇਲ ਦੀਆਂ ਸਲਾਖਾਂ ਪਿੱਛੇ।

 

ਯਾਦ ਕਰ ਲਵੋ ਇਸ ਵੀਡੀਓ 'ਚ ਦਿਖ ਰਹੇ ਹਰ ਚਿਹਰੇ ਨੂੰ
ਕੁਝ ਹੀ ਦਿਨਾਂ 'ਚ ਇਹ ਲੋਕ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਦੇ ਬਾਹਰ ਲਾਈਨ 'ਚ ਖੜੇ ਨਜ਼ਰ ਆਉਣਗੇ। ਆਪਣੀ ਡਰੱਗ ਪਾਰਟੀਆਂ ਕਾਰਨ ਜੇਲ ਜਾਣ ਦੀ ਤਿਆਰੀ 'ਚ। ਇਕ ਇੰਟਰਵਿਊ 'ਚ ਸਿਰਸਾ ਨੂੰ ਇਹ ਕਹਿੰਦੇ ਹੋਏ ਵੀ ਕੋਟ ਕੀਤਾ ਗਿਆ ਸੀ, ਮੈਨੂੰ ਐੱਨ. ਸੀ. ਬੀ. ਮੁਖੀ ਨਾਲ ਮੁਲਾਕਾਤ ਕੀਤੀ ਅਤੇ ਸਾਲ 2019 ਦੇ ਡਰੱਗਜ਼ ਦੇ ਮਾਮਲੇ 'ਤੇ ਲਗਾਮ ਲਾਉਣ 'ਤੇ ਜ਼ੋਰ ਦਿੱਤਾ। ਐੱਨ. ਸੀ. ਬੀ. ਮੁਖੀ ਨੇ 2019 'ਚ ਕਰਨ ਜੌਹਰ ਦੇ ਘਰ ਹੋਈ ਪਾਰਟੀ ਦੀ ਜਾਂਚ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐੱਨ. ਸੀ. ਬੀ. 'ਚ ਕਰਨ ਜੌਹਰ ਖ਼ਿਲਾਫ਼ ਦਰਜ ਸ਼ਿਕਾਇਤ ਕੀਤੀ ਵੀ ਸਾਂਝੀ ਕੀਤੀ ਸੀ।


sunita

Content Editor

Related News