ਕਰਨ ਔਜਲਾ ਦੇ ਗੀਤ ''ਤੌਬਾ-ਤੌਬਾ'' ''ਤੇ ਦਾਦੀਆਂ ਦਾ ਕਮਾਲ ਦਾ ਡਾਂਸ, ਵੇਖ ਵਿੱਕੀ ਕੌਸ਼ਲ ਵੀ ਹੋਏ ਹੈਰਾਨ

Sunday, Sep 15, 2024 - 03:52 PM (IST)

ਕਰਨ ਔਜਲਾ ਦੇ ਗੀਤ ''ਤੌਬਾ-ਤੌਬਾ'' ''ਤੇ ਦਾਦੀਆਂ ਦਾ ਕਮਾਲ ਦਾ ਡਾਂਸ, ਵੇਖ ਵਿੱਕੀ ਕੌਸ਼ਲ ਵੀ ਹੋਏ ਹੈਰਾਨ

ਮੁੰਬਈ (ਬਿਊਰੋ) : ਵਿੱਕੀ ਕੌਸ਼ਲ ਦਾ ਗੀਤ 'ਤੌਬਾ-ਤੌਬਾ' ਗੀਤ ਬਹੁਤ ਮਸ਼ਹੂਰ ਹੋਇਆ ਹੈ। ਇਸ ਗੀਤ 'ਤੇ ਵੱਡੀ ਗਿਣਤੀ 'ਚ ਲੋਕਾਂ ਨੇ ਡਾਂਸ ਕੀਤਾ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪਰ ਇਸ ਗੀਤ 'ਤੇ ਦਾਦੀਆਂ ਦੇ ਡਾਂਸ ਡਾਂਸ ਖੂਬ ਵਾਇਰਲ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵਾਇਰਲ ਵੀਡੀਓ ਕਰਨਾਟਕ ਦੇ ਇੱਕ ਬਿਰਧ ਆਸ਼ਰਮ ਦਾ ਹੈ। ਇਸ ਵੀਡੀਓ 'ਚ ਔਰਤਾਂ ਨੇ ਇੱਕੋ ਜਿਹੀਆਂ ਸਾੜ੍ਹੀਆਂ ਪਾਈਆਂ ਹੋਈਆਂ ਹਨ। ਵਿੱਕੀ ਕੌਸ਼ਲ ਦਾ ਇਹ ਗੀਤ 'ਤੌਬਾ ਤੌਬਾ' 'ਤੇ ਸਾਰੀ ਬਜ਼ੁਰਗ ਮਹਿਲਾਵਾਂ ਨੂੰ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਜਿੱਥੇ ਲੋਕ ਆਪਣੀ ਬੁਢਾਪੇ ਕਾਰਨ ਡਾਂਸ ਅਤੇ ਖੇਡਾਂ ਤੋਂ ਦੂਰ ਰਹਿੰਦੇ ਹਨ, ਉੱਥੇ ਇਨ੍ਹਾਂ ਔਰਤਾਂ ਨੇ ਡਾਂਸ ਕਰਨ ਦੀ ਹਿੰਮਤ ਦਿਖਾਈ, ਜਿਸ ਕਾਰਨ ਇਨ੍ਹਾਂ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਵਿੱਕੀ ਕੌਸ਼ਲ ਨੇ ਇਸ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਈਮੋਜੀ ਸ਼ੇਅਰ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਦਿਲ ਖਿੱਚਿਆ ਹੈ। ਇਸ ਵੀਡੀਓ 'ਤੇ ਆਮ ਲੋਕ ਵੀ ਕਾਫ਼ੀ ਕੁਮੈਂਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਦਾਦੀਆਂ ਦੇ ਡਾਂਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਸ਼ਾਇਦ ਇਹ ਗੀਤ ਔਰਤਾਂ ਨੂੰ ਬਹੁਤ ਜ਼ਿਆਦਾ ਸੂਟ ਕਰਦਾ ਹੈ। ਇੱਕ ਨੇ ਲਿਖਿਆ ਕਿ ਇਹ ਵੀਡੀਓ ਸਭ ਤੋਂ ਵਧੀਆ ਵੀਡੀਓਜ਼ 'ਚੋਂ ਇੱਕ ਹੈ। ਇੱਕ ਹੋਰ ਨੇ ਲਿਖਿਆ ਕਿ ਬਜ਼ੁਰਗਾਂ ਨੂੰ ਅਜਿਹਾ ਮਸਤੀ ਕਰਦੇ ਦੇਖ ਕੇ ਦਿਲ ਖੁਸ਼ ਹੁੰਦਾ ਹੈ। ਇੱਕ ਨੇ ਲਿਖਿਆ ਕਿ ''ਰੱਬ ਤੁਹਾਨੂੰ ਇਸੇ ਤਰ੍ਹਾਂ ਜਿਉਂਦਾ ਰੱਖੇ, ਦਾਦੀ ਤੁਸੀਂ ਵਧੀਆ ਡਾਂਸ ਕੀਤਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News