ਕਰਨ ਔਜਲਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੇ ਦੋ ਨਵੇਂ ਗੀਤ, ਇਸ ਦਿਨ ਹੋਣਗੇ ਰਿਲੀਜ਼

Sunday, Nov 20, 2022 - 12:21 PM (IST)

ਕਰਨ ਔਜਲਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਐਲਾਨ ਕੀਤੇ ਦੋ ਨਵੇਂ ਗੀਤ, ਇਸ ਦਿਨ ਹੋਣਗੇ ਰਿਲੀਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦਿਆਂ ਆਪਣੇ ਦੋ ਨਵੇਂ ਗੀਤਾਂ ਦੇ ਪੋਸਟਰ ਤੇ ਰਿਲੀਜ਼ ਡੇਟ ਰਿਲੀਜ਼ ਕੀਤੀ ਹੈ।

‘On Top’ ਯਾਨੀ ‘ਉੱਤੇ ਦੇਖ’ ਗੀਤ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਥੇ ਦੂਜਾ ਗੀਤ ‘WYTB’ ਯਾਨੀ ‘ਵ੍ਹੱਟ ਯੂ ਟਾਕਿੰਗ ਅਬਾਊਟ’ ਗੀਤ ਵੀ 25 ਨਵੰਬਰ ਨੂੰ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਕਰਨ ਔਜਲਾ ਦੇ ਦੋਵਾਂ ਗੀਤਾਂ ਨੂੰ ਸੰਗੀਤ ਯਿਆ ਪਰੂਫ ਨੇ ਹੀ ਦਿੱਤਾ ਹੈ। ਇਨ੍ਹਾਂ ਗੀਤਾਂ ਦੀ ਵੀਡੀਓਜ਼ ਕਰਨ ਮੱਲ੍ਹੀ ਨੇ ਬਣਾਈ ਹੈ।

ਕਰਨ ਔਜਲਾ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਕਰਨ ਔਜਲਾ ਨੇ ਵੱਖ-ਵੱਖ ਦੇਸ਼ਾਂ ’ਚ ਜਾ ਕੇ ਸ਼ੋਅਜ਼ ਪ੍ਰਫਾਰਮ ਕੀਤੇ ਹਨ। ਅਜਿਹੇ ’ਚ ਲੰਮੇ ਸਮੇਂ ਬਾਅਦ ਕਰਨ ਔਜਲਾ ਦੇ ਗੀਤ ਰਿਲੀਜ਼ ਹੋਣ ਕਾਰਨ ਉਸ ਦੇ ਚਾਹੁਣ ਵਾਲੇ ਵੀ ਬੇਹੱਦ ਉਤਸ਼ਾਹਿਤ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News