ਕਰਨ ਔਜਲਾ ਨੇ ਪਲਕ ਔਜਲਾ ਨੂੰ ਇੰਝ ਕੀਤਾ ਬਰਥਡੇਅ ਵਿਸ਼, ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

10/15/2020 12:59:22 PM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਇੰਨੀ ਦਿਨੀ ਕਾਫ਼ੀ ਚਰਚਾ ਵਿਚ ਬਣੇ ਹੋਏ ਹਨ। ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨੀਂ ਕਰਨ ਔਜਲਾ ਦੀ ਲਾਈਫ ਪਾਰਟਨਰ ਪਲਕ ਔਜਲਾ ਦਾ ਬਰਥਡੇ ਸੀ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇੰਸਟਾ ਸਟੋਰੀ 'ਤੇ ਪਲਕ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਸੀ।
PunjabKesari
ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਕਰਨ ਔਜਲਾ ਨੇ ਲਿਖਿਆ 'ਹੈਪੀ ਬਰਥਡੇਅ ਬੇਬੀ, ਧੰਨਵਾਦ ਉੱਥੇ ਰਹਿਣ ਲਈ ਜਿੱਥੇ ਕੋਈ ਵੀ ਨਹੀਂ ਸੀ। ਬਹੁਤ ਸਾਰਾ ਪਿਆਰ।' ਉਨ੍ਹਾਂ ਇਸ ਦੇ ਨਾਲ ਹਾਰਟ ਵਾਲੇ ਇਮੋਜੀ ਵੀ ਪੋਸਟ ਕੀਤੇ ਹਨ। ਕਰਨ ਔਜਲਾ ਦੁਆਰਾ ਸਾਂਝੀ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।
PunjabKesari
ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਕਰਨ ਔਜਲਾ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ। 
PunjabKesari


sunita

Content Editor sunita