ਕਰਮਜੀਤ ਅਨਮੋਲ ਨੂੰ ਹਰਿਆਣਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਾਲ ’ਚ ਮਿਲਿਆ ‘ਮਿਹਰ ਮਿੱਤਲ ਐਕਸੀਲੈਂਸ’ ਐਵਾਰਡ

Wednesday, May 25, 2022 - 10:36 AM (IST)

ਕਰਮਜੀਤ ਅਨਮੋਲ ਨੂੰ ਹਰਿਆਣਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਾਲ ’ਚ ਮਿਲਿਆ ‘ਮਿਹਰ ਮਿੱਤਲ ਐਕਸੀਲੈਂਸ’ ਐਵਾਰਡ

ਸੰਗਰੂਰ (ਦਲਜੀਤ ਸਿੰਘ ਬੇਦੀ)– ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੂੰ ਹਰਿਆਣਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਾਲ ’ਚ ‘ਮਿਹਰ ਮਿੱਤਲ ਐਕਸੀਲੈਂਸ’ ਐਵਾਰਡ ਮਿਲਿਆ ਹੈ। ਇਹ ਐਵਾਰਡ ਸਮਾਰੋਹ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਦੁਧੀਆ ਰੌਸ਼ਨੀ ’ਚ ਹੋਇਆ ਸੀ। ਇਹ ਇਨਾਮ ਵੰਡ ਸਮਾਰੋਹ ਹਰਿਆਣਾ ਵਿਖੇ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ’ਚ ਫ਼ਿਲਮਾਂ ’ਚ ਉਮਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ
 
ਜਾਣਕਾਰੀ ਮੁਤਾਬਕ ਹਰਿਆਣਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਸੰਸਕ੍ਰਿਤੀ ਸੁਸਾਇਟੀ ਫਾਰ ਆਰਟ ਐਂਡ ਕਲਚਰਲ ਡਿਵੈਲਪਮੈਂਟ ਵਲੋਂ ਕਰਵਾਇਆ ਗਿਆ ਸੀ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਉਸ ਮਹਾਨ ਫਨਕਾਰ ਦੇ ਨਾਂ ਦਾ ਐਵਾਰਡ ਮਿਲਿਆ ਹੈ, ਜਿਸ ਤੋਂ ਬਿਨਾਂ ਦਹਾਕਿਆਂ ਬੱਧੀ ਕੋਈ ਵੀ ਪੰਜਾਬੀ ਫ਼ਿਲਮ ਪੂਰੀ ਨਹੀਂ ਹੁੰਦੀ ਸੀ।

ਉਨ੍ਹਾਂ ਕਿਹਾ ਕਿ ਮਿਹਰ ਮਿੱਤਲ ਜੀ ਪੰਜਾਬ ਦੇ ਉਹ ਕਲਾਕਾਰ ਹੋਏ ਹਨ, ਜਿਨ੍ਹਾਂ ਦੀ ਕਲਾ ਦੀ ਛਾਪ ਅੱਜ ਵੀ ਸਰੋਤਿਆਂ ਦੇ ਦਿਲਾਂ ’ਤੇ ਹੈ। ਕਰਮਜੀਤ ਨੇ ਦੱਸਿਆ ਕਿ ਉਹ ਆਪਣੇ ਕੰਮ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕਰਦੇ ਹਨ ਤੇ ਉਨ੍ਹਾਂ ਨੇ ਕਦੇ ਵੀ ਐਵਾਰਡ ਹਾਸਲ ਕਰਨ ਦੀ ਝਾਕ ਨਹੀਂ ਰੱਖੀ, ਸਗੋਂ ਉਨ੍ਹਾਂ ਦਾ ਇਕੋ ਇਕ ਮਸਕਦ ਹੁੰਦਾ ਹੈ ਕਿ ਉਹ ਆਪਣੀ ਅਦਾਕਾਰੀ ਨਾਲ ਕਿਵੇਂ ਵੱਧ ਤੋਂ ਵੱਧ ਦੇਖਣ ਵਾਲਿਆਂ ਦਾ ਮਨੋਰੰਜਨ ਕਰ ਸਕਣ।

PunjabKesari

ਉਨ੍ਹਾਂ ਹਰਿਆਣਾ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕਿਸੇ ਦੇਸੀ ਅਦਾਕਾਰ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਹੈ, ਜਿਸ ਨਾਲ ਉਨ੍ਹਾਂ ਦੇ ਮੋਢਿਆਂ ’ਤੇ ਹੋਰ ਵੀ ਮਿਹਨਤ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਪੈ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News