ਪੌਦੇ ਲਗਾਉਣ ’ਤੇ ਕਰਮਜੀਤ ਅਨਮੋਲ ਨੂੰ ਫੜ ਕੇ ਲੈ ਗਈ ਪੁਲਸ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ

06/27/2021 5:44:55 PM

ਚੰਡੀਗੜ੍ਹ (ਬਿਊਰੋ)– ਤਾਲਾਬੰਦੀ ਦੇ ਚਲਦਿਆਂ ਹਰ ਆਮ ਤੇ ਖ਼ਾਸ ਵਿਅਕਤੀ ਆਪਣਾ ਵੱਧ ਤੋਂ ਵੱਧ ਸਮਾਂ ਘਰ ’ਚ ਬਤੀਤ ਕਰ ਰਿਹਾ ਹੈ। ਜਿਥੇ ਕੁਝ ਲੋਕ ਘਰ ’ਚ ਆਰਾਮ ਕਰ ਰਹੇ ਹਨ, ਉਥੇ ਕੁਝ ਅਜਿਹੇ ਵੀ ਹਨ, ਜੋ ਆਪਣੇ ਟੈਲੇਂਟ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।

ਇਸ ਲਿਸਟ ’ਚ ਨਰੇਸ਼ ਕਥੂਰੀਆ ਤੇ ਕਰਮਜੀਤ ਅਨਮੋਲ ਦਾ ਨਾਂ ਸ਼ਾਮਲ ਹੈ, ਜੋ ਆਏ ਦਿਨ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦੋਵੇਂ ਪੌਦੇ ਲਗਾਉਣ ਦੀ ਗੱਲ ਕਰਦੇ ਹਨ।

 
 
 
 
 
 
 
 
 
 
 
 
 
 
 
 

A post shared by Naresh Kathooria (@nareshkathooria)

ਹਾਲਾਂਕਿ ਪੌਦੇ ਲਗਾਉਣ ’ਤੇ ਕਰਮਜੀਤ ਅਨਮੋਲ ਨੂੰ ਪੁਲਸ ਫੜ ਕੇ ਲੈ ਜਾਂਦੀ ਹੈ। ਉਸ ਨੂੰ ਪੁਲਸ ਕਿਉਂ ਫੜ ਕੇ ਲਿਜਾਂਦੀ ਹੈ, ਇਹ ਜਾਣਨ ਲਈ ਤੁਹਾਨੂੰ ਵੀਡੀਓ ਦੇਖਣੀ ਪਵੇਗੀ।

 
 
 
 
 
 
 
 
 
 
 
 
 
 
 
 

A post shared by Naresh Kathooria (@nareshkathooria)

ਦੱਸ ਦੇਈਏ ਕਿ ਇਸ ਤੋਂ ਇਲਾਵਾ ਇਕ ਹੋਰ ਵੀਡੀਓ ਦੋਵਾਂ ਨੇ ਬਣਾਈ ਹੈ, ਜਿਸ ’ਚ ਦੋਵੇਂ ਨੌਕਰੀ ਦੀ ਗੱਲ ਕਰ ਰਹੇ ਹਨ। ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਖੂਬ ਦੇਖਿਆ ਜਾ ਰਿਹਾ ਹੈ।

ਨੋਟ– ਇਹ ਵੀਡੀਓਜ਼ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News