''ਕਪੂਰ ਐਂਡ ਸਨਜ਼'' ਫਿਲਮ ਨੇ ਪਹਿਲੇ ਦਿਨ ਕੀਤੀ 7 ਕਰੋੜ ਦੀ ਕਮਾਈ (ਦੇਖੋ ਤਸਵੀਰਾਂ)
Saturday, Mar 19, 2016 - 03:51 PM (IST)

ਮੁੰਬਈ— ਬੀਤੇ ਦਿਨ ਯਾਨੀ 18 ਮਾਰਚ ਨੂੰ ਰਿਲੀਜ਼ ਹੋਈ ਫਿਲਮ ''ਕਪੂਰ ਐਂਡ ਸਨਜ਼'' ਨੂੰ ਚੰਗੀ ਸ਼ੁਰੂਆਤ ਮਿਲੀ ਹੈ। ਟਰੈਡ ਐਨਾਲਿਸਟ ਤੁਰਣ ਆਦਰਸ਼ ਮੁਤਾਬਕ ਫਿਲਮ ਨੇ ਪਹਿਲੇ ਦਿਨ ਲਗਭਗ 7 ਕਰੋੜ ਦੀ ਕਲੈਕਸ਼ਨ ਕੀਤੀ ਹੈ। ਟਵੀਟ ਕਰਦੇ ਹੋਏ ਤਰੁਣ ਨੇ ਲਿਖਿਆ, "#KapoorAndSons picked up at metros/urban centres post-noon. Fri 6.85 cr. India biz." ਆਲੀਆ ਭੱਟ, ਸਿਧਾਰਥ ਮਲਹੋਤਰਾ, ਫਵਾਦ ਖਾਨ ਸਟਾਰਰ ਇਸ ਫਿਲਮ ਦੀ ਪ੍ਰੋਡਕਸ਼ਨ ਕਾਸਟ 22 ਕਰੋੜ ਹੈ। ਉਥੇ ਹੀ ਪਬਲੀਸਿਟੀ ''ਚ 15 ਕਰੋੜ ਰੁਪਏ ਲਗਾਏ ਗਏ ਹਨ। ਕੁੱਲ ਮਿਲਾ ਕੇ ਇਹ ਫਿਲਮ 37 ਕਰੋੜ ਦੇ ਬਜਟ ''ਚ ਤਿਆਰ ਕੀਤੀ ਗਈ ਹੈ। ਇਹ ਫਿਲਮ ਬੀਤੇ ਦਿਨ ਦੇਸ਼ਭਰ ਦੇ 1500 ਸਕ੍ਰੀਨਾਂ ''ਤੇ ਰਿਲੀਜ਼ ਹੋਈ। ਤੁਹਾਨੂੰ ਦੱਸ ਦਈਏ ਸ਼ਕੁਨ ਬੱਤਰਾ ਦੇ ਡਾਇਰੈਕਸ਼ਨ ''ਚ ਬਣੀ ਇਸ ਫਿਲਮ ''ਚ ਰਿਸ਼ੀ ਕਪੂਰ, ਰਤਨਾ ਪਾਠਕ ਅਤੇ ਰਜਤ ਕਪੂਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।