ਕਪਿਲ ਸ਼ਰਮਾ ਦੀ ਵੀਡੀਓ ਨੂੰ ਯਸ਼ਰਾਜ ਮੁਖਾਤੇ ਨੇ ਕੀਤਾ ਰੀਮਿਕਸ, ਦੇਖੋ ਮਜ਼ੇਦਾਰ ਟਵਿਸਟ

01/24/2022 6:23:36 PM

ਮੁੰਬਈ (ਬਿਊਰੋ)– ਕਪਿਲ ਸ਼ਰਮਾ ਆਪਣੇ ਨੈੱਟਫਲਿਕਸ ਸਪੈਸ਼ਲ ਨਾਲ ਜਲਦ ਹੀ ਓ. ਟੀ. ਟੀ. ’ਤੇ ਆਉਣ ਵਾਲੇ ਹਨ। ਕਪਿਲ ਦੇ ਨੈੱਟਫਲਿਕਸ ਸ਼ੋਅ ਦਾ ਨਾਂ ‘ਆਈ ਐਮ ਨੌਟ ਡੰਨ ਯੈੱਟ’ ਹੈ। ਇਸ ਕਾਮੇਡੀ ਸਪੈਸ਼ਲ ’ਚ ਕਪਿਲ ਸ਼ਰਮਾ ਆਪਣੇ ਕਰੀਅਰ ਤੋਂ ਲੈ ਕੇ ਗਿੰਨੀ ਚਤਰਥ ਤਕ ਵਿਆਹ ਤੇ ਬਾਕੀ ਨਿੱਜੀ ਚੀਜ਼ਾਂ ਬਾਰੇ ਗੱਲ ਕਰਦੇ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਸ਼ੋਅ ਦੇ ਕਈ ਪ੍ਰੋਮੋ ਹੁਣ ਤਕ ਰਿਲੀਜ਼ ਕੀਤੇ ਜਾ ਚੁੱਕੇ ਹਨ। ਅਜਿਹੇ ’ਚ ਯਸ਼ਰਾਜ ਮੁਖਾਤੇ ਨੇ ਕਪਿਲ ਸ਼ਰਮਾ ਦੇ ਨੈੱਟਫਲਿਕਸ ਸ਼ੋਅ ਨੂੰ ਮਜ਼ੇਦਾਰ ਟਵਿਸਟ ਦੇ ਦਿੱਤਾ ਹੈ।

ਯਸ਼ਰਾਜ ਮੁਖਾਤੇ ਅਕਸਰ ਨਵੇਂ-ਪੁਰਾਣੇ ਵੀਡੀਓਜ਼ ਨੂੰ ਮਿਕਸ ਕਰਕੇ ਉਨ੍ਹਾਂ ਨੂੰ ਟਵਿਸਟ ਦਿੰਦੇ ਰਹਿੰਦੇ ਹਨ। ਅਜਿਹੇ ’ਚ ਹੁਣ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਨੈੱਟਫਲਿਕਸ ਸਪੈਸ਼ਲ ਨਾਲ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਮਜ਼ਾ ਆ ਜਾਵੇਗਾ।

ਯਸ਼ਰਾਜ ਮੁਖਾਤੇ ਦੀ ਇਸ ਵੀਡੀਓ ਨੂੰ ਨੈੱਟਫਲਿਕਸ ਇੰਡੀਆ ਨੇ ਆਪਣੇ ਯੂਟਿਊਬ ਚੈਨਲ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਕਪਿਲ ਸ਼ਰਮਾ ‘ਆਈ ਐਮ ਨੌਟ ਡੰਨ ਯੈੱਟ’ ਵਾਰ-ਵਾਰ ਬੋਲਦੇ ਨਜ਼ਰ ਆ ਰਹੇ ਹਨ। ਕਪਿਲ ਆਪਣੀ ਜ਼ਿੰਦਗੀ ਤੇ ਪਤਨੀ ਬਾਰੇ ਗੱਲ ਕਰ ਰਹੇ ਹਨ। ਅਜਿਹੇ ’ਚ ਯਸ਼ਰਾਜ ਨੇ ਉਨ੍ਹਾਂ ਦੀ ਵੀਡੀਓ ਨੂੰ ਰੀਮਿਕਸ ਕਰਕੇ ਉਸ ’ਚ ਆਪਣਾ ਫਲੇਵਰ ਪਾਇਆ ਹੈ। ਯਸ਼ਰਾਜ ਦੇ ਗੀਤ ’ਚ ਕਪਿਲ ਸ਼ਰਮਾ ਦੀ ਤਾਰੀਫ਼ ਵੀ ਹੋ ਰਹੀ ਹੈ।

ਕਪਿਲ ਦੇ ਪ੍ਰੋਮੋ ’ਤੇ ਯਸ਼ਰਾਜ ਕੀਬੋਰਡ ਤਾਂ ਕਦੇ ਢੋਲ ਵਜਾਉਂਦੇ ਨਜ਼ਰ ਆ ਰਹੇ ਹਨ। ਯਸ਼ਰਾਜ ਵੀਡੀਓ ’ਚ ਨੱਚ ਤੇ ਗਾ ਵੀ ਰਹੇ ਹਨ। ਇਹ ਵੀਡੀਓ ਬੇਹੱਦ ਸ਼ਾਨਦਾਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News